ਮਾਨਤਾ ਪ੍ਰਾਪਤ ਤੇ ਐਫੀਲਿਏਟਡ ਸਕੂਲਜ: ਐਸੋਸੀਏਸ਼ਨ ਰਜਿ: ( ਰਾਸਾ ) ਪੰਜਾਬ ਵੱਲੋਂ ਜੋ ਅੱਜ 30 ਮਾਰਚ ਦਿਨ ਮੰਗਲਵਾਰ ਨੂੰ ਆਪਣੇ ਜਿਲ੍ਹਾ ਹੈਡਕੁਆਰਟਰਾਂ ਤੇ ਆਪਣੇ ਜਿਲ੍ਹੇ ਦੀ ਸਮੂਹਿਕ ਟੀਮ ਨੂੰ ਨਾਲ ਕੇ ਪੰਜਾਬ ਦੇ ਸਮੂਹ ਡੀ.ਸੀ.ਸਹਿਬਾਨਾਂ ਨੂੰ ਆਪਣੇ ਸਕੂਲਾਂ ਦੇ ਖੋਲ੍ਹਣ ਬਾਰੇ ਤੇ ਬੋਰਡ ਦੀ ਮੁਲਤਵੀ ਪ੍ਰੀਖਿਆਵਾਂ ਲੈਣ ਬਾਰੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਲਈ ਪ੍ਰੋਗਰਾਮ ਉਲੀਕਿਆ ਗਿਆ ਸੀ ਅੱਜ ਉਸ ਪ੍ਰੋਗਰਾਮ ਦਾ ਸਾਰੇ ਪੰਜਾਬ ਵਿੱਚ ਬੜੇ ਵੱਡੇ ਪੱਧਰ ਤੇ ਹੁੰਗਾਰਾ ਮਿਲਿਆ। ਅੱਜ ਸਕੂਲਾਂ ਦੇ ਸਮੂਹ ਸੰਚਾਲਕਾਂ , ਸਕੂਲਾਂ ਦੇ ਅਧਿਆਪਕ ਵਰਗ ਤੇ ਨਾਨ ਟੀਚਿੰਗ ਸਟਾਫ਼ ਤੇ ਨਾਲ ਸਮੂਹ ਡਰਾਇਵਰਾਂ , ਬੱਚਿਆਂ ਦੇ ਮਾਪਿਆਂ ਨੇ ਬੜੇ ਭਾਰੀ ਗਿਣਤੀ ਵਿੱਚ ਇੱਕਠ ਕਰਕੇ ਸੜਕਾਂ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਤੋਂ ਸਕੂਲਾਂ ਨੂੰ 31 ਮਾਰਚ ਤੋਂ ਬਾਅਦ ਸਕੂਲ ਖੋਲ੍ਹਣ ਲਈ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਗਈ। ਇਸ ਸੰਘਰਸ਼ ਦੇ ਪ੍ਰੋਗਰਾਮ ਨੂੰ ਸਾਰੇ ਪੰਜਾਬ ਵਿੱਚ ਕਾਮਯਾਬ ਕਰਨ ਲਈ ਰਾਸਾ ਪੰਜਾਬ ਦੇ ਸਮੂਹ ਔਹਦੇਂਦਾਰਾਂ , ਸਮੂਹ ਸਕੂਲਾਂ ਦੇ ਸੰਚਾਲਕਾਂ ,ਜਿਲ੍ਹਾ ਪ੍ਰਧਾਨਾਂ ਤੇ ਉਹਨਾ ਦੀ ਸਮੁੱਚੀ ਟੀਮਾਂ ਤੇ ਅਧਿਆਪਕ ਵਰਗ , ਨਾਨ ਟੀਚਿੰਗ ਸਟਾਫ , ਬੱਚਿਆਂ ਦੇ ਮਾਪੇ, ਡਰਾਈਵਰ ਵਰਗ ਤੇ ਸਕੂਲਾਂ ਦੇ ਨਾਲ ਸਬੰਧਿਤ ਸਾਰੇ ਵਰਗ ਵਧਾਈ ਦੇ ਪਾਤਰ ਹਨ। ਰਾਸਾ ਪੰਜਾਬ ਸਟੇਟ ਦੀ ਸਮੁੱਚੀ ਲੀਡਰਸ਼ਿਪ ਆਪ ਸੱਭ ਦਾ ਸਾਡਾ ਸਾਥ ਦੇਣ ਲਈ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ ਤੇ ਆਪ ਸਭ ਦਾ ਅੱਗੇ ਤੋਂ ਵੀ ਹੋਰ ਵੱਧ ਚੱੜ੍ਹ ਕੇ ਰਾਸਾ ਪੰਜਾਬ ਦਾ ਸਾਥ ਦੇਣ ਲਈ ਆਸ ਕਰਦੀ ਹੈ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਰਾਸਾ ਪੰਜਾਬ ਤੁਹਾਡੇ ਸਭ ਨਾਲ ਮਿਲ-ਜੁੱਲ ਕੇ ਕਈ ਹੋਰ ਠੋਸ ਰਣਨੀਤੀਆਂ ਤੇ ਕੰਮ ਕਰੇਗੀ।