ਫਗਵਾੜਾ,21 ਦਸੰਬਰ (ਸ਼ਿਵ ਕੋੜਾ) ਸੁਸਾਇਟੀ ਫਾਰ ਐਕਸ਼ਨ ਮਲਟੀਪਰਪਜ਼ ਹੌਸਪੀਟਲ ਐਟ ਫਗਵਾੜਾ ਦੀ ਹੰਗਾਮੀ ਮੀਟਿੰਗ ਵੋੱਚ ਫ਼ੈਸਲਾ ਲਿਆ ਗਿਆ ਕਿ ਫਗਵਾੜਾ ਸ਼ਹਿਰੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਫਗਵਾੜਾ ਵਿੱਚ ਟਰੌਮਾ ਸੈਂਟਰ ਖੋਲ੍ਹੇ, ਕਿਉਂਕਿ ਚੰਗੇਰੀਆਂ ਐਮਰਜੈਂਸੀ ਸਹੂਲਤਾਂ ਨਾ ਹੋਣ ਕਾਰਨ ਫਗਵਾੜਾ ਸ਼ਹਿਰੀਆਂ ਦੀਆਂ ਜਾਨਾਂ ਅੰਜਾਈ ਜਾ ਰਹੀਆਂ ਹਨ। ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਜਿਥੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਥੇ ਮੌਜੂਦਾ ਸਰਕਾਰੀ ਹਸਪਤਾਲ ਵਿੱਚ ਮਲਟੀ ਸਪੈਸ਼ਲਿਸਟ ਹਸਪਤਾਲ ਬਨਾਉਣ ਲਈ ਕਿਹਾ ਗਿਆ  ਉਥੇ ਪ੍ਰਾਈਵੇਟ ਗੈਰ-ਸਰਕਾਰੀ ਸੰਸਥਾਵਾਂ ਐਨ.ਆਰ.ਆਈ. ਵੀਰਾਂ ਜੋ ਸਿਹਤ ਸਹੂਲਤਾਂ ਪ੍ਰਦਾਨ ਕਰਦੀਆਂ ਹਨ, ਉਹਨਾ ਨੂੰ ਵੀ ਫਗਵਾੜਾ ‘ਚ ਟਰੌਮਾ ਸੈਂਟਰ ਖੋਲ੍ਹਣ ਲਈ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਲੇਖਕ ਰਵਿੰਦਰ ਚੋਟ, ਸਮਾਜ ਸੇਵਕ ਉਂਕਾਰ ਸਿੰਘ ਜਗਦੇਵ, ਐਡਵੋਕੇਟ ਕਰਨਜੋਤ ਸਿੰਘ ਝਿੱਕਾ,  ਉਦਯੋਗਪਤੀ ਅਸ਼ਵਨੀ ਕੋਹਲੀ,  ਬੰਸੋ ਦੇਵੀ ਲੈਕਚਰਾਰ, ਐਡਵੋਕੇਟ ਐਸ.ਐਲ. ਵਿਰਦੀ, ਅੰਤਰਰਾਸ਼ਟਰੀ ਕੋਚ ਪੀ.ਆਰ.ਸੌਂਧੀ, ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਸਿੱਧ ਵਿਦਵਾਨ ਸਵਰਨ ਸਿੰਘ ਮਹੇੜੂ, ਸਮਾਜ ਸੇਵੀ ਰਮਨ ਨਹਿਰਾ, ਕ੍ਰਿਸ਼ਨ ਕੁਮਾਰ ਜਨਰਲ ਸਕੱਤਰ ਏਕ ਕੋਸ਼ਿਸ਼, ਬਲਜਿੰਦਰ ਸਿੰਘ ਸਾਬਕਾ ਸਰਪੰਚ  ਨੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਸਥਾਨਕ ਵਿਧਾਇਕ ਅਤੇ ਸਥਾਨਕ ਐਮ.ਪੀ. ਨੂੰ ਇਸ ਸਬੰਦੀ ਜ਼ਰੂਰੀ ਧਿਆਨ ਦੇਣ ਲਈ ਮੰਗ ਪੱਤਰ ਦਿੱਤੇ ਜਾਣਗੇ ਅਤੇ ਫਗਵਾੜਾ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਤੁਰੰਤ ਕਾਰਵਾਈ ਲਈ  ਬੇਨਤੀ ਕੀਤੀ ਜਾਵੇਗੀ।