ਫਗਵਾੜਾ 31 ਜੁਲਾਈ (ਸ਼ਿਵ ਕੋੜਾ):ਸ਼ਹੀਦ ਊਧਮ ਗਈ। ਇਸ ਮੌਕੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਤੇ ਫੁੱਲ ਮਾਲਾ ਭੇਂਟ ਕਰਨ ਉਪਰੰਤ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਲੰਡਨ ਵਿਖੇ ਜਾ ਕੇ ਜਲੀਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ। ਉਹਨਾਂ ਦੇ ਬਲਿਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਅਜੋਕੀ ਪੀੜ੍ਹੀ ਨੂੰ ਪੁਰਜੋਰ ਅਪੀਲ ਕੀਤੀ ਕਿ ਭਾਰਤ ਦੀ ਅਜਾਦੀ ਲਈ ਜਿੰਦਗੀਆਂ ਵਾਰਨ ਵਾਲੇ ਯੋਧਿਆਂ ਦੀਆਂ ਜੀਵਨੀਆਂ ਤੋਂ ਸੇਧ ਲੈਂਦੇ ਹੋਏ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਸਿੰਘ ਦੀ ਬਲਿਦਾਨ ਦਿਵਸ ਮੌਕੇ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਵਲੋਂ ਸ੍ਰ. ਮਾਨ ਦੇ ਗ੍ਰਹਿ ਵਿਖੇ ਸ਼ਰਧਾਂਜਲੀ ਦਿੱਤੀਜੀਤ ਰਾਜੂ ਦਰਵੇਸ਼ ਪਿੰਡ ਨੇ ਵੀ ਸ਼ਹੀਦ ਦੀ ਤਸਵੀਰ ਤੇ ਫੁੱਲਮਾਲਾ ਭੇਂਟ ਕੀਤੀ ਅਤੇ ਕਿਹਾ ਕਿ ਪੰਜਾਬੀਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਭਾਰਤ ਨੂੰ ਅਜਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਹਨ। ਇਸ ਮੌਕੇ ਜਿਲਾ ਯੂਥ ਉਪ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ, ਕਾਕਾ ਨਾਰੰਗ, ਧਰਮਵੀਰ ਸੇਠੀ, ਵਰੁਣ ਬੰਗੜ ਚੱਕ ਹਕੀਮ, ਮਨਜੋਤ ਸਿੰਘ ਭਗਤਪੁਰਾ, ਗੁਰਪ੍ਰੀਤ ਕੌਰ ਜੰਡੂ, ਗੋਪੀ ਬੇਦੀ ਨੰਬਰਦਾਰ, ਕੁਲਵਿੰਦਰ ਚੱਠ, ਸੁਭਾਸ਼ ਕਵਾਤਰਾ, ਰੇਸ਼ਮ ਸਿੰਘ ਨੰਬਰਦਾਰ, ਨਿਰਮਲ ਕਿਸ਼ਨਪੁਰ, ਅਰੁਣ ਬਿਸ਼ਟ, ਵੀਲੀਅਮ, ਸੁਖਵਿੰਦਰ ਸਿੰਘ ਪ੍ਰਧਾਨ, ਬੰਟੀ ਗਿਲ, ਰਜਿੰਦਰ ਸ਼ਰਮਾ, ਰਾਜੂ, ਦਿਲਪ੍ਰੀਤ ਸਿੰਘ ਆਦਿ ਹਾਜਰ ਸਨ।