ਜਲੰਧਰ : ਜਾਵਾ ਨੌਮੈਡਸ ਪੰਜਾਬ ਰਾਇਡ ਪੰਜਾਬ ਦਾ ਟੂਰ 3 ਮਾਰਚ ਨੂੰ ਅਮ੍ਰਿਤਸਰ ਤੋਂ ਰਵਾਨਾ ਹੋਣ ਦੇ ਬਾਅਦ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਅੱਜ ਜਲੰਧਰ ਵਿਖੇ ਪੁੱਜਾ ।। ਇਸ ਤੋਂ ਪਹਿਲਾਂ ਇਹ ਟੂਰ ਹੁਸੈਨੀਵਾਲਾ, ਅਟਾਰੀ, ਬਠਿੰਡਾ ਅਤੇ ਲੁਧਿਆਣਾ ਤੋਂ ਚੱਲ ਕੇ ਪਹੁੰਚਾ ਹੈ । ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਲਾਸਿਕ ਲੈਜੈਂਡਸ ਪ੍ਰਾਇਵੇਟ ਲਿਮਟਿਡ ਦੇ ਕੋ ਫਾਉਂਡਰ ਅਤੇ ਡਾਇਰੈਕਟਰ ਅਨੁਪਮ ਥਰੇਜਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸ਼ੁਰੁਆਤ ਕਰਣ ਵਾਲੀ ਇਹ ਰਾਇਡ 30 ਜਾਵਾ ਨੌਮੈਡਸ (ਰਾਇਡਰਸ) ਦੇ ਨਾਲ ਸ਼ੁਰੂ ਹੋਈ ਹੈ ਅਤੇ 1250 ਕਿਲੋਮੀਟਰ ਦੀ ਰਾਇਡ ਛੇ ਦਿਨ ਅਤੇ ਪੰਜ ਰਾਤਾਂ ਤੱਕ ਜਾਰੀ ਰਹੇਗੀ । ਇਸ ਦੌਰਾਨ ਇਹ ਰਾਇਡਰਸ ਪੰਜਾਬ ਦੇ ਵੱਖ ਵੱਖ ਹਿੱਸੀਆਂ ਵਿੱਚੋਂ ਗੁਜਰਣਗੇ ਅਤੇ 8 ਮਾਰਚ ਨੂੰ ਚੰਡੀਗੜ ਪਹੁੰਚ ਕਰ ਰਾਇਡ ਖ਼ਤਮ ਕਰਣਗੇ।। ਸਥਾਨਕ ਲੈਦਰ ਕੰਪਲੈਕਸ ਵਿਖੇ ਸਪੋਰਟਸ ਦਾ ਸਮਾਨ ਬਣਾਉਣ ਵਾਲੀ ਦੁਨੀਆ ਵਿੱਚ ਜਾਣੀ ਜਾਂਦੀ ਨੀਵੀਆ ਫੈਕਟਰੀ ‘ਚ ਜਾਵਾ ਨੌਮੈਡਸ ਦਾ ਟੂਰ ਪਹੁੰਚਿਆ । ਉਨਾਂ ਦੱਸਿਆ ਕਿ ਜਾਵਾ ਜਲਦੀ ਹੀ ਜਲੰਧਰ ਵਿੱਚ ਸਪੋਰਟਸ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਮੁਹਿੰਮ ਮੱਦਦ ਦੁਆਰਾ ਵਿੱਢੇਗੀ। ਜਾਵਾ ਨੌਮੈਡਸ, ਜਾਵਾ ਮੋਟਰਸਾਈਕਲਜ਼ ਦਾ ਇਕ ਅਧਿਕਾਰਤ ਰਾਈਡ ਪ੍ਰੋਗਰਾਮ ਹੈ, ਜੋ ਵਿਸ਼ੇਸ਼ ਰੂਪ ਨਾਲ ਜਾਵਾ ਗਾਹਕਾਂ ਲਈ ਹੈ। ਇਹ ਸਿਰਫ਼ ਇਕ ਡੈਸਟੀਨੇਸ਼ਲ ਲਈ ਰਾਈਡ ਤੋਂ ਕਿਤੇ ਵੱਧ ਕੇ ਅਤੇ ਇਸਦਾ ਪ੍ਰਮੁੱਖ ਉਦੇਸ਼ ਸਮਾਜ ਨੂੰ ਯੋਗਦਾਨ ਦੇਣਾ ਹੈ।। ਜਲੰਧਰ ਦੇ ਬਾਅਦ ਇਹ ਰਾਇਡਰਸ ਨੰਗਲ ਡੈਮ, ਆਨੰਦਪੁਰ ਸਾਹਿਬ ਤੋਂ ਹੋ ਕੇ 8 ਮਾਰਚ ਨੂੰ ਚੰਡੀਗੜ ਪਹੁੰਚਣਗੇ।