ਜੋਗਿੰਦਰ ਸਿੰਘ ਮਾਨ ਨੇ ਹਲਕੇ ਦੇ ਪਿੰਡ ਨੰਗਲ ਵਿਖੇ ਸ਼ੁਰੂ ਕਰਵਾਇਆ ਗਲੀਆਂ ਦੀ ਉਸਾਰੀ ਦਾ ਕੰਮ
ਫਗਵਾੜਾ 3 ਜੂਨ (ਆਰ ਕੇ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਨੰਗਲ ਵਿਖੇ ਅਧੂਰੀਆਂ ਗਲੀਆਂ ਅਤੇ ਨਾਲੀਆਂ ਦੀ ਉਸਾਰੀ ਦਾ ਕੰਮ ਰਿਬਨ ਕੱਟਣ ਦੀ ਰਮਸ ਨਿਭਾ ਕੇ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ ਪਿੰਡ ਦੇ ਸੰਪੂਰਨ ਵਿਕਾਸ ਵਿਚ ਕੋਈ ਕਮੀ ਨਹੀਂ ਰੱਖੀ ਜਾਵੇਗੀ। ਉਹਨਾਂ ਸਬੰਧਤ ਠੇਕੇਦਾਰ ਨੂੰ ਵੀ ਜਰੂਰੀ ਹਦਾਇਤਾਂ ਕੀਤੀਆਂ। ਇਸ ਦੌਰਾਨ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਦੱਸਿਆ ਕਿ ਪਿੰਡ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਫੰਡ ਤਹਿਤ ਗਲੀਆਂ ਨਾਲੀਆਂ ਦੀ ਉਸਾਰੀ ਲਈ 5 ਲੱਖ ਰੁਪਏ ਜਦਕਿ 14ਵੇਂ ਵਿਤ ਕਮੀਸ਼ਨ ਦੇ 6.30 ਲੱਖ ਰੁਪਏ ਅਤੇ ਨਰੇਗਾ ਤਹਿਤ ਕਰੀਬ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾ ਚੁੱਕੀ ਹੈ। ਇਸ ਤਰ•ਾਂ ਪਿੰਡ ਨੂੰ ਕੈਪਟਨ ਸਰਕਾਰ ਵਲੋਂ ਹੁਣ ਤਕ ਕਰੀਬ 15 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸਰਬ ਪੱਖੀ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਾਂਗੇ। ਇਸ ਦੌਰਾਨ ਸਰਪੰਚ ਸੁਰਿੰਦਰ ਕੁਮਾਰ ਬੱਲੀ, ਅਮਰਜੀਤ ਸਿੰਘ ਸਾਬਕਾ ਸਰਪੰਚ, ਹਰਕਮਲ ਕੌਰ ਬਲਾਕ ਸੰਮਤੀ ਮੈਂਬਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਪੰਚਾਇਤ ਗੁਰਬੀਰ ਸਿੰਘ, ਮੋਹਨ ਲਾਲ, ਸੁਦੇਸ਼ ਕੁਮਾਰੀ, ਕਮਲਜੀਤ ਕੌਰ, ਰੀਨਾ, ਪਰਵੀਨ ਕੁਮਾਰ, ਸ਼ਿੰਦਾ, ਲਾਲ ਸਿੰਘ, ਪਰਮਜੀਤ ਪੰਮਾ, ਬਲਜੀਤ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।
ਤਸਵੀਰ 1, ਕੈਪਸ਼ਨ- ਫਗਵਾੜਾ ਦੇ ਪਿੰਡ ਨੰਗਲ ਵਿਖੇ ਗਲੀਆਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕਰਦੇ ਹੋਏ ਜੋਗਿੰਦਰ ਸਿੰਘ ਮਾਨ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ, ਨਿਸ਼ਾ ਰਾਣੀ ਖੇੜਾ, ਸਰਪੰਚ ਸੁਰਿੰਦਰ ਕੁਮਾਰ ਬੱਲੀ ਅਤੇ ਹੋਰ।