ਫਗਵਾੜਾ 25 ਮਾਰਚ (ਸ਼਼ਿਵ ਕੋੋੜਾ) ਪੰਜਾਬ ਕੁਸ਼ਤੀ ਸੰਸਥਾ ਵਲੋਂ ਅੰਮਿ੍ਰਤਸਰ ਦੇ ਗੋਲ ਬਾਗ ਸਟੇਡੀਅਮ ਵਿਖੇ ਦੋ ਪੜਾਵਾਂ ਵਿਚ ਕਰਵਾਈ ਗਈ 40ਵੀਂ ਪੰਜਾਬ ਜੂਨੀਅਰ ਫਰੀ ਸਟਾਈਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਜਿਲ੍ਹਾ ਕਪੂਰਥਲਾ ਨੇ 3 ਗੋਲਡ ਮੈਡਲ, 2 ਸਿਲਵਰ ਅਤੇ ਇਕ ਕਾਂਸੇ ਦਾ ਮੈਡਲ ਜਿੱਤ ਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਨੈਸ਼ਨਲ ਕੁਸ਼ਤੀ ਕੋਚ ਅਤੇ ਜਿਲ੍ਹਾ ਕਪੂਰਥਲਾ ਕੁਸ਼ਤੀ ਅਕੈਡਮੀ ਦੇ ਜਨਰਲ ਸਕੱਤਰ ਪੀ.ਆਰ. ਸੋਂਧੀ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਨੂੰ ਕੁੱਲ 22 ਅੰਕ ਪ੍ਰਾਪਤ ਹੋਏ ਹਨ। ਉਹਨਾਂ ਦੱਸਿਆ ਕਿ 79 ਕਿਲੋਗ੍ਰਾਮ ਭਾਰ ਵਰਗ ਵਿਚ ਸੋਂਧੀ ਅਕੈਡਮੀ ਦੇ ਰਮਨਦੀਪ, 74 ਕਿਲੋਗ੍ਰਾਮ ਭਾਰ ਵਰਗ ਵਿਚ ਸੋਂਧੀ ਅਕੈਡਮੀ ਦੇ ਵਿਸ਼ਾਲ ਕੁਮਾਰ ਅਤੇ 125 ਕਿਲੋਗ੍ਰਾਮ ਭਾਰ ਵਰਗ ਵਿਚ ਆਰ.ਸੀ.ਐਫ. ਦੇ ਲਖਵਿੰਦਰ ਸਿੰਘ ਨੇ ਗੋਲਡ ਮਾਡਲ ਹਾਸਲ ਕੀਤਾ ਜਦਕਿ 97 ਕਿਲੋਗ੍ਰਾਮ ਭਾਰ ਵਰਗ ਵਿਚ ਸੋਂਧੀ ਅਕੈਡਮੀ ਦੇ ਪਹਿਲਵਾਨ ਸੂਜਲ, 61 ਕਿਲੋ ਭਾਰ ਵਰਗ ਵਿਚ ਸੋਂਧੀ ਅਕੈਡਮੀ ਦੇ ਹੀ ਮਹਿਕਦੀਪ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਲਈ ਕੋਚ ਅਮਰੀਕ ਸਿੰਘ, ਰਬਿੰਦਰ ਨਾਥ, ਸੰਜੂ, ਗੁਰਮੀਤ ਸਿੰਘ ਤੋਂ ਇਲਾਵਾ ਕੇ.ਕੇ. ਸਰਦਾਨਾ ਪ੍ਰਧਾਨ, ਬੀ.ਐਸ. ਬਾਗਲਾ, ਸੁਸ਼ੀਲ ਮੈਨੀ ਸਾਬਕਾ ਕੌਂਸਲਰ, ਬਲਵੀਰ ਕੁਮਾਰ, ਜਰਨੈਲ ਸਿੰਘ ਬਿਬਨ, ਸੰਤੋਸ਼ ਸਿੰਘ ਯੂ.ਕੇ., ਕ੍ਰਿਪਾਲ ਸਿੰਘ ਨੇ ਜੇਤੂ ਪਹਿਲਵਾਨਾ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਹਨ।