ਫਗਵਾੜਾ :- (ਸ਼ਿਵ ਕੋੜਾ) ਜੈ ਭੀਮ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਨੇ ਕਿਸਾਨ ਜੱਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 5 ਨਵੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਯੂਨੀਅਨ ਦੇ ਚੇਅਰਮੈਨ ਤੁਲਸੀ ਰਾਮ ਖੋਸਲਾ ਅਤੇ ਪ੍ਰਧਾਨ ਰੋਕੀ ਘਈ ਨੇ ਕਿਹਾ ਕਿ ਯੂਨੀਅਨ ਕਿਸਾਨਾ ਦੇ ਨਾਲ ਹੈ ਅਤੇ ਉਹਨਾਂ ਨਾਲ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦੀ ਸਖਤ ਨਖੇਦੀ ਕਰਦੀ ਹੈ। ਉਕਤ ਆਗੂਆਂ ਨੇ ਕਿਹਾ ਕਿ 5 ਨਵੰਬਰ ਨੂੰ ਪੰਜਾਬ ਬੰਦ ਨੂੰ ਪੂਰਾ ਸਮਰਥਨ ਕਰਦੇ ਹੋਏ ਉਸ ਦਿਨ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਇਕਜੁਟਤਾ ਦਰਸਾਈ ਜਾਵੇਗੀ। ਕੇਂਦਰ ਸਰਕਾਰ ਦੇ ਅਜਿਹੇ ਕਿਸੇ ਵੀ ਕਾਨੂੰਨ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਜੋ ਪੰਜਾਬ, ਪੰਜਾਬੀ, ਪੰਜਾਬੀਅਤ, ਖੇਤੀ, ਕਿਸਾਨ ਜਾਂ ਕਿਸਾਨੀ ਨਾਲ ਜੁੜੇ ਕਿਸੇ ਵੀ ਵਰਗ ਲਈ ਨੁਕਸਾਨ ਪਹੁੰਚਾਉਣ ਵਾਲਾ ਹੋਵੇਗਾ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ, ਕੈਸ਼ੀਅਰ ਮੋਹਨ ਲਾਲ ਤੋਂ ਇਲਾਵਾ ਹਰਮੇਸ਼ ਲਾਲ, ਸੰਦੀਪ ਕੁਮਾਰ, ਚੰਦਰ ਕੁਮਾਰ, ਅਮਿਤ ਖੋਸਲਾ ਅਤੇ ਰੋਹਿਤ ਆਦਿ ਵੀ ਹਾਜਰ ਸਨ।