ਜਲੰਧਰ: ਐਮ. ਐਲ. ਏ ਰਜਿੰਦਰ ਬੇਰੀ , ਮੇਅਰ ਜਗਦੀਸ਼ ਰਾਜਾ ਅਤੇ ਪੰਜਾਬ ਪ੍ਰਦੇਸ਼
ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾਂ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ
ਬਣਵਾਏ ਗਏ ਜਨਤਕ ਬਾਥਰੂਮਾ ਦਾ ਅੱਜ ਉਦਘਾਟਨ ਕੀਤਾ ਗਿਆ।
ਉਦਘਾਟਨ ਮੌਕੇ ਐਮ. ਐਲ. ਏ ਰਜਿੰਦਰ ਬੇਰੀ ਜੀ ਨੇ ਕਿਹਾ ਇਸ ਮਾਰਕਿਟ ਵਿੱਚ ਜੋ
ਬਾਥਰੂਮ ਸੀ ਉਹ ਖਸਤਾ ਹਾਲਤ ਵਿੱਚ ਸੀ ਇਸ ਲਈ ਹੁੱਣ ਇੱਥੇ ਨਵਾਂ ਬਾਥਰੂਮ ਬਣਾਇਆ
ਗਿਆ ਇੱਥੇ ਬਾਥਰੂਮ ਬਣਨ ਨਾਲ ਮਾਰਕਿਟ ਦੇ ਲੋਕਾ ਨੂੰ ਸਹੂਲਤ ਮਿਲੇਗੀ ਅਤੇ ਬਾਕੀ
ਰਹਿੰਦੇ ਵਿਕਾਸ ਕਾਰਜਾ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ।
ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਅਤੇ ਲੋਕਾਂ
ਦੀਆਂ ਮੁਸ਼ਕਲਾਂ ਦੇ ਹੱਲ ਤੇ ਸ਼ਹਿਰ ਦੇ ਵਿਕਾਸ ਲਈ ਕੰਮ ਜੰਗੀ ਪੱਧਰ ਤੇ ਜਾਰੀ ਹੈ।
ਡਾ ਜਸਲੀਨ ਸੇਠੀ ਨੇ ਕਿਹਾ ਕਿ ਨਿਊ ਜਵਾਹਰ ਨਗਰ ਮਾਰਕਿਟ ਵਿੱਚ ਜੋ ਜਨਤਕ ਬਾਥਰੂਮ
ਬਣਿਆ ਸੀ ਉਸ ਦੀ ਖਾਲਤ ਬਹੁੱਤ ਖਰਾਬ ਸੀ। ਲੋਕਡਾਊਨ ਹੋ ਜਾਣ ਕਰਕੇ ਇਸ ਨੂੰ
ਬਣਾਉਣ ਦਾ ਕੰਮ ਰੁੱਕ ਗਿਆ ਸੀ ਪਰ ਲੋਕਡਾਊਨ ਖੁੱਲਦੇ ਹੀ ਇਸ ਨੂੰ ਬਬਾਇਆ ਗਿਆ।
ਇਸ ਲਈ ਮੈ ਧੰਨਵਾਦ ਕਰਦੀ ਹਾਂ ਆਪਣੇ ਐਮ. ਐਲ. ਏ ਰਜਿੰਦਰ ਬੇਰੀ ਜੀ, ਮੇਅਰ
ਜਗਦੀਸ਼ ਰਾਜਾ ਜੀ ਦਾ ਜਿਨ੍ਹਾਂ ਨੇ ਮੇਰੇ ਬੇਨਤੀ ਤੇ ਇਸ ਬਾਥਰੂਮ ਦਾ ਨਵੀਨੀਕਰਨ
ਕਰਾਇਆ। ਇਸ ਨਾਲ ਮਾਰਕਿਟ ਦੇ ਲੋਕਾਂ ਨੂੰ ਕਾਫੀ ਸਹੂਲਤ ਹੋਵੇਗੀ।
ਇਸ ਮੌਕੇ ਨਿਊ ਜਵਾਹਰ ਨਗਰ ਮਾਰਕਿਟ ਦੇ ਦੁਕਾਨਦਾਰਾ ਨੇ ਐਮ. ਐਲ. ਏ ਰਜਿੰਦਰ
ਬੇਰੀ ਜੀ, ਮੇਅਰ ਜਗਦੀਸ਼ ਰਾਜਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ
ਜਿਲ੍ਹਾਂ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਦਾ ਧੰਨਵਾਦ
ਕੀਤਾ ਅਤੇ ਕਿਹਾ ਕਿ ਮਾਰਕਿਟ ਵਿੱਚ ਬਾਥਰੂਮ ਬਣ ਜਾਣ ਕਾਰਣ ਆਮ ਜਨਤਾ ਤੇ
ਦੁਕਾਨਦਾਰਾ ਨੂੰ ਕਾਫੀ ਸਹੂਲਤ ਹੋਵੇਗੀ। ੍