ਫਗਵਾੜਾ, 17 ਮਾਰਚ (ਸ਼ਿਵ ਕੋੜਾ) ਫਗਵਾੜਾ ਸ਼ਹਿਰ ਦੀ ਸਮੁੱਚੀ ਜੇਸੀਜ਼ ਕਲੱਬ ਵਲੋਂ ਕੋਰੋਨਾ ਆਫ਼ਤ ਦੌਰਾਨ ਉਹਨਾਂ ਸਫ਼ਾਈ ਸੇਵਕਾਂ ਜਿਹਨਾ ਨੇ ਜਾਨ ਤਲੀ ਉਤੇ ਧਰਕੇ ਇੱਕ ਯੋਧੇ ਵਜੋਂ ਸ਼ਹਿਰ ਦੀ ਸਫ਼ਾਈ  ਦਾ ਨਿਰੰਤਰ ਕੰਮ ਕੀਤਾ, ਨੂੰ ਸਨਮਾਨਿਤ ਕੀਤਾ ਗਿਆ। ਜੇਸੀਜ਼ ਕਲੱਬ ਦੀ ਮੁੱਖ ਉਪ ਪ੍ਰਧਾਨ ਕਵਿਤਾ ਸੋਨੀ, ਜੋ ਗਵਾਲੀਅਰ ਤੋਂ ਇਸ ਸਮਾਗਮ ਵਿੱਚ  ਪੁੱਜੇ ਸਨ, ਦੀ ਮੌਜੂਦਗੀ ਵਿੱਚ ਇਹ ਸਨਮਾਨ ਕੀਤਾ ਗਿਆ। ਸਨਮਾਨ ਵਿੱਚ 13 ਸਫ਼ਾਈ ਸੇਵਕਾਂ ਨੂੰ ਸਨਮਾਨ ਚਿੰਨ ਦਿੱਤੇ ਗਏ। ਇਸ ਪ੍ਰੋਗਰਾਮ ਵਿੱਚ ਜ਼ੋਨ ਪ੍ਰਧਾਨ ਜੋਤੀ ਸਹਿਦੇਵ, ਪਾਸਟ ਨੈਸ਼ਨਲ ਪ੍ਰਧਾਨ ਮੁਖਿੰਦਰ ਸਿੰਘ, ਸਾਬਕਾ ਪ੍ਰਧਾਨ ਮਿਊਂਸੀਪਲ ਕੌਂਸਲ ਮਲਕੀਅਤ ਸਿੰਘ ਰਗਬੋਤਰਾ, ਜੇਸੀਜ਼ ਪਰਮਜੀਤ ਕੌਰ, ਜੇਸੀਜ਼ ਸੁਪਤ ਸੌਂਧੀ, ਜੇਸੀਜ਼ ਆਸਥਾ ਸੌਂਧੀ, ਜੇਸੀਜ਼ ਰਿਤੇਸ਼ ਦੱਤ, ਡਾ: ਤੁਸ਼ਾਰ ਅਗਰਵਾਲ, ਰਦਿਆ ਗੁਲਾਟੀ, ਪਾਸਟ ਸਟੇਟ ਪ੍ਰਧਾਨ ਜਗਮੋਹਨ ਵਰਮਾ ਆਦਿ ਹਾਜ਼ਰ ਸਨ।