\

ਜਲੰਧਰ ‘ਚ ਮਿੰਨੀ ਲਾਕਡਾਊਨ ਨੂੰ ਲੈ ਕੇ ਜਾਰੀ ਹੋਈ ਛੋਟ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਨੂੰ ਖ਼ੁਦ ਦੁਕਾਨਾਂ ਬੰਦ ਕਰਵਾਉਣੀਆਂ ਪੈ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਜੋਤੀ ਚੌਂਕ, ਸ਼ੇਖਾਂ ਬਾਜ਼ਾਰ ਦੇ ਕੋਲ ਪੁਲਸ ਨੇ 3 ਵਜੇ ਤੋਂ ਬਾਅਦ ਪਹੁੰਚ ਕੇ ਦੁਕਾਨਾਂ ਬੰਦ ਕਰਵਾਈਆਂ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਜੰਮ ਕੇ ਧੱਜੀਆਂ ਉਡਾਈਆਂ ਗਈਆਂ ਹਨ। ਜਲੰਧਰ ਪ੍ਰਸ਼ਾਸਨ ਨੇ ਵੱਡੀ ਰਾਹਤ ਦਿੱਤੀ ਹੈ। ਜਲੰਧਰ ਪ੍ਰਸ਼ਾਸਨ ਵੱਲੋਂ ਹੁਣ ਜ਼ਿਲ੍ਹੇ ‘ਚ ਅੱਜ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਜਦਕਿ ਬਾਕੀ ਦੁਕਾਨਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਇਹ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਾਰੀ ਰਹਿਣਗੇ। ਨਾਈਟ ਕਰਫ਼ਿਊ ਰੋਜ਼ਾਨਾ ਵਾਂਗ 6 ਵਜੇ ਤੋਂ ਹੀ ਲੱਗੇਗਾ ਅਤੇ ਤਿੰਨ ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ।ਹੋਮ ਡਿਲਿਵਰੀ ਸਰਵਿਸ ਨੂੰ ਵਾਧੂ ਸਮਾਂ ਦਿੱਤਾ ਗਿਆ ਹੈ। ਪੈਟਰੋਲ ਪੰਪ, ਮੈਡੀਕਲ ਸੇਵਾਵਾਂ ਅਤੇ ਫੈਕਟਰੀ ‘ਚ ਕੰਮ ਕਰਨ ਵਾਲਿਆਂ ਨੂੰ 24 ਘੰਟੇ ਦੀ ਛੋਟ ਹੈ। ਸ਼ਹਿਰ ‘ਚ ਬਾਜ਼ਾਰ ਤਿੰਨ ਹਿੱਸਿਆਂ ‘ਚ ਵੰਡੇ ਗਏ ਹਨ। ਪਹਿਲਾ ਹਿੱਸਾ ਗ੍ਰਾਸਰੀ, ਬਿਜਲੀ ਉਪਕਰਣ ਅਤੇ ਰੀਪੇਅਰ ਆਦਿ ਹੈ, ਜੋਕਿ ਜ਼ਰੂਰੀ ਸੇਵਾਵਾਂ ‘ਚ ਸ਼ਾਮਲ ਹੈ। ਇਹ ਸਾਰੀਆਂ ਦੁਕਾਨਾਂ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ। ਦੂਜੇ ਹਿੱਸੇ ‘ਚ ਹੇਅਰ, ਸੈਲੂਨ, ਕਾਸਮੈਟਿਕ, ਕੱਪੜਾ, ਸਜਾਵਟ ਸਮੇਤ ਸਾਰੀਆਂ ਪ੍ਰੋਡਕਟਸ ਸ਼ਾਮਲ ਹਨ। ਇਹ ਸਾਰੀਆਂ ਦੁਕਾਨਾਂ 9 ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਹੋਟਲ, ਰੈਸਟੋਰੈਂਟਾਂ ਵਾਲੇ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਿਰਫ਼ ਹੋਮ ਡਿਲਿਵਰੀ ਹੀ ਕਰ ਸਕਣਗੇ।

ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣ ਵਾਲੀਆਂ ਦੁਕਾਨਾਂ ‘ਚ ਕਰਿਆਣਾ ਸਟੋਰ, ਰਾਸ਼ਨ ਡਿਪੂ, ਦੁੱਧ, ਸਬਜ਼ੀ-ਫਲ, ਡੇਅਰੀ-ਪੋਲਟਰੀ, ਫਰੋਜ਼ਨ ਫੂਡ, ਬੀਜ, ਮੋਬਾਇਲ-ਲੈਪਟਾਪ, ਰੀਪੇਅਰ, ਆਟੋ ਮੋਬਾਇਲ, ਪਾਰਟਸ ਅਤੇ ਰੀਪੇਅਰ, ਵਾਹਨਾਂ ਦੀ ਰੀਪੇਅਰਿੰਗ, ਪਲੰਬਰ, ਬਿਜਲੀ ਦੇ ਉਪਕਰਣ ਦੀਆਂ ਦੁਕਾਨਾਂ, ਵੈਲਡਿੰਗ ਵਰਕਰਸ, ਟਾਇਰ ਪੰਕਚਰ, ਬੈਟਰੀ ਇਨਵਰਟਰ ਦੀਆਂ ਦੁਕਾਨਾਂ, ਕਾਰਾਂ, ਖਾਦ ਬੀਜ, ਖੇਤੀ ਉਪਕਰਣ, ਬਾਗਬਾਨੀ ਉਪਕਰਣ, ਸ਼ਰਾਬ ਦੇ ਠੇਕੇ ਹੋਲਸੇਲ ਸਰਵਿਸ ਆਦਿ ਸੇਵਾਵਾਂ ਸ਼ਾਮਲ ਹਨ।ਜੋ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਖੁੱਲ੍ਹਣਗੀਆਂ, ਉਨ੍ਹਾਂ ਦੇ ਦੁਕਾਨਦਾਰ ਹੋਮ ਡਿਲਿਵਰੀ ਸ਼ਾਮ 5 ਵਜੇ ਤੱਕ ਕਰ ਸਕਣਗੇ। ਸਾਰਿਆਂ ਲਈ ਜ਼ਰੂਰੀ ਹੈ ਕਿ ਸਾਧਾਰਨ ਕਾਉਂਟਰ 3 ਵਜੇ ਤੱਕ ਬੰਦ ਹੋਣ ਜਾਣ।

ਇਸ ਦੇ ਨਾਲ ਹੀ ਕੱਪੜਾ, ਕਾਸਮੈਟਿਕ, ਹੋਮ ਡੈਕੋਰ, ਦਰਜੀ, ਹੇਅਰ ਸੈਲੂਨ, ਬਿਊਟੀ ਪਾਰਲਰ, ਇਲੈਕ੍ਰਾਨਿਕਸ, ਖੇਡ ਸਾਮਾਨ, ਪੈਕਿੰਗ ਇੰਡਸਟਰੀ, ਫੁੱਟਵੀਅਰ ਆਦਿ ਦੁਕਾਨਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਇਸ ਦੇ ਨਾਲ ਹੀ ਸਾਰੇ ਬੈਂਕ, ਏ. ਟੀ. ਐੱਮ. ਰੋਜ਼ਾਨਾ ਵਾਂਗ ਹੀ ਖੁੱਲ੍ਹੇ ਰਹਿਣਗੇ। ਇਨ੍ਹਾਂ ਦੇ ਨਾਲ ਵਿੱਤੀ ਸੰਸਥਾਵਾਂ ਵੀ ਸ਼ਾਮਲ ਹਨ। ਇੱਟਾਂ ਦੇ ਭੱਠੇ, ਭਵਨ ਨਿਰਮਾਣ ਦਾ ਕੰਮ ਰੋਜ਼ਾਨਾ ਦੇ ਸ਼ੈਡਿਊਲ ਅਨੁਸਾਰ ਹੀ ਹੋਵੇਗਾ। ਕਰਫ਼ਿਊ ਦੌਰਾਨ ਮੁਲਾਜ਼ਮਾਂ ਕੋਲ ਆਪਣੀ ਕੰਪਨੀ ਦਾ ਆਈ-ਡੀ. ਕਾਰਡ ਹੋਣਾ ਚਾਹੀਦਾ ਹੈ।ਆਦਮਪੁਰ ਤੋਂ ਪ੍ਰਾਈਵੇਟ ਏਅਰ ਲਾਈਨ ਸਪਾਈਸਜੈੱਟ ਵੱਲੋਂ ਚਲਾਈਆਂ ਜਾਣ ਵਾਲੀਆਂ ਉਡਾਣਾਂ ਨੂੰ ਅਗਲੀ 15 ਜੂਨ ਤਕ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਸਪਾਈਸਜੈੱਟ ਨੇ ਆਦਮਪੁਰ ਨੂੰ ਇਸ ਸਬੰਧ ਵਿਚ ਜਾਣਕਾਰੀ ਭੇਜ ਦਿੱਤੀ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਫੈਸਲਾ ਸਿਰਫ਼ ਕੋਵਿਡ -19 ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਹੋਏ ਭਾਰੀ ਵਾਧੇ ਦੇ ਮੱਦੇਨਜ਼ਰ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਹਵਾਈ ਯਾਤਰਾ ਰਾਹੀਂ ਪੰਜਾਬ ਵਿਚ ਆਉਣ ਵਾਲੇ ਹਰੇਕ ਯਾਤਰੀ ਲਈ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਕੀਤੀ ਹੈ।ਸਪਾਈਸਜੈੱਟ ਦੁਆਰਾ 28 ਮਾਰਚ ਨੂੰ ਲਾਗੂ ਕੀਤੇ ਸਮਰ ਸ਼ੈਡਿਊਲ ਵਿਚ, ਆਦਮਪੁਰ ਤੋਂ ਮੁੰਬਈ, ਆਦਮਪੁਰ ਤੋਂ ਜੈਪੁਰ ਅਤੇ ਆਦਮਪੁਰ ਤੋਂ ਦਿੱਲੀ ਲਈ ਰੋਜ਼ਾਨਾ ਉਡਾਣ ਚੱਲਣ ਦੀ ਘੋਸ਼ਣਾ ਕੀਤੀ ਗਈ ਸੀ। ਮੁੰਬਈ ਅਤੇ ਜੈਪੁਰ ਲਈ ਉਡਾਣਾਂ 28 ਮਾਰਚ ਨੂੰ ਸ਼ੁਰੂ ਹੋਈਆਂ ਅਤੇ ਅੰਤ ਵਿਚ ਕਈ ਵਾਰ ਰੱਦ ਕੀਤੇ ਜਾਣ ਤੋਂ ਬਾਅਦ 12 ਅਪ੍ਰੈਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ।