ਜਲੰਧਰ 30 ਜਨਵਰੀ : ਡਾ. ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ, ਹਦਾਇਤਾਂ ਅਨੁਸਾਰ ਅਤੇ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ, ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 50 ਗ੍ਰਾਮ ਹੈਰੋਇਨ, 02 ਪਿਸਤੌਲ 32 ਬੋਰ ਸਮੇਤ 5 ਰੌਂਦ ਅਤੇ ਇੱਕ ਕਾਰ ਮਾਈਕਰਾ ਨੰਬਰੀ ਪੀ.ਪੀ-1 (10)-ਡੀ.ਐਜ਼-7435 ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ, “ਐਸ.ਆਈ ਪੰਕਜ ਕੁਮਾਰ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਨੇ ਸਮੇਤ ਪੁਲਿਸ ਪਾਰਟੀ ਦੇ ਬਾ-ਹਦ ਪਿੰਡ ਮਾਲੜੀ ਏਰੀਆਂ ਬਾਣਾ ਸਿਟੀ ਨਕੋਦਰ ਤੋਂ ਧਰਮਪ੍ਰੀਤ ਸਿੰਘ ਉਰਫ ਧੰਮਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਨੋਰਂਗ ਕੇ ਸਿਆਲ ਥਾਣਾ ਸਦਰ ਫਿਰੋਜ਼ਪੁਰ (ਉਮਰ 21 ਸਾਲ) ਅਤੇ ਬਲਦੀਪ ਸਿੰਘ ਉਰਦੂ ਸੰਨੀ ਪੁੱਤਰ ਨਛੱਤਰ ਸਿੰਘ ਵਾਸੀ ਬਿਲੀ ਚੌਹਾਰਮ ਥਾਣਾ ਸ਼ਾਹਕੋਟ ਜਿਲਾ ਜਲੰਧਰ (ਉਮਰ ਭੀਬ 25 ਸਾਲ) ਨੂੰ ਸਮੇਤ ਕਾਰ ਮਾਈਕਰਾ ਨਂ. ਪੀ.ਬੀ-10-ਡੀ.ਐਚ-7435 ਕਾਬੂ ਕਰਕੇ ਤਲਾਸ਼ੀ ਦੌਰਾਨ ਧਰਮਪ੍ਰੀਤ ਸਿੰਘ ਉਰਫ ਧੰਮਾ ਪਾਸੋਂ 50 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੋਲ 32 ਬੋਰ ਦੇਸੀ ਸਮੇਤ (53 ਰੌਂਦ ਜਿੰਦਾ ਅਤੇ ਬਲਦੀਪ ਸਿੰਘ ਉਰਫ ਸੰਨੀ ਪਾਸੋਂ 40 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ 32 ਬੋਰ ਦੋਸੀ ਪਿਸਤੋਲ 2 ਰੋਂਦ ਜਿੰਦਾ ਬਾਮਦ ਕਰਕੇ ਦੋਨਾ ਦੋਸ਼ੀਆਨ ਖਿਲਾਫ ਮੁਕੱਦਮਾ ਨੰਬਰ 18 ਮਿਤੀ 30-01-2021 ਅ:ਧ: 21-61 85 NDPs ਐਕਟ, 25-54-59 ਅਸਲਾ ਐਕਟ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਭਫਤੀਸ਼ ਅਮਲ ਵਿੱਚ ਲਿਆਂਦੀ।ਇੱਥੇ ਇਹ ਵਰਨਣਯੋਗ ਹੈ ਕਿ ਦੋਸ਼ੀ ਧਰਮਪ੍ਰੀਤ ਸਿੰਘ ਉਰਫ ਧੰਮਾ ਨੇ ਦੌਰਾਨੇ ਪੁੱਛ ਗਿੱਛ ਮੰਨਿਆ ਕਿ ਉਸ ਨੇ ਸਤੰਬਰ ਮਹੀਨੇ ਵਿੱਚ ਸਿਟੀ ਵਿਰੋਜ਼ਪੁਰ ਦੇ ਏਰੀਆ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਐਮਾਜ਼ੋਨ ਕੰਪਨੀ ਦੇ ਕਰਿੰਦੇ ਪਾਸੋਂ ਹਥਿਆਰਾਂ ਦੀ ਨੋਕ ਪਰ 7 ਲੱਖ 30,000 ਰੁਪਏ ਦੀ ਖੋਹ ਕੀਤੀ ਸੀ ਜਿਸ ਸਬੰਧੀ ਉਸ ਪਰ ਮੁਕੱਦਮਾ ਨੰਬਰ 17 ਮਿਤੀ 02.02.241243 ਅ:::341,379-ਬੀ,ੜਾ ਭ:ਦ: ਥਾਣਾ ਸਦਰ ਫਿਰੋਜਪੁਰ ਦਰਜ ਹੈ ਜਿਸ ਵਿੱਚ ਉਸ ਦੇ ਸਾਥੀ ਫੜੇ ਜਾ ਚੁੱਕੇ ਹਨ ਅਤੇ ਧਰਮਪ੍ਰੀਤ ਸਿੰਘ ਪੀ.ਓ ਹੈ।