ਜਲੰਧਰ : ਸ਼ਹਿਰ ਵਿੱਚ ਦਿਨ ਚੜ੍ਹਦੇ ਹੀ ਇਕ ਵਾਰ ਫਿਰ ਗੋਲੀ ਚੱਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਥਾਨਕ ਕੰਪਨੀ ਬਾਗ ਚੌਂਕ ਦੇ ਕੋਲ ਸਥਿਤ ਕੀਰਤ ਜਿਊਲਰ ਦੇ ਬਾਹਰ ਵਾਪਰੀ।ਗੋਲੀ ਅਚਾਨਕ ਕੀਰਤ ਜਿਊਲਰ ਦੇ ਸੁਰੱਖਿਆ ਗਾਰਡ ਕੋਲੋਂ ਚੱਲੀ, ਜੋ ਨੇੜੇ ਖੜ੍ਹੀ ਦਿੱਲੀ ਨੰਬਰ ਵਾਲੀ ਮਾਰੂਤੀ ਸਵਿਫਟ ਕਾਰ ਤੇ ਲੱਗੀ। ਖੁਸ਼ਕਿਸਮਤੀ ਨਾਲ ਕਾਰ ਵਿੱਚ ਕੋਈ ਨਹੀਂ ਬੈਠਾ ਸੀ, ਜਿਸ ਕਾਰਨ ਬਚਾਅ ਹੋ ਗਿਆ। ਸੁਰੱਖਿਆ ਗਾਰਡ ਨੇ ਦੱਸਿਆ ਕਿ ਉਹ ਗਹਿਣਿਆਂ ਦੀ ਦੁਕਾਨ ਦੇ ਬਾਹਰ ਬੈਠ ਆਪਣੀ ਦੋਨਾਲੀ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ। ਗੋਲੀ ਸਿੱਧੀ ਨੇੜਲੀ ਪਾਰਕਿੰਗ ਵਿੱਚ ਖੜੀ ਦਿੱਲੀ ਨੰਬਰ ਸਵਿਫਟ ਕਾਰ ਨੂੰ ਲੱਗੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਊਲਰ ਤੇਜਿੰਦਰ ਸਿੰਘ ਦੇ ਬੇਟੇ ਸਾਹਿਲ ਨੇ ਦੱਸਿਆ ਕਿ ਸੁਰੱਖਿਆ ਗਾਰਡ ਗੁਰਮੇਲ ਸਿੰਘ ਵੱਲੋਂ ਅਚਾਨਕ ਗੋਲੀ ਚੱਲ ਗਈ ਪਰ ਕੋਈ ਨੁਕਸਾਨ ਨਹੀਂ ਹੋਇਆ ਹੈ।