ਫਗਵਾੜਾ 28 ਮਾਰਚ (ਸ਼਼ਿਵ ਕੋੋੜਾ) ਟਕਸਾਲੀ ਅਕਾਲੀ ਆਗੂ ਪ੍ਰੇਮ ਸਿੰਘ ਜਗਜੀਤਪੁਰ (73) ਪੁੱਤਰ ਬੰਤਾ ਸਿੰਘ ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰਣ ਕਰਕੇ ਗੁਰੂ ਚਰਨਾਂ ਵਿਚ ਜਾ ਵਿਰਾਜੇ ਸਨ ਉਹਨਾਂ ਦੇ ਨਮਿਤ ਅੰਤਮ ਅਰਦਾਸ ਅਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਪਿੰਡ ਹਰਬੰਸਪੁਰ/ਜਗਜੀਤਪੁਰ ਵਿਖੇ ਪਾਇਆ ਗਿਆ। ਉਪਰੰਤ ਹੈਡ ਗ੍ਰੰਥੀ ਗਿਆਨੀ ਅਰਜਨ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਭਾਈ ਅਰਜਨ ਲੁਧਿਆਣਾ ਵਾਲਿਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਾਇਆ। ਉਪਰੰਤ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਜੱਥੇਦਾਰ ਸਰਵਣ ਸਿੰਘ ਕੁਲਾਰ, ਗੁਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਚੌਂਤਾ ਸਾਹਿਬ ਪਿੰਡ ਬਬੇਲੀ, ਨਛੱਤਰ ਸਿੰਘ ਸਰਪੰਚ ਜਗਜੀਤਪੁਰ, ਹਰਨੇਕ ਸਿੰਘ ਬੈਂਕ ਮੈਨੇਜਰ, ਅਜੈਬ ਸਿੰਘ ਪ੍ਰਧਾਨ, ਅਰਵਿੰਦਰ ਕੌਰ ਮੈਂਬਰ ਬਲਾਕ ਸੰਮਤੀ, ਸੁਨੀਲ ਕੁਮਾਰ ਫੀਲਡ ਅਫਸਰ ਅਤੇ ਬੱਗਾ ਸਿੰਘ ਇੰਸਪੈਕਟਰ ਆਦਿ ਨੇ ਸਵ. ਪ੍ਰੇਮ ਸਿੰਘ ਜਗਜੀਤਪੁਰ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪ੍ਰੇਮ ਸਿੰਘ ਜਿੱਥੇ ਨੇਕ ਦਿਲ, ਧਾਰਮਿਕ ਵਿਚਾਰਾਂ ਵਾਲੇ ਅਤੇ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਕਰਨ ਵਾਲੀ ਸ਼ਖਸੀਅਤ ਸਨ ਉੱਥੇ ਹੀ ਸ੍ਰੋਮਣੀ ਅਕਾਲੀ ਦਲ (ਬ) ਨਾਲ ਪੰਜਾਬ ਅਤੇ ਪੰਜਾਬੀਆਂ ਦੇ ਸੰਘਰਸ਼ਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਧਰਮ ਯੁੱਧ ਮੋਰਚੇ ਵਿਚ ਉਹਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸਟੇਜ ਦੀ ਸੇਵਾ ਅਜੈਬ ਸਿੰਘ ਪ੍ਰਧਾਨ ਵਲੋਂ ਨਿਭਾਈ ਗਈ। ਇਸ ਮੌਕੇ ਜੋਗਾ ਸਿੰਘ, ਟਹਿਲ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ, ਬਾਬਾ ਦਾਰਾ ਸਿੰਘ, ਹੁਸ਼ਿਆਰ ਸਿੰਘ, ਸੋਢੀ ਸਿੰਘ ਇਟਲੀ, ਰਣਜੀਤ ਸਿੰਘ, ਬਲਕਾਰ ਸਿੰਘ, ਮਾਸਟਰ ਪਰਮਜੀਤ ਸਿੰਘ ਚੌਹਾਨ, ਪਰਮਿੰਦਰ ਸਿੰਘ ਬੰਟੀ, ਹਰਪਾਲ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ ਸਾਬਕਾ ਸਰਪੰਚ, ਕੁੰਦਨ ਸਿੰਘ ਬਬੇਲੀ, ਭਾਈ ਲਖਵਿੰਦਰ ਸਿੰਘ ਬਬੇਲੀ, ਮੋਜੀ ਸਿੰਘ, ਅਵਤਾਰ ਸਿੰਘ ਪੰਚ, ਕਸ਼ਮੀਰ ਸਿੰਘ ਸੀਕਰੀ, ਰਤਨ ਸਿੰਘ, ਜਰਨੈਲ ਸਿੰਘ ਭਬਿਆਣਾ, ਰਣਜੀਤ ਸਿੰਘ ਪੰਚ, ਹਰਨੇਕ ਸਿੰਘ ਪੰਚ ਆਦਿ ਹਾਜਰ ਸਨ।