ਜਲੰਧਰ,(ਰਾਜੇਸ਼ ਮਿੱਕੀ )– ਸਾਉਣ ਦੇ ਮਹੀਨੇ ਲਗਾਤਾਰ ਵਰਖਾ ਰੂਤਾ ਨੂੰ ਮਧੇਨਜ਼ਰ ਰੱਖਦਿਆਂ ਜੌਲੀ ਸਮੁੱਥਿੰਗ ਈਰਾ ਯੂਥ ਕਲੱਬ ਵੱਲੋਂ ਕਿਸ਼ਨਪੁਰਾ ਚੌਕ ਜਲੰਧਰ ਵਿਖੇ ਸਮੂਹ ਸੰਗਤਾਂ ਵੱਲੋ ਵੱਖ ਵੱਖ ਤਰਾਂ ਦੇ ਪੌਦਿਆਂ ਦਾ ਤੀਸਰੇ ਡਰਾਈਵ ਦਾ ਮੁਫ਼ਤ ਲੰਗਰ ਲਗਾਇਆ ਗਿਆ। ਕਲੱਬ ਅਧਿਕਾਰੀਆਂ ਨੇ ਦੱਸਿਆ ਕਿ ਜੇ ਐਸ ਈ ਕਲੱਬ ਅਧਿਕਾਰੀਆਂ ਦੇ ਸਹਿਯੋਗ ਨਾਲ ਇਸ ਸਾਲ ਤੀਸਰੀ ਵਾਰ ਪੌਦੇ ਵੰਡੇ ਗਏ ਜਿਸਦੀ ਸੰਖਿਆ ਹਜਾਰਾ ਦੀ ਤਦਾਹਰ ਵਿੱਚ ਹੋ ਚੁੱਕੀ ਹੈ। ਇਸ ਮੌਕੇ ਮਾਨਵ ਅਧਿਕਾਰ ਐਸੋਸੀਏਸ਼ਨ ਆਫ ਇੰਡੀਆ ਜਿਲਾ ਅਧਿਕਾਰੀ ਰੋਹਿਤ ਭਾਟੀਆ ਪੂਨਮ ਭਾਟੀਆ ਸੋਹੁੰਗਣੀ ਭਾਟੀਆ ਵੱਲੋ ਜੌਲੀ ਸਮੂਥਿੰਗ ਇਰਾ ਯੂਥ ਕਲੱਬ ਵੱਲੋਂ ਲਗਾਏ ਗਏ ਲੰਗਰ ਦੀ ਵਡਿਆਈ ਕੀਤੀ ਗਈ ਅਤੇ ਸਮੂਹ ਕਲੱਬ ਅਧਿਕਾਰੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਪੌਦੇ ਵੰਡ ਸਮਾਰੋਹ ਦੌਰਾਨ ਓਮ ਜੰਜੀ ਫਗੁਨ ਅਗਰਵਾਲ ਪ੍ਰਤਿਸ਼ਠਾ ਚੋਪੜਾ ਪਰਮ ਗੁਪਤਾ ਇਸ਼ਾਨ ਮਹਿੰਦਰੁ ਕੇਤਕਦੀਪ ਗਰਵ ਚੋਪੜਾ ਸ਼ੌਰਿਆ ਅਰੋੜਾ ਆਰਾਧਿਆ ਵਾਹੀ ਤੇ ਹੋਰ ਅਨੇਕਾਂ ਕਲੱਬ ਅਧਿਕਾਰੀ ਮੌਜੂਦ ਸਨ