ਜਲੰਧਰ  (ਨਿਤਿਨ ਕੌੜਾ  ) 12 ਅਗਸਤ :ਦਿਹਾਤੀ ਅਤੇ ਸਨਅਤੀ ਵਿਕਾਸ ਖੋਜ ਕੇਂਦਰ ( ਕਰਿੱਡ) ਚੰਡੀਗੜ੍ਹ ਅਤੇ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਅਤੇ
ਪੰਚਾਇਤੀ ਰਾਜ ਸੰਸਥਾ ਮੋਹਾਲੀ ਵੱਲੋਂ ਸ਼੍ਰੀ ਮਨਪ੍ਰੀਤ ਸਿੰਘ ਡਾਇਰੈਕਟਰ , ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ
ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਰਮਿੰਦਰ ਕੌਰ ਬੁੱਟਰ , ਵਧੀਕ ਡਾਇਰੈਕਟਰ ( ਪੰਚਾਇਤ) ਅਤੇ ਮੁਖੀ ( ਐਸ.ਆਈ.ਆਰ.ਡੀ.) ਦੀ
ਯੋਗ ਰਹਿਨੁਮਾਈ ਹੇਠ ਜਿਲ੍ਹਾ ਪ੍ਰੀਸ਼ਦ ਦੇ ਚੁਣੇ ਨੁਮਾਇੰਦਿਆਂ ਅਤੇ ਕਰਮਚਾਰੀਆਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ
ਖੇਤੀਬਾੜੀ ਸਹਿਕਾਰੀ ਸਟਾਫ ਸਿਖਲਾਈ ਸੰਸਥਾ ਜਲੰਧਰ ਵਿੱਚ ਲਗਾਇਆ ਗਿਆ ਜਿਸ ਦਾ ਮੁੱਖ ਉਦੇਸ਼ ਚੁਣੇ ਹੋਏ
ਨੁਮਾਇੰਦਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਕੰਮਾਂ ਤੋਂ ਜਾਣੂ ਕਰਵਾ ਕਿ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਯੋਗ
ਅਤੇ ਪ੍ਰਗਤੀਸ਼ੀਲ ਸਮੇਂ ਦੇ ਹਾਣੀ ਬਣਾਉਣਾ, ਤਾਂ ਜੋ ਉਹ ਆਪਣੇ ਜਿਲ੍ਹੇ ਦੇ ਸਰਬਪੱਖੀ ਵਿਕਾਸ ਵਾਸਤੇ ਆਪਣਾ ਵੱਡਮੁਲਾ
ਯੋਗਦਾਨ ਪਾ ਸਕਣ।ਇਸ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਸਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਸੁਖਵਿੰਦਰ ਸਿੰਘ
ਟ੍ਰੇਨਿੰਗ ਕੋਆਰਡੀਨੇਟਰ ਅਤੇ ਸ. ਜਸਬੀਰ ਸਿੰਘ ਅਸਿਸਟੈਂਟ ਟ੍ਰੇਨਿੰਗ ਕੋਆਰਡੀਨੇਟਰ ਅਤੇ ਬਲਜਿੰਦਰ ਸਿੰਘ (ਕਰਿੱਡ) ਨੇ
ਭਾਗੀਦਾਰਾਂ ਨੂੰ ਵੱਧ ਤੋਂ ਵੱਧ ਗਿਆਨ ਦੇਣ ਲਈ ਭਰਪੂਰ ਯਤਨ ਕੀਤੇ ।ਸਿਖਲਾਈ ਪ੍ਰੋਗਰਾਮ ਵਿੱਚ ਡਾ. ਸੁਖਵਿੰਦਰ ਸਿੰਘ
ਅਤੇ ਜਸਬੀਰ ਸਿੰਘ ਨੇ ਸਮ੍ਹਾਂ ਸੂਚੀ ਕਾਰਜ-ਕ੍ਰਮ ਅਨੁਸਾਰ ਵੱਖ-ਵੱਖ ਵਿਸ਼ਿਆਂ ‘ਤੇ ਭਰਪੂਰ ਜਾਣਕਾਰੀ ਦਿੱਤੀ। ਇਸ
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿਲ੍ਹਾ ਪ੍ਰੀਸ਼ਦ ਚੇਅਰਪਰਸਨ ਸ਼੍ਰੀਮਤੀ ਸੁਰਜੀਤ ਕੌਰ ਵਲੋਂ ਆਈ ਹੋਈ ਟ੍ਰੇਨਿੰਗ ਟੀਮ
ਮੈਂਬਰਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ।ਇਸ ਤਿੰਨ ਰੋਜ਼ਾ ਸਮਾਂਸੂਚੀ ਕਾਰਜ-ਕ੍ਰਮ ਅਨੁਸਾਰ ਵੱਖ ਵੱਖ ਸਬੰਧਤ
ਵਿਭਾਗਾਂ ਤੋਂ ਅਧਿਕਾਰੀਆਂ ਨੇ ਆਪਣੇ ਵਿਭਾਗਾਂ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ
ਅਤੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਸਿਹਤ ਵਿਭਾਗ ਜਲੰਧਰ ਦੀ ਨੁਮਾਇੰਦਗੀ ਕਰਦਿਆਂ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਸ਼੍ਰੀ ਕਿਰਪਾਲ ਸਿੰਘ ਝੱਲੀ
ਵਲੋਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ
ਯੋਜਨਾ,ਯੂ.ਡੀ.ਆਈ.ਡੀ., ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ,ਜਨਨੀ ਸੁਰੱਖਿਆ ਯੋਜਨਾ , ਸੰਸਥਾਗਤ ਜਣੇਪੇ ਆਦਿ ਬਾਰੇ
ਵਿਸਥਾਰਤ ਜਾਣਕਾਰੀ ਦਿੱਤੀ ਗਈ ।ਕੋਵਿਡ-19 ਨੂੰ ਲੈਕੇ ਉਨ੍ਹਾਂ ਕਿਹਾ ਕਿ ਭਾਂਵੇ ਅੱਜ ਕੋਰੋਨਾ ਦੇ ਕੇਸ ਘੱਟ ਰਹੇ ਹਨ ਪਰ
ਸਾਨੂੰ ਫੇਰ ਵੀ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਨਿਜਾਤ ਪਾਉਣ ਲਈ ਚੌਕੰਨੇ ਰਹਿਣ ਦੀ ਲੋੜ ਹੈ ਅਤੇ ਬਿਨ੍ਹਾ ਜਰੂਰੀ ਕੰਮ
ਤੋਂ ਘਰ ਤੋਂ ਬਾਹਰ ਜਾਣ ਸਮੇਂ ਮੂੰਹ ‘ਤੇ ਮਾਸਕ ਲਗਾਉਣਾ,ਸ਼ੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣਾ ਅਤੇ ਵਾਰ-ਵਾਰ
ਆਪਣੇ ਹੱਥਾਂ ਨੂੰ ਸਾਬੁਣ ਨਾਲ ਧੋਣਾ ਜਾਂ ਐਲਕੋਹਲ ਯੁਕਤ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਆਦਿ ਨਿਯਮਾਂ ਦੀ ਪਾਲਣਾ
ਕਰਨੀ ਚਾਹੀਦੀ ਹੈ।ਉਨ੍ਹਾਂ ਵਲੋਂ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੰਦਿਆਂ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਇਸ ਤੋਂ
ਬਚਾਓ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਜਿਉਣ ਲਈ ਸਿਹਤ
ਜਾਗਰੂਕਤਾ ਹੋਣਾ ਲਾਜ਼ਮੀ ਹੈ।ਇਸ ਮੌਕੇ ਡੇਂਗੂ ਸੰਬੰਧੀ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।ਡਿਪਟੀ ਸਮੂਹ
ਸਿੱਖਿਆ ਤੇ ਸੂਚਨਾ ਅਫਸਰ ਸ਼੍ਰੀ ਤਰਸੇਮ ਲਾਲ ਵਲੋਂ ਵੀ ਸਿਹਤ ਨਾਲ ਜੁੜੇ ਵਿਸ਼ਿਆਂ ਉੱਤੇ ਗੱਲਬਾਤ ਕੀਤੀ ਗਈ।
ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਹਰਿੰਦਰਪਾਲ ਸਿੰਘ ਜਿਲ੍ਹਾ ਸਿੱਖਿਆ ਅਫਸਰ(ਸੈਕੰਡਰੀ),ਸ਼੍ਰੀ ਰਾਮ ਪਾਲ ਸਿੰਘ
ਜਿਲ੍ਹਾ ਸਿੱਖਿਆ ਅਫਸਰ(ਪ੍ਰਾਇਮਰੀ),ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ,ਸ਼੍ਰੀ ਕਿਰਪਾਲ ਸਿੰਘ ਝੱਲੀ ਜਿਲ੍ਹਾ ਸਮੂਹ
ਸਿੱਖਿਆ ਤੇ ਸੂਚਨਾ ਅਫਸਰ , ਸ਼੍ਰੀ ਬਲਜਿੰਦਰ ਸਿੰਘ ਜਿਲ੍ਹਾ ਕੋਆਰਡੀਨੇਟਰ ਮਿੱਡ-ਡੇ ਮੀਲ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ।ਇਸ
ਸਿਖਲਾਈ ਕੈਂਪ ਵਿੱਚ ਚਣੇ ਹੋਏ ਨੁਮਾਇੰਦਿਆਂ ਵਿੱਚ ਜਿਲ੍ਹਾ ਪ੍ਰੀਸ਼ਦ ਚੇਅਰਪਰਸਨ ਸ਼੍ਰੀਮਤੀ ਸੁਰਜੀਤ ਕੌਰ, ਸ਼੍ਰੀ ਦਰਸ਼ਨ
ਸਿੰਘ ਵਾਈਸ-ਚੇਅਰਪਰਸਨ,ਸੁਰਿੰਦਰ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ,ਸਤਨਾਮ ਸਿੰਘ ਚੇਅਰਮੈਨ ਬਲਾਕ ਸੰਮਤੀ,ਹਰਮੇਸ਼ ਲਾਲ
ਜਿਲ੍ਹਾ ਪ੍ਰੀਸ਼ਦ ਮੈਂਬਰ,ਵਿਜੇ ਕੁਮਾਰ ਚੇਅਰਮੈਨ ਬਲਾਕ ਸੰਮਤੀ,ਮਧੂਬਾਲਾ,ਰੀਟਾ ਰਾਣੀ,ਹਰਜਿੰਦਰ ਕੌਰ ਜਿਲ੍ਹਾ ਪ੍ਰੀਸ਼ਦ
ਮੈਂਬਰ,ਸ਼੍ਰੀਮਤੀ ਸੱਤਿਆ ਦੇਵੀ ਸੰਮਤੀ ਚੇਅਰਪਰਸਨ,ਸ਼੍ਰੀ ਗਿਆਨ ਚੰਦ ਚੇਅਰਮੈਨ ਬਲਾਕ ਸੰਮਤੀ,ਲਖਵਿੰਦਰ ਸਿੰਘ
ਚੇਅਰਮੈਨ ਬਲਾਕ ਸੰਮਤੀ,ਪਰਮਜੀਤ ਕੌਰ ਚੇਅਰਪਰਸਨ ਬਲਾਕ ਸੰਮਤੀ,ਅਮਨਦੀਪ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ,ਸੁਰਜੀਤ ਕੌਰ
ਚੇਅਰਪਰਸਨ ਪੰਚਾਇਤ ਸੰਮਤੀ ਆਦਿ ਹਾਜ਼ਰ ਸਨ।ਇਸ ਪ੍ਰੋਗਰਾਮ ਵਿੱਚ ਹਾਜ਼ਰ ਭਾਗੀਦਾਰਾਂ ਨੇ ਆਏ ਹੋਏ ਅਧਿਕਾਰੀਆਂ
ਅਤੇ ਕਰਮਚਾਰੀਆਂ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ।ਇਸ ਸਿਖਲਾਈ ਪ੍ਰੋਗਰਾਮ ਦਾ ਨੀਰੀਖਣ ਕਰਨ ਵਾਸਤੇ ਪ੍ਰਦੇਸ਼ਿਕ
ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਵੱਲੋਂ ਗੁਰਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।ਸਿਖਲਾਈ
ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਯੋਗ ਪ੍ਰਬੰਧ ਕਰਨ ਵਾਸਤੇ ਲਖਵਿੰਦਰ ਕੁਮਾਰ ਲੇਖਾਕਾਰ,ਪ੍ਰਭਜੋਤ
ਸਿੰਘ (ਜਿਲ੍ਹਾ ਪ੍ਰੀਸ਼ਦ) ਦਾ ਵਿਸ਼ੇਸ਼ ਯੋਗਦਾਨ ਰਿਹਾ।