ਜਲੰਧਰ : ਜਲੰਧਰ ਵਿੱਚ ਬੁੱਧਵਾਰ ਨੂੰ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਅਤੇ ਵੱਡੀ ਗਿਣਤੀ ਵਿੱਚ ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਉਣ ਦੀ ਖ਼ਬਰ ਹੈ।ਅੱਜ ਹੋਈ ਇਕ ਮੌਤ ਤੋਂ ਬਾਅਦ ਜਲੰਧਰ ਵਿੱਚ ਹਕੋਰੋਨਾ ਕਾਰਨ ਹੁਣ ਤਕ ਦਮ ਤੋੜ ਗਏ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 170 ਹੋ ਗਈ ਹੈ।ਅੱਜ ਆਈ ਸੈਂਪਲਾਂ ਦੀ ਪਹਿਲੀ ਰਿਪੋਰਟ ਦੌਰਾਨ ਹੀ 60 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤਕ ਆਏ ਨਵੇਂ ਪਾਜ਼ਿਟਿਵ ਕੇਸਾਂ ਦੀ ਗਿਣਤੀ ਵਧ ਕੇ 6837 ਹੋ ਗਈ ਹੈ।ਜ਼ਿਕਰਯੋਗ ਹੈਕਿ ਲੰਘੇ ਕਲ੍ਹ ਹੀ ਜ਼ਿਲ੍ਹੇ ਦੇ ਏ.ਡੀ.ਸੀ. ਸ੍ਰੀ ਵਿਸ਼ੇਸ਼ ਸਾਰੰਗਲ ਆਈ.ਏ.ਐਸ., ਏ.ਸੀ.ਪੀ. ਸ: ਹਰਸਿਮਰਤ ਸਿੰਘ, ਡਾ: ਸੁਸ਼ਮਾ ਚਾਵਲਾ, ਡਾ:ਅੰਕੁਰ ਹਸਤੀਰ ਅਤੇ ਡਾ: ਮਧੂ ਵੀ ਪਾਜ਼ਿਟਿਵ ਪਾਏ ਗਏ ਸਨ। ਜਲੰਧਰ ਨਾਲ ਸੰਬੰਧਤ ਪਾਜ਼ਿਟਿਵ ਅਤੇ ਐਕਟਿਵ ਮਰੀਜ਼ਾਂ ਵਿੱਚੋਂ ਇਸ ਵੇਲੇ 526 ਮਰੀਜ਼ ‘ਹੋਮ ਆਈਸੋਲੇਸ਼ਨ’ ਵਿੱਚ ਹਨ।