ਚੰਡੀਗੜ੍ਹ :- ਸਰਕਾਰ ਵੱਲੋਂ 15 ਆਈਪੀਐੱਸ ਤੇ ਪੀਪੀਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਸ ਤਹਿਤ ਆਈਪੀਐੱਸ ਵਿਵੇਕਸ਼ੀਲ ਸੋਨੀ ਨੂੰ ਐੱਸਐੱਸਪੀ ਲੁਧਿਆਣਾ ਰੂਰਲ ਤੋਂ ਐੱਸਐੱਸਪੀ ਸੰਗਰੂਰ, ਸੰਦੀਪ ਕੁਮਾਰ ਗਰਗ ਆਈਪੀਐੱਸ ਨੂੰ ਐੱਸਐੱਸਪੀ ਸੰਗਰੂਰ ਤੋਂ ਐੱਸਐੱਸਪੀ ਜਲੰਧਰ ਰੂਰਲ, ਚਰਨਜੀਤ ਸਿੰਘ ਜੁਆਇੰਟ ਸੀਪੀ ਜਲੰਧਰ ਤੋਂ ਐੱਸਐੱਸਪੀ ਲੁਧਿਆਣਾ ਰੂਰਲ, ਸਰਤਾਜ ਸਿੰਘ ਚਾਹਲ ਏਡੀਸੀਪੀ-1 ਅੰਮਿ੍ਤਸਰ ਤੋਂ ਐੱਸਪੀ ਪੀਬੀਆਈ ਐੱਸਏਐੱਸ ਨਗਰ, ਸਤਿੰਦਰ ਸਿੰਘ ਐੱਸਐੱਸਪੀ ਜਲੰਧਰ ਰੂਰਲ ਤੋਂ ਐੱਸਐੱਸਪੀ ਮੋਹਾਲੀ, ਗਗਨਅਜੀਤ ਸਿੰਘ ਡੀਸੀਪੀ ਸਕਿਓਰਿਟੀ ਤੇ ਆਪ੍ਰਰੇਸ਼ਨਲ ਅੰਮਿ੍ਤਸਰ ਤੋਂ ਏਆਈਜੀ ਪ੍ਰਰੋਵੀਜ਼ਨਿੰਗ ਪੰਜਾਬ ਚੰਡੀਗੜ੍ਹ, ਵਰਿੰਦਰ ਸਿੰਘ ਬਰਾੜ ਅੰਡਰ ਟਰਾਂਸਫਰ ਏਆਈਜੀ ਪ੍ਰਰੋਵੀਜ਼ਨਿੰਗ ਪੰਜਾਬ ਚੰਡੀਗੜ੍ਹ ਤੋਂ ਵਿਜੀਲੈਂਸ ਬਿਊਰੋ ਪੰਜਾਬ, ਕੰਵਲਦੀਪ ਸਿੰਘ ਏਆਈਜੀ ਸਪੈਸ਼ਲ ਬਰਾਂਚ-3 ਇੰਟੈਲੀਜੈਂਸ ਵਿੰਗ ਪੰਜਾਬ ਤੋਂ ਵਿਜੀਲੈਂਸ ਬਿਊਰੋ ਪੰਜਾਬ, ਲਖਬੀਰ ਸਿੰਘ ਕਮਾਂਡੈਂਟ 5ਵੀਂ ਆਈਆਰਬੀ ਅੰਮਿ੍ਤਸਰ ਤੇ ਐਡੀਸ਼ਨਲ ਏਆਈਜੀ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਤੋਂ ਡਿਸਪੋਜ਼ਲ ਆਫ ਵਿਜੀਲੈਂਸ ਬਿਊਰੋ ਪੰਜਾਬ, ਰਜਿੰਦਰ ਸਿੰਘ ਐੱਸਪੀ ਹੈੱਡ ਕੁਆਰਟਰ ਕਪੂਰਥਲਾ ਤੋਂ ਡੀਸੀਪੀ (ਸਕਿਓਰਿਟੀ ਤੇ ਆਪ੍ਰਰੇਸ਼ਨਲ) ਲੁਧਿਆਣਾ, ਰਾਕੇਸ਼ ਕੁਮਾਰ ਐੱਸਪੀ ਪੀਬੀਆਈ, ਆਰਗੇਨਾਈਜ਼ਡ ਕ੍ਰਾਈਮ ਐਂਡ ਨਾਰਕੋਟਿਕਸ ਫਿਰੋਜ਼ਪੁਰ ਤੋਂ ਏਆਈਜੀ ਸੀਆਈਡੀ ਜ਼ੋਨਲ ਪਟਿਆਲਾ, ਹਰਬੀਰ ਸਿੰਘ ਅਟਵਾਲ ਐੱਸਪੀ ਪੀਬੀਆਈ ਐੱਸਏਐੱਸ ਨਗਰ ਤੋਂ ਐੱਸਪੀ ਇਨਵੈਸਟੀਗੇਸ਼ਨ-2 ਐੱਸਏਐੱਸ ਨਗਰ, ਹਰਜੀਤ ਸਿੰਘ ਏਡੀਸੀਪੀ ਸਪੈਸ਼ਲ ਬਰਾਂਚ ਅੰਮਿ੍ਤਸਰ ਤੋਂ ਏਡੀਸੀਪੀ-1 ਅੰਮਿ੍ਤਸਰ, ਜਸਵੰਤ ਕੌਰ ਏਸੀ 9ਵੀਂ ਬੀਐੱਨ ਪੀਏਪੀ ਅੰਮਿ੍ਤਸਰ ਤੋਂ ਏਡੀਸੀਪੀ ਸਪੈਸ਼ਲ ਬਰਾਂਚ ਅੰਮਿ੍ਤਸਰ, ਗੁਰਜੋਤ ਸਿੰਘ ਕਲੇਰ ਨੂੰ ਛੁੱਟੀ ਤੋਂ ਵਾਪਸ ਆਏ ਨੂੰ ਐੱਸਪੀ ਸਾਈਬਰ ਕ੍ਰਾਈਮ ਪੰਜਾਬ ਤੇ ਵਧੀਕ ਡਿਪਟੀ ਡਾਇਰੈਕਟਰ ਡੀਆਈਟੀਏਸੀ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।