ਜਲੰਧਰ : ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ E-cigarette ਅਤੇ ਹੁੱਕਾ ਬਾਰ ਦੀ ਰੋਕਥਾਮ ਲਈ ਇੱਕ ਸ਼ਪੈਸ਼ਲ ਮੁਹਿੰਮ ਸ਼੍ਰੀ ਗੁਰਮੀਤ ਸਿੰਘ (ਡੀ.ਸੀ.ਪੀ ਇੰਨਵੈਸਟੀਗੇਸ਼ਨ),ਸ੍ਰੀ ਬਲਕਾਰ ਸਿੰਘ (ਡੀ.ਸੀ.ਪੀ ਲਾਅ ਐਂਡ ਆਰਡਰ), ਸ਼੍ਰੀ ਪਰਮਿੰਦਰ ਸਿੰਘ ਭੰਡਾਲ (ਏ.ਡੀ.ਸੀ.ਪੀ-2 ਜਲੰਧਰ) ਅਤੇ CMO ਡਾ.ਸੁਰਿੰਦਰ ਕੋਰ ਚਾਵਲਾ ਦੀ ਜੇਰ ਨਿਗਰਾਨੀ ਇੱਕ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ।
ਜਿਸ ਵਿਚ ਧਰਮਪਾਲ (ਏ.ਸੀ.ਪੀ ਮਾਡਲ ਟਾਊਨ) ਐਸਐਚਓ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਜਲੰਧਰ, ਐਸਐਚਓ ਨਵੀਨਪਾਲ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੂੰ 7 ਜਲੰਧਰ, ਐਸਈ ਮੇਜਰ ਸਿੰਘ ਮੁੱਖ ਅਫਸਰ ਬਸਤੀ ਬਾਵਾ ਖੇਲ ਜਲੰਧਰ, ਐਸਈ ਰਵਿੰਦਰ ਕੁਮਾਰ ਮੁਖ ਅਫਸਰ ਥਾਣਾ ਡਵੀਜ਼ਨ ਨੰ 5 ਜਲੰਧਰ ਸਮੇਤ ਡਾ ਰਮਨ ਸ਼ਰਮਾ SMO ਸਿਵਲ ਸਰਜਨ, ਡਾ ਸ਼ਤੀਸ਼ MO ਸਿਵਲ ਸਰਜਨ, ਸ੍ਰੀ ਅਮਰਜੀਤ ਸਿੰਘ ਡਰੱਗ ਇੰਸਪੈਕਟਰ ਜਲੰਧਰ, ਸ੍ਰੀ ਰਾਸ਼ੂ ਮਹਾਜਨ ਫੂਡ ਇੰਸਪੈਕਟਰ ਜਲੰਧਰ ਦੀ ਸ਼ਪੈਸ਼ਲ ਟੀਮ ਨੇ ਜਲੰਧਰ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਹੁੱਕਾ ਬਾਰ ਅਤੇ E-Cigrate ਤੇ ਰੇਡ ਕੀਤੇ ਜਿਸ ਵਿਚ ਮਿਲੇਨੀਅਨ ਲੋਗਿੰਜ PPR ਮਾਲ ਪਾਸੋ 7 ਕੇ ਬ੍ਰਾਮਦ ਹੋਏ ਅਤੇ 3 ਦੋਸ਼ੀਆਂ ਪੰਕਜ ਕੁਮਾਰ, ਕ੍ਰਿਸ਼ਨ ਸਿੰਘ ਅਤੇ ਜਾਗਰੀਤ ਕੁਮਾਰ ਨੂੰ ਮੌਕੇ ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਿਲੇਨੀਅਨ ਲੋਗਿੰਜ ਦੇ ਮਾਲਕ ਹਰਕੁਸ਼ਲ ਤਨੇਜਾ ਅਤੇ ਮੋਹਿਤ ਦੇ ਖਿਲਾਫ ਵੀ
ਕਾਰਵਾਈ ਕੀਤੀ ਜਾ ਰਹੀ ਹੈ।
PPR ਮਾਲ ਵਿਚ ਹੀ Peon Bar ਵਿਚੋ 8 ਹਿੱਕੇ ਬਾਮਦ ਕੀਤੇ ਜੋ ਦੋਹਾਂ ਬਾਰ ਵਿਚ ਨੌਜਵਾਨ ਬੱਚਿਆ ਨੂੰ ਹੁੱਕਾ ਪਿਲਾਉਣ Peon ਦੇ ਮਾਲਕ ਸੁਰਿੰਦਰ ਮੋਹਣ @ ਰਿਸ਼ ਅਤੇ ਮੈਨੇਜਰ ਰਾਜੂ ਨੂੰ ਮੌਕਾ ਪਰ ਗ੍ਰਿਫਤਾਰ ਕੀਤਾ ਅਤੇ 3G Hut ਮੋਤਾ ਸਿੰਘ ਨਗਰ ਵਿਖੇ ਰੇਡ ਕੀਤਾ ਜਿੱਥੇ ਭਾਰੀ ਮਾਤਰਾ ਵਿੱਚ ‘ਹੁੱਕੇ 40, ਭਾਰੀ ਮਾਤਰਾ ਵਿਚ ਫਲੇਵਰ ਅਤੇ 20 E-Cigrate ਬਰਾਮਦ ਕੀਤੀਆ ਗਈਆ ਹਨ ਅਤੇ ਇਸ ਸਬੰਧ ਵਿਚ ਹੇਠ ਲਿਖੇ 3 ਵੱਖ ਵੱਖ ਮੁਕੱਦਮੇ ਇਹਨਾਂ ਦੋਸ਼ੀਆਂ ਦੇ ਖਿਲਾਫ ਦਰਜ ਰਜਿਸਟਰ ਕੀਤੇ ਗਏ।
1 ਮੁਕੱਦਮਾ ਨੰਬਰ 168 ਮਿਤੀ 12.12.2019 ਜੁਰਮ 4-A, 21-A The Cigarettes ant Others Tobaco Products Prohibition of advertisements and ragulations of trade and commerce Production 2018 ਥਾਣਾ ਡਵੀਜ਼ਨ ਨੰਬਰ 7 ਜਲੰਧਰ
2 ਮੁਕੱਦਮਾ ਨੰਬਰ 169 ਮਿਤੀ 12.12.2019 ਜੁਰਮ 4-A, 21-A The Cigarettes ant Others Tobaco Produets Prohibition of advertisements and ragulations of trade and commerce Production 2018 ਥਾਣਾ ਡਵੀਜ਼ਨ ਨੰਬਰ 7 ਜਲੰਧਰ।
3 ਮੁਕੱਦਮਾ ਨੰਬਰ 198 ਮਿਤੀ 12-12-2019 ਜੁਰਮ 4-A, 21-A The Cigarettes ant Others Tobaco Produets Prohibition of advertisements and ragulations of trade and commerce Production 2018 ਅਤੇ ਸੈਕਸ਼ਨ 4 E ਸਿਗਰੇਟਸ ਔਰਡੀਨੈਂਸ 2019 ਥਾਣਾ ਡਵੀਜ਼ਨ ਨੰਬਰ 6 ਜਲੰਧਰ , ਦਰਜ ਕੀਤੀਆ ਗਈਆ ਹਨ।
ਹੁੱਕਾ ਬਾਰ, ਜੋ ਕਿ ਪੰਜਾਬ ਸਰਾਰ ਵਲੋ ਬੈਨ ਕੀਤੇ ਗਏ ਹਨ ਅਤੇ ਜਿਸ ਵਿੱਚ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜੋ ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਸਪੈਸ਼ਲ ਮੁਹਿੰਮ ਜਾਰੀ ਰਹੇਗੀ ਅਤੇ ਨੋਜਵਾਨ ਬੱਚਿਆ ਨੂੰ ਅਪੀਲ ਕੀਤੀ ਜਾਦੀ ਹੈ ਕਿ ਇਹਨਾ ਹੁੱਕਾ ਬਾਰ ਤੋਂ ਦੂਰ ਰਹਿਣ ਕਿਉਕਿ ਇਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆ ਹੋ ਸਕਦੀਆਂ ਹਨ।