ਅੰਮ੍ਰਿਤਸਰ : ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਵਲੋਂ ਜਾਣ ਬੁੱਝ ਕੇ ਲੰਮੇ ਸਮੇਂ ਤੋ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 16ਵੇੰ ਦਿਨ ਹੜਤਾਲ ਤੇ ਬੈਠੇ ਬਲਾਕ ਵੇਰਕਾ ਤੋਂ ਗੁਰਪ੍ਰੀਤ ਸਿੰਘ ਵੇਰਕਾ, ਰਜੀਵ ਕੁਮਾਰ ਵੇਰਕਾ,ਸੁਖਜੀਤ ਸਿੰਘ ਭਕਨਾ,ਸਰਬਜੀਤ ਕੌਰ,ਮਨਦੀਪ ਕੌਰ, ਪਰਮਬੀਰ ਸਿੰਘ,ਸੁਖਰਾਜ ਸਿੰਘ,ਰਜੇਸ਼ ਕੁਮਾਰ,ਅਸ਼ਵਨੀ,ਗੁਰਪ੍ਰੀਤ ਸਿੰਘ,ਖਜਾਨ ਸਿੰਘ,ਬਲਕਾਰ ਸਿੰਘ,ਗੁਰਸ਼ਰਨ ਸਿੰਘ ਅਤੇ ਸੁਖਰਾਜ ਸਿੰਘ ਆਦਿ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਦਫ਼ਤਰੀ ਅਮਲੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂ ਨਵਦੀਪ ਸਿੰਘ,ਗੁਰਪ੍ਰੀਤ ਸਿੰਘ ਵੇਰਕਾ,ਰਾਜੀਵ ਕੁਮਾਰ ਵੇਰਕਾ,ਮਨਿੰਦਰ ਸਿੰਘ ਆਦਿ ਨੇ ਕਿਹਾ ਕਿ ਲੜੀਵਾਰ ਚੱਲ ਰਹੀ ਭੁੱਖ ਹੜਤਾਲ ਦੇ ਕੈਂਪ ‘ਚ ਅੱਜ ਮਹਿਲਾ ਅਧਿਆਪਕਾਂ ਨੇ ਸ਼ਮੂਲੀਅਤ ਕਰਕੇ ਉਨ੍ਹਾਂ ਦਾ ਹੌੰਸਲਾ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਸਬੰਧੀ ਜਿਲ੍ਹਾ ਦਫ਼ਤਰ ਵੱਲੋਂ ਕੋਈ ਠੋਸ ਫੈਸਲਾ ਨਾ ਲਿਆ ਤਾਂ ਇਸ ਸੰਘਰਸ਼ ਵਿੱਚ ਪੁਰਸ਼ ਅਧਿਆਪਕਾਂ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਮਹਿਲਾ ਅਧਿਆਪਕਾਵਾਂ ਵੀ ਸੰਘਰਸ਼ ਵਿੱਚ ਡੱਟ ਜਾਣਗੀਆਂ। ਉਨ੍ਹਾਂ ਜਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਪ੍ਰਮੋਸ਼ਨਾ ਕਰਨ ਲਈ ਅਪਣਾਏ ਜਾ ਰਹੇ ਬਹੁਤ ਹੀ ਢਿੱਲੇ ਵਤੀਰੇ ਦੀ ਸ਼ਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਉਕਤ ਅਫ਼ਸਰ ਜਾਣ ਬੁੱਝ ਕੇ ਭੁੱਖ ਹੜਤਾਲੀ ਅਧਿਆਪਕਾਂ ਨੂੰ ਮਰਨ ਵਰਤ ਰੱਖਣ ਲਈ ਮਜ਼ਬੂਰ ਕਰ ਰਿਹਾ ਰਿਹਾ ਹੈ।
ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ.) ਵਲੋਂ ਸਰਹੱਦੀ ਜਿਲ੍ਹੇ ਵਿੱਚ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਨਾ ਹੋਣ ਕਾਰਨ ਸਕੂਲਾਂ ਅੰਦਰ ਸਿੱਖਿਆ ਪ੍ਰਬੰਧਾਂ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਹੋ ਰਹੇ ਵੱਡੇ ਨੁਕਸਾਨ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਦੇ ਨਾਲ ਨਾਲ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੀ ਅੱਤ ਢਿੱਲੀ ਕਾਰਗੁਜ਼ਾਰੀ ਨੂੰ ਸਰਕਾਰ ਦੇ ਧਿਆਨ ‘ਚ ਲਿਆਉਣ ਲਈ ਹਲਕਾ ਵਿਧਾਇਕਾਂ ਨੂੰ ਰੋਸ ਪੱਤਰ ਦੇਣ ਦੇ ਫੈਸਲੇ ਤਹਿਤ ਅੱਜ ਸਰਹੱਦੀ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਇੱਕ ਰੋਸ ਪੱਤਰ ਦਿੱਤਾ ਗਿਆ। ਇਸ ਦੌਰਾਨ ਈ.ਟੀ. ਯੂ.ਆਗੂ ਹਰਜਿੰਦਰਪਾਲ ਸਿੰਘ ਪੰਨੂੰ, ਸਤਬੀਰ ਸਿੰਘ ਬੋਪਾਰਾਏ, ਗੁਰਿੰਦਰ ਸਿੰਘ ਘੁੱਕੇਵਾਲੀ, ਪਰਮਬੀਰ ਸਿੰਘ ਰੋਖੇ ਅਤੇ ਸੁਖਜਿੰਦਰ ਸਿੰਘ ਦੂਜੋਵਾਲ ਵੱਲੋਂ ਵਿਧਾਇਕ ਨੂੰ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅੰਮ੍ਰਿਤਸਰ ਦੀ ਵੱਡੀ ਅਣਗਹਿਲੀ ਕਾਰਨ ਜਿਲ੍ਹੇ ਵਿੱਚ ਲੰਮੇਂ ਸਮੇਂ ਤੋਂ 200 ਦੇ ਲਗਭਗ ਹੈੱਡਟੀਚਰ / ਸੈੰਟਰ ਹੈੱਡਟੀਚਰ ਦੀਆਂ ਖਾਲੀ ਪੋਸਟਾਂ ਬਾਰੇ ਜਾਣੂ ਕਰਵਾਉੰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਜਿਲਿਆਂ ਅੰਦਰ ਸਿੱਖਿਆ ਦੇ ਵਿਸ਼ੇਸ਼ ਸੁਧਾਰਾਂ ਦੇ ਦਾਅਵੇ ਨੂੰ ਲਾਗੂ ਕਰ ਕੇ ਜਿਲ੍ਹੇ ਅੰਦਰ ਤੁਰੰਤ ਪ੍ਰਮੋਸ਼ਨਾਂ ਕਰਵਾਈਆਂ ਜਾਣ। ਹਲਕਾ ਵਿਧਾਇਕ ਅਜਨਾਲਾ ਵਲੋਂ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੀ ਪ੍ਰਮੋਸ਼ਨਾਂ ਸਬੰਧੀ ਚੱਲ ਰਹੀ ਢਿੱਲੀ ਕਾਰਗੁਜ਼ਾਰੀ ਨੂੰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਲਈ ਮੌਕੇ ਤੇ ਸਿੱਖਿਆ ਸਕੱਤਰ ਪੰਜਾਬ ਨੂੰ ਪ੍ਰਮੋਸ਼ਨਾ ਸਬੰਧੀ ਫੋਨ ਕੀਤਾ ਗਿਆ।