ਜਲੰਧਰ: ਪੁਲਸ ਕਮਿਸ਼ਨਰੇਟ ਦੇ ਸ਼ਹਿਰੀ ਖੇਤਰ ਵਿੱਚ ਲੁਟੇਰਿਆਂ ਇੰਨੇ ਜ਼ਿਆਦਾ ਹੌਸਲੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਬੇਖੌਫ ਹੋ ਕੇ ਲੁੱਟ ਦੀਆਂ ਵਾਰਤਾ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਿਸ ਕਮਿਸ਼ਨਰੇਟ ਲੁਟੇਰਿਆਂ ਨੂੰ ਫੜਨ ਦੀ ਬਜਾਏ ਸ਼ਹਿਰ ਵਾਸੀ ਲੋਕਾਂ ਦੇ ਚਲਾਨ ਕਰਨ ਚ ਹੀ ਰੁਝੀ ਹੋਈ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਰਾਮਾਮੰਡੀ ਚ ਇੱਕ ਇਮੀਗ੍ਰੇਸ਼ਨ ਦੇ ਦਫ਼ਤਰ ਅੱਗੋਂ ਚੋਰੀ ਕੀਤੇ ਗਏ ਸਪਲੈਂਡਰ ਮੋਟਰਸਾਈਕਲ ਦੀ ਵਾਰਦਾਤ ਜੋ ਕਿ cctv ਕੈਮਰੇ ਚ ਕੈਦ ਹੋ ਚੁੱਕੀ ਹੈ ਇਸ ਵੀਡੀਓ ਚ ਦੋ ਹੱਟੇ ਕੱਟੇ ਨੌਜਵਾਨ ਬਿਨਾਂ ਕਿਸੇ ਡਰ ਦੇ ਅਤੇ ਬਿਨਾਂ ਮਾਸਕ ਪਾਏ ਵਗੈਰ ਭੈਭੀਤ ਹੋ ਕੇ ਪਹਿਲਾਂ ਆਪਣੇ ਮੋਟਰਸਾਈਕਲ ਤੇ ਆਉਂਦੇ ਹਨ ਫਿਰ ਆਪਣੇ ਮੋਟਰਸਾਈਕਲ ਨੂੰ ਸੜਕ ਤੇ ਖੜ੍ਹਾ ਕਰਕੇ ਬੈਂਕ ਦੇ ਏਟੀਐੱਮ ਅੰਦਰ ਚਲੇ ਜਾਂਦੇ ਹਨ ਫਿਰ ਕੁਝ ਸਮੇਂ ਬਾਅਦ ਅੰਦਰੋਂ ਬਾਹਰ ਆ ਕੇ ਆਪਣੇ ਮੋਟਰਸਾਈਕਲ ਨੂੰ ਨਹੀਂ ਚੁੱਕਦੇ ਸਗੋਂ ਨੇੜੇ ਖੜੇ ਦਵਿੰਦਰ ਕੁਮਾਰ ਦੇ ਸਪਲੈਂਡਰ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਫਰਾਰ ਹੋ ਜਾਂਦੇ ਹਨ ਪੀੜਤ ਦਵਿੰਦਰ ਕੁਮਾਰ ਨੇ ਤੁਰੰਤ ਰਾਮਾਮੰਡੀ ਪੁਲਸ ਸਟੇਸ਼ਨ ਨੂੰ ਸ਼ਿਕਾਇਤ ਦੇ ਦਿੱਤੀ ਅਤੇ ਉਸ ਜਗ੍ਹਾ ਤੇ ਲੁਟੇਰਿਆਂ ਦਾ ਖੜ੍ਹਾ ਮੋਟਰਸਾਈਕਲ ਵੀ ਪੁਲਸ ਦੇ ਕਬਜ਼ੇ ਵਿੱਚ ਦੇ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਲੁਟੇਰੇਆ ਨੁੰ ਕਦੋਂ ਗਰਿਫਤਾਰ ਕਾ ਪਾਓਦੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਪੀੜਤ ਦਵਿੰਦਰ ਕੁਮਾਰ ਦਾ ਇਸ ਸਾਰੇ ਮਾਮਲੇ ਚ ਕੀ ਕਹਿਣਾ ਹੈ