ਜਲੰਧਰ ਕੈਂਟ  :ਹਲਕਾ ਗਿਆ।ਜਿਸ ਦੀ ਅਗਵਾਈ ਸ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ, ਜੀ ਨੇ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਸ ਮੱਕੜ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਾਢੇ 4 ਸਾਲਾਂ ਵਿੱਚ ਅਪਣੇ ਚੋਣ ਮੈਨੋਫੇਸਟੋ ਵਿੱਚੋ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਇਸੇ ਤਰਾਂ ਹਲਕੇ ਜਲੰਧਰ ਕੈਂਟ ਦੇ ਅਧੀਨ ਆਉਂਦੇ ਪਿੰਡਾਂ ਦਾ ਇੱਥੋਂ ਦੇ ਵਿਧਾਇਕ ਪ੍ਰਗਟ ਸਿੰਘ ਵਲੋਂ ਨਾ ਤਾਂ ਕੋਈ ਵਿਕਾਸ ਦਾ ਕੰਮ ਕਰਵਾਇਆ ਗਿਆ ਅਤੇ ਨਾ ਹੀ ਕੋਈ ਪਿੰਡਾਂ ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ।ਸ ਮੱਕੜ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਲੋਕ ਕਾਂਗਰਸ ਦੇ ਦੀ ਸਰਕਾਰ ਬਣਾ ਕੇ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਹ ਹੀ ਹਾਲ ਜਲੰਧਰ ਕੈਂਟ ਦੇ ਵਾਸੀਆਂ ਦਾ ਹੈ, ਕਿ ਇਥੋਂ ਦਾ ਵਿਧਾਇਕ ਸਾਡੇ ਕੋਲੋ ਸਾਢੇ 4 ਸਾਲ ਪਹਿਲਾਂ ਵੋਟਾਂ ਤਾਂ ਲੈ ਗਿਆ ,ਮੁੜ ਕੇ ਨਾ ਅਸੀਂ ਵਿਧਾਇਕ ਕੈਂਟ ਪ੍ਰਗਟ ਸਿੰਘ ਦੀ ਸ਼ਕਲ ਦੇਖੀ ਅਤੇ ਨਾ ਹੀ ਕੋਈ ਉਹਨਾਂ ਦਾ ਨੁਮਾਇੰਦਾ ਸਾਡੀ ਕੋਈ ਸਾਰ ਨਹੀਂ ਲੈਣ ਆਇਆ।ਪਿੰਡ ਕੋਟ ਕਲਾਂ ਦਾ ਵਾਸੀਆਂ ਨੇ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਨੂੰ ਯਕੀਨ ਦਿਵਾਇਆ ਕਿ ਉਹ ਇਸ ਵਾਰ ਕਾਂਗਰਸ ਦੇ ਝੂਠੇ ਲਾਰਿਆਂ ਅਤੇ ਮਿੱਠੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ ਇਸ ਵਾਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿੱਤ ਹਾਸਿਲ ਕਾਰਵਉਣਗੇ ਇਸ ਮੌਕੇ ,ਜੱਗੀ ਟਿਵਾਣਾ, ਸਰਬਜੀਤ ਸਿੰਘ ਸੋਢੀ, ਸ ਗੁਰਚਰਨ ਸਿੰਘ, ਸੁਖਵਿੰਦਰ ਸਿੰਘ, ਅਮਨਜੋਤ ਸਿੰਘ, ਜੋਤਾਂ ਟਿਵਾਣਾ, ਕ੍ਰਿਸ਼ਨ ਸ਼ਰਮਾ, ਦਵਿੰਦਰ ਸਿੰਘ ਆਦਿ ਹਾਜ਼ਿਰ ਸਨ