ਜਲੰਧਰ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਹਫੜਾ-ਦਫੜੀ ਪੈ ਗਈ ਜਦੋਂ ਭਾਜਪਾ ਦੇ ਅੰਮ੍ਰਿਤਸਰ ਤੋਂ ਐੱਮਪੀ ਸ਼ਵੇਤ ਮਲਿਕ ਦੇ ਆਉਣ ਦਾ ਪਤਾ ਲੱਗਦਿਆਂ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ  ਨੇ ਭਾਜਪਾ ਆਗੂ  ਦਾ ਘੇਰਾਓ ਕਰਨ ਕੰਪਨੀ ਬਾਗ ਚੌਕ ਵਿਚ ਧਰਨੇ ਉਤੇ ਬੈਠ ਗਏ। ਜਲਦੀ ਜਲਦੀ ਵਿਚ ਪੁਲਿਸ ਕੰਪਨੀ ਬਾਗ ਚੌਕ ਵਿਚ ਪੁੱਜੀ।ਕਿਸਾਨਾਂ ਨੇ ਭਾਰਤ ਜਨਤਾ ਪਾਰਟੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਓਧਰ ਕਿਸਾਨਾਂ ਵੱਲੋਂ ਘਿਰਾਓ ਕੀਤੇ ਜਾਣ ਦਾ ਪਤਾ ਲੱਗਣ ‘ਤੇ ਭਾਜਪਾ ਰਾਜ ਸਭਾ ਮੈਂਬਰ ਮਲਿਕ ਨੇ ਆਪਣਾ ਦੌਰਾ ਰੱਦ ਕਰ ਦਿੱਤਾ।