ਜਲੰਧਰ: ਜਲੰਧਰ ਵਿੱਚ ਬੁੱਧਵਾਰ ਨੂੰ ਵੱਡਾ ਕੋਰੋਨਾ ਬਲਾਸਟ ਹੋਇਆ ਹੈ। ਦੁਪਹਿਰ ਤਕ ਹੀ ਵੱਡੀ ਗਿਣਤੀ ਵਿੱਚ ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਚਿੰਤਾ ਦਾ ਆਲਮ ਹੈ।ਅੱਜ ਦੁਪਹਿਰ ਤਕ ਹੀ ਆਏ ਕੋਰੋਨਾ ਨਤੀਜਿਆਂ ਵਿੱਚ 123 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਜਲੰਧਰ ਜ਼ਿਲ੍ਹੇ ਵਿੱਚ ਆਏ ਕੋਰੋਨਾ ਨਤੀਜਿਆਂ ਦੌਰਾਨ ਅਕਾਲੀ ਦਲ ਦੇ ਨਕੋਦਰ ਤੋਂ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ ਪਾਜ਼ਿਟਿਵ ਪਾਏ ਗਏ ਸਨ।ਪਾਜ਼ਿਟਿਵ ਕੇਸਾਂ ਦੀ ਗਿਣਤੀ 5484 ਸੀ ਜੋ ਅੱਜ ਸਾਹਮਣੇ ਆਏ 123 ਨਵੇਂ ਕੇਸਾਂ ਕਾਰਨ 5607 ਹੋ ਗਈ ਹੈ।ਯਾਦ ਰਹੇ ਕਿ ਮੰਗਲਵਾਰ ਨੂੰ ਵੀ ਜ਼ਿਲ੍ਹੇ ਵਿੱਚ 119 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਸਨ ਪਰ ਅੱਜ ਦੁਪਹਿਰ ਤਕ ਹੀ ਇਹ ਗਿਣਤੀ 123 ਤਕ ਜਾ ਪੁੱਜੀ ਹੈ।ਜ਼ਿਲ੍ਹੇ ਅੰਦਰ ਮੰਗਲਵਾਰ ਤਕ 142 ਲੋਕ ਕੋਰੋਨਾ ਕਾਰਨ ਮੌਤ ਦੀ ਆਗੋਸ਼ ਵਿੱਚ ਜਾ ਚੁੱਕੇ ਸਨ। ਕਲ੍ਹ ਤਕ ਹੀ ਜ਼ਿਲ੍ਹੇ ਵਿੱਚ 1828 ਐਕਟਿਵ ਮਰੀਜ਼ ਦੱਸੇ ਜਾ ਰਹੇ ਸਨ ਜਿਨ੍ਹਾਂ ਦੀ ਗਿਣਤੀ ਅੱਜ ਹੁਣ ਤਕ ਹੀ 1950 ਦੇ ਲਗਪਗ ਹੋ ਜਾਵੇਗੀ।ਜਲੰਧਰ ਜ਼ਿਲ੍ਹੇ ਵਿੱਚ ਹੁਣ ਤਕ 3514 ਪਾਜ਼ਿਟਿਵ ਪਾਏ ਗਏ ਮਰੀਜ਼ ਸਿਹਤਯਾਬ ਹੋਣ ਉਪਰੰਤ ਹਸਪਤਾਲਾਂ ਵਿੱਚੋਂ ਡਿਸਚਾਰਜ ਕੀਤੇ ਜਾ ਚੁੱਕੇ ਹਨ