ਜਲੰਧਰ  :ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਟੀ ਪਬਲਿਕ ਸਕੂਲ ਦੇ
ਵਿਦਿਆਰਥੀਆਂ ਨੇ 12ਵੀਂ ਜਮਾਤ ਵਿੱਚ ਸੌ ਫੀਸਦੀ ਅੰਕ ਹਾਸਲ
ਕੀਤੇ।  ਇਸ ਸਾਲ ਸੀਟੀ ਪਬਲਿਕ ਸਕੂਲ ਦੇ 79 ਵਿਦਿਆਰਥੀਆਂ ਨੇ
ਏਆਈਏਸਏਸਸੀਈ ਦੀ ਪ੍ਰੀਖਿਆ ਦਿੱਤੀ। ਜਿਸ ਵਿੱਚ 26
ਸਾਇੰਸ, 31 ਕਾਮਰਸ ਅਤੇ ਹਿਓਮੈਨੀਟੀਸ ਦੇ 22 ਵਿਦਿਆਰਥੀ ਸ਼ਾਮਲ ਸਨ।
ਨਾਨ ਮੈਡਿਕਲ ਦੇ ਵਿਦਿਆਰਥੀ ਅਮਨਵੀਰ ਅਤੇ ਸੁਕ੍ਰਿਤੀ 95.6 ਪ੍ਰਤਿਸ਼ਤ ਦੇ ਨਾਲ
ਪਹਿਲੇ ਸਥਾਨ ਤੇ ਰਹੇ। ਉੱਥੇ ਹੀ ਨਿਸ਼ਾਂਤ ਮਰਵਾਹਾ ਨੇ 94.6 ਪ੍ਰਤਿਸ਼ਤ ਅਤੇ
ਦਿਵਯਮ ਸੇਠ ਨੇ 88.8 ਪ੍ਰਤਿਸ਼ਤ ਅੰਕ ਹਾਸਿਲ ਕੀਤੇ। ਆਯੂਸ਼ ਕੁਮਾਰ ਨੇ
ਮੈਡਿਕਲ ਵਿੱਚ 95.4 ਪ੍ਰਤਿਸ਼ਤ, ਸ਼ੂਭਮ ਚੁਗ ਨੇ 94.8 ਅਤੇ ਟਿ੍ਰਪਤਨੂਰ ਸਿੰਘ ਨੇ
90.8 ਪ੍ਰਤਿਸ਼ਤ ਅੰਕ ਹਾਸਿਲ ਕੀਤਾ। ਕਮਾਰਸ ਵਿੱਚ ਤਨਵੀ ਬੱਗਾ 95.4
ਪ੍ਰਤਿਸ਼ਤ ਅੰਕ, ਜੋਯਨਾ ਅਤੇ ਜਸਪ੍ਰੀਤ ਕੌਰ ਨੇ 95 ਪ੍ਰਤਿਸ਼ਤ ਅਤੇ ਅਭੈ ਬਾਬਾ ਨੇ
94.8 ਪ੍ਰਤਿਸ਼ਤ ਅੰਕ ਹਾਸਿਲ ਕੀਤੇ। ਆਰਟਸ ਵਿੱਚ ਅਦਿਤੀ ਸਿੰਘ ਨੇ 95
ਪ੍ਰਤਿਸ਼ਤ, ਗੌਰੀ ਨੇ 94.6 ਪ੍ਰਤਿਸ਼ਤ ਅਚੇ ਸਚਵੀਰ ਕੌਰ ਨੇ 94.2 ਪ੍ਰਤਿਸ਼ਤ ਅੰਕ
ਹਾਸਿਲ ਕੀਤੇ। ਇੱਥੇ ਇਹ ਦੱਸਣ ਯੋਗ ਹੈ ਕਿ ਗੌਰੀ ਦੇ ਆਰਥਕ ਹਾਲਾਤ
ਠੀਕ ਨਹੀਂ ਸੀ, ਉਸ ਦੀ ਸਕੂਲ ਦੀ ਫੀਸ ਸੀਟੀ ਗਰੁੱਪ ਦੀ ਮੈਨੇਜਮੇਂਟ ਨੇ
ਸਹਾਇਤਾ ਕੀਤੀ ਹੈ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਅਤੇ ਸੀਟੀ ਪਬਲਿਕ
ਸਕੂਲ ਦੇ ਪਿ੍ਰੰਸੀਪਲ ਦਲਜੀਤ ਰਾਣਾ ਅਤੇ ਵਾਇਸ ਪਿ੍ਰੰਸੀਪਲ ਸੁੱਖਦੀਪ
ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਅਧਿਆਪਕਾਂ
ਅਤੇ ਪਰਿਵਾਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।