ਅਜਨਾਲਾ : ਅੰਮ੍ਰਿਤਸਰ ਜ਼ਿਲ੍ਹੇ ਅੰਦਰ ਜਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਅਣਗਹਿਲੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ ਅਤੇ ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਕਰਨ ‘ਚ ਜਾਣ ਬੁੱਝ ਕੇ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਵਜੋਂ ਐਲੀਮੈਟਰੀ ਟੀਚਰਜ਼ ਯੂਨੀਅਨ (ਰਜਿ.) ਦੀ ਅੰਮ੍ਰਿਤਸਰ ਇਕਾਈ ਵੱਲੋੰ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਅੰਮ੍ਰਿਤਸਰ ਖ਼ਿਲਾਫ਼ ਜ਼ਬਰਦਸਤ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਤਹਿਸੀਲ ਪੱਧਰੀ ਇਸ ਰੋਸ ਮੁਜ਼ਾਹਰੇ ਦੌਰਾਨ ਅਜਨਾਲਾ ਤਹਿਸੀਲ ਨਾਲ ਸਬੰਧਿਤ ਸਿੱਖਿਆ ਬਲਾਕ ਅਜਨਾਲਾ -1ਤੇ 2 ਅਤੇ ਚੋਗਾਵਾਂ-1ਤੇ 2 ਦੇ ਐਲੀਮੈੰਟਰੀ ਅਧਿਆਪਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਈ.ਟੀ.ਯੂ.ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਸਾਂਝੀ ਅਗਵਾਈ ਹੇਠ ਵੱਡੀ ਤਾਦਾਦ ‘ਚ ਇਕੱਤਰ ਹੋਏ ਐਲੀਮੈਂਟਰੀ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਪੂਰੇ ਜੋਸ਼ ਤੇ ਗੁੱਸੇ ‘ਚ ਪਿੱਟ ਸਿਆਪਾ ਕਰਨ ਉਪਰੰਤ ਅਧਿਆਪਕ ਆਗੂਆਂ ਨੇ ਜਿਲ੍ਹਾ ਦਫ਼ਤਰ ਦੀ ਵੱਡੀ ਅਣਗਿਹਲੀ ਤੇ ਅਧਿਆਪਕ ਮਾਰੂ ਸੋਚ ਦਾ ਪਰਦਾ ਫਾਸ਼ ਕਰਦਿਆ ਕਿਹਾ ਕਿ 26 ਫਰਵਰੀ ਨੂੰ ਸਿੱਖਿਆ ਸਕੱਤਰ ਪੰਜਾਬ ਨਾਲ ਈ.ਟੀ.ਯੂ.ਦੀ ਹੋਈ ਪੈਨਲ ਮੀਟਿੰਗ ‘ਚ ਸਿੱਖਿਆ ਸਕੱਤਰ ਪੰਜਾਬ ਵੱਲੋ ਪਹਿਲੇ ਪੜਾਅ ‘ਚ ਹੀ ਅੰਮ੍ਰਿਤਸਰ ਦੀਆਂ ਪ੍ਰਮੋਸ਼ਨਾ ਕਰਨ ਸਬੰਧੀ ਪੱਤਰ ਜਾਰੀ ਕਰਾਉਣ ਦੇ ਬਾਵਜੂਦ ਵੀ 6 ਮਹੀਨੇ ਬੀਤ ਗਏ ਹਨ ਪਰ ਜਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਅੰਮ੍ਰਿਤਸਰ ਵੱਲੋ ਪ੍ਰਮੋਸ਼ਨਾ ਕਰਨ ਨੂੰ ਤਰਜੀਹ ਨਹੀ ਦਿੱਤੀ ਜਾ ਰਹੀ। ਇਸ ਦੌਰਾਨ ਜਿਲ੍ਹਾ ਸਿੱਖਿਆ ਦਫ਼ਤਰ ਦੀ ਅਤਿ ਢਿੱਲੀ ਕਾਰਜੁਗਾਰੀ ਅਤੇ ਅਧਿਆਪਕ ਮਾਰੂ ਸੋਚ ਸਬੰਧੀ ਸਿੱਖਿਆ ਸਕੱਤਰ ਪੰਜਾਬ ਅਤੇ ਡੀ ਪੀ ਆਈ (ਐਲੀ.) ਪੰਜਾਬ ਨੂੰ ਬੀ.ਪੀ.ਈ.ਓ. ਅਜਨਾਲਾ ਅਤੇ ਨੋਡਲ ਅਫਸਰ ਅੰਮ੍ਰਿਤਸਰ ਰਾਹੀਂ ਇੱਕ ਰੋਸ ਪੱਤਰ ਭੇਜ ਕੇ ਉੱਚ ਅਧਿਕਾਰੀਆਂ ਨੂੰ ਇਸ ਗੰਭੀਰ ਮਸਲੇ ‘ਚ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਵੇਲੇ ਜਿਲ੍ਹੇ ਅੰਦਰ 175 ਦੇ ਕਰੀਬ ਹੈੱਡ ਟੀਚਰਾਂ ਜਦ ਕਿ 25 ਦੇ ਕਰੀਬ ਸੈਂਟਰ ਹੈੱਡ ਟੀਚਰਾਂ ਤੋਂ ਬਗੈਰ ਸਕੂਲ ਚੱਲ ਰਹੇ ਹਨ,ਜਿਸਦਾ ਪ੍ਰਾਇਮਰੀ ਸਿੱਖਿਆ ਅਤੇ ਸਿੱਖਿਆ ਪ੍ਰਬੰਧਾਂ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਿਲ੍ਹਾ ਸਿੱਖਿਆ ਦਫਤਰ ਵੱਲੋਂ ਤੁਰੰਤ ਪ੍ਰਮੋਸ਼ਨਾਂ ਨਾ ਕਰਵਾਈਆਂ ਤਾਂ ਈ.ਟੀ.ਯੂ. ਵੱਲੋਂ 19 ਅਗਸਤ ਨੂੰ ਬਾਬਾ ਬਕਾਲਾ ਤਹਿਸੀਲ ਅਤੇ 21 ਨੂੰ ਅੰਮ੍ਰਿਤਸਰ ਤਹਿਸੀਲ ਵਿੱਚ ਜਬਰਦਸਤ ਅਰਥੀ ਫੂਕ ਮੁਜ਼ਾਹਰਿਆ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਜਾਣ ਬੁੱਝ ਕੇ ਸਾਡੀਆ ਪ੍ਰਮੋਸ਼ਨਾਂ ‘ਚ ਅੜਿੱਕਾ ਬਣ ਕੇ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਾਨੂੰ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਮਜ਼ਬੂਰਨ ਸੰਘਰਸ਼ ਵੱਲ ਧਕੇਲ ਰਿਹਾ ਹੈ,ਜਿਸ ਦੀ ਸਮੁੱਚੀ ਜਿੰਮੇਵਾਰੀ ਵਿਭਾਗ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.)ਅੰਮ੍ਰਿਤਸਰ ਦੀ ਹੋਵੇਗੀ । ਇਸ ਮੌਕੇ ਪਰਮਬੀਰ ਸਿੰਘ ਰੋਖੇ,ਨਵਦੀਪ ਸਿੰਘ,ਯਾਦਮਨਿੰਦਰ ਸਿੰਘ ਧਾਰੀਵਾਲ, ਤੇਜਇੰਦਰਪਾਲ ਸਿੰਘ ਮਾਨ,ਜਤਿੰਦਰ ਸਿੰਘ ਲਾਵੇਂ,ਲਖਵਿੰਦਰ ਸਿੰਘ ਦਹੂਰੀਆ,ਸਰਬਜੋਤ ਸਿੰਘ ਵਿਛੋਆ,ਦਿਲਬਾਗ ਸਿੰਘ ਬਾਜਵਾ,ਸੁਖਜਿੰਦਰ ਸਿੰਘ ਦੂਜੋਵਾਲ,ਰੁਪਿੰਦਰ ਸਿੰਘ ਰਵੀ,ਸੁਖਜਿੰਦਰ ਸਿੰਘ ਹੇਰ,ਜਸਵਿੰਦਰਪਾਲ ਜੱਸ,ਗੁਰਮੁੱਖ ਸਿੰਘ ਕੌਲੋਵਾਲ,ਗੁਰਪ੍ਰੀਤ ਵੇਰਕਾ,ਸੁਖਵਿੰਦਰ ਸਿੰਘ ਤੇੜੀ,ਸਤਬੀਰ ਸਿੰਘ ਕਾਹਲੋਂ,ਨਵਜੋਤ ਸਿੰਘ ਲਾਡਾ,ਲਖਵਿੰਦਰ ਸਿੰਘ ਸੰਗੂਆਣਾ, ਜਸਵਿੰਦਰਪਾਲ ਚਮਿਆਰੀ,ਹਰਚਰਨ ਸ਼ਾਹ,ਮੇਜਰ ਸਿੰਘ ਜਾਫ਼ਰਕੋਟ,ਨਵਜੋਤ ਸਿੰਘ,ਬਲਬੀਰ ਕੁਮਾਰ,ਜਗਮੋਹਨ ਸਿੰਘ,ਮਨਿੰਦਰ ਸਿੰਘ,ਹਰਿੰਦਰ ਸੰਧੂ,ਸੁਖਜੀਤ ਸਿੰਘ ਭਕਨਾ,ਜਗਤਾਰ ਹੇਰ,ਰਜਿੰਦਰ ਰਾਜਾਸਾਂਸੀ,ਬਲਜੀਤ ਮੱਲੀ,ਹਰਜਿੰਦਰ ਸਿੱਧੂ,ਬਿਕਰਮ ਮਟੀਆ,ਪਰਮਬੀਰ ਵੇਰਕਾ,ਗੁਰਦਿਆਲ ਬਾਓਲੀ,ਤਜਿੰਦਰ ਸਿੰਘ ਗੁੱਝਾਪੀਰ,ਰਮਨਦੀਪ ਗ੍ਰੰਥਗੜ,ਬਲਜੀਤ ਕਲੇਰ,ਦਲਜੀਤ ਸਿੰਘ,ਰਾਜਿੰਦਰ ਬਾਵਾ ਕਿਲਾ,ਹਤਿੰਦਰਜੀਤ ਬੱਲੜਵਾਲ,ਰਣਬੀਰ ਸਿੰਘ,ਹਰੀਸ਼ ਬੱਲੜਵਾਲ,ਗੁਰਪ੍ਰੀਤ ਭੱਖਾ,ਕੰਵਲਜੀਤ ਸਿੰਘ,ਦਿਲਬਾਗ ਸਿੰਘ,ਸੁਖਬੀਰ ਸਿੰਘ,ਧਰਮਿੰਦਰ ਸਿੰਘ,ਹਰਪ੍ਰੀਤ ਸਿੰਘ,ਬਲਦੇਵ ਸਿੰਘ ਆਦਿ ਸੈੰਕੜੇ ਅਧਿਆਪਕ ਹਾਜ਼ਰ ਸਨ।