ਜਲੰਧਰ : ਟੀ,ਬੀ ਜਾਗਰੂਕਤਾ ਬੈਨਰ ਨੈਸ਼ਨਲ ਇੰਟੈਗਰੇਟਡ ਮੈਡੀਕਲ
ਐਸੋਸੀਏਸ਼ਨ ਜਲੰਧਰ ਬਰਾਂਚ ਵਲੋਂ ਸਿਹਤ ਵਿਭਾਗ ਜਲੰਧਰ ਨੂੰ ਸੁਪਰਦ ਕੀਤੇ ਗਏ।ਅੱਜ
ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਵਲੋਂ ਟੀ,ਬੀ ਜਾਗਰੂਕਤਾ ਬੈਨਰ ਰੀਲੀਜ ਕੀਤਾ
ਗਿਆ ।ਇਸ ਮੌਕੇ ਡਾ. ਚਾਵਲਾ ਸਿਵਲ ਸਰਜਨ ਨੇ ਕਿਹਾ ਕਿ ਇਹ 300 ਬੈਨਰ ਨੈਸ਼ਨਲ
ਇੰਟੈਗਰੇਟਡ ਮੈਡੀਕਲ ਐਸੋਸੀਏਸ਼ਨ ਜਲੰਧਰ ਬਰਾਂਚ ਵਲੋਂ ਕਲਿਨਿਕਾਂ ਤੇ ਲਾਉਣ ਲਈ ਦਿੱਤੇ
ਗਏ ਹਨ।ਉਨਾ ਕਿਹਾ ਕਿ 24 ਮਾਰਚ ਨੂੰ ਕੌਮੀ ਟੀ.ਬੀ ਦਿਵਸ ਵੀ ਨੈਸ਼ਨਲ ਇੰਟੈਗਰੇਟਡ
ਮੈਡੀਕਲ ਐਸੋਸੀਏਸ਼ਨ ਜਲੰਧਰ ਬਰਾਂਚ ਦੇ ਸਹਿਯੋਗ ਨਾਲ ਮਨਾਇਆਂ ਜਾ ਰਿਹਾ ਹੈ।
ਉਨਾ ਕਿਹਾ ਕਿ ਟੀ.ਬੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ
ਨੂੰ ਇੱਕਠੇ ਹੋ ਕੇ ਉਪਰਾਲੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਤਪਦਿਕ ਦੇ
ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਦੋ ਹਫਤੇ ਤੋਂ ਜਿਆਦਾ
ਖਾਂਸੀ,ਭਾਰ ਦਾ ਘੱਟਣਾ,ਭੁੱਖ ਨਾ ਲੱਗਣਾ ਅਤੇ ਸ਼ਾਮ ਨੂੰ ਹਲਕਾ-ਹਲਕਾ ਬੁੱਖਾਰ
ਰਹਿਣਾ ਆਦਿ ਟੀ.ਬੀ ਦੀ ਬਿਮਾਰੀ ਦੇ ਲੱਛਣ ਹਨ।ਉਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਟੀ.ਬੀ
ਦੀ ਬਿਮਾਰੀ ਦੇ ਲੱਛਣ ਹੋਣ ਤਾਂ ਤੁਰੰਤ ਆਪਣਾ ਡਾਕਟਰ ਦੁਆਰਾ ਚੈਕਅਪ ਕਰਵਾਇਆ
ਜਾਵੇ,ਤਾਂ ਜੋ ਮਰੀਜ ਦੀ ਜਾਂਚ ਜਿਵੇਂ ਕਿ ਐਕਸ-ਰੇ,ਬਲਗਮ ਜਾਂਚ ਆਦਿ ਕਰਵਾਏ ਜਾ
ਸਕਣ।ਜਿਸਦੇ ਲਈ ਮਰੀਜ ਨੂੰ ਬਲਗਮ ਦੇ ਦੋ ਸੈਂਪਲ ਦੇਣੇ ਪੈਂਦੇ ਹਨ ਜਿਨ੍ਹਾਂ ਵਿੱਚੋਂ ਇਕ
ਖਾਲੀ ਪੇਟ ਅਤੇ ਦੂਜਾ ਖਾਣਾ ਖਾਣ ਤੋਂ ਬਾਅਦ ਦੇਣਾ ਹੁੰਦਾ ਹੈ ਅਤੇ ਇਹ ਵੀ
ਦੱਸਿਆ ਹੈ ਕਿ ਇਹ ਬਲਗਮ ਦੀ ਜਾਂਚ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਮੁਫ਼ੳਮਪ;ਤ ਕੀਤੀ ਜਾਂਦੀ
ਹੈ।ਇਸ ਮੌਕੇ ਤੇ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਟੀ.ਬੀ ਦੀ ਬਿਮਾਰੀ 100% ਠੀਕ ਹੋ
ਜਾਂਦੀ ਹੈ।ਟੀ.ਬੀ ਦੀ ਬਿਮਾਰੀ ਕਿਸੀ ਵੀ ਵਿਅਕਤੀ ਨੂੰ ਜਮਾਂਦਰੂ ਨਹੀਂ ਹੁੰਦੀ ਬਲਕਿ ਇਹ
ਬਿਮਾਰੀ ਆਲੇ-ਦੁਆਲੇ ਵਿਚਰ ਰਹੇ ਟੀ.ਬੀ ਦੇ ਮਰੀਜਾਂ ਤੋਂ ਅੱਗੇ ਫੈਲਦੀ ਹੈ।ਜਿਹੜੇ ਮਰੀਜ
ਇਸ ਬਿਮਾਰੀ ਦੇ ਇਲਾਜ਼ ਦਾ ਕੋਰਸ ਪੂਰਾ ਨਹੀਂ ਕਰਦੇ ਤਾਂ ਇਹ ਬਿਮਾਰੀ
ਅੱਗੋਂ ਐਮ.ਡੀ.ਆਰ.ਟੀ.ਬੀ (ਗੰਭੀਰ ਟੀ.ਬੀ) ਦੀ ਬਿਮਾਰੀ ਬਣ ਜਾਂਦੀ ਹੈ,ਜਿਸ ਨਾਲ ਹੋਰ ਲੋਕਾਂ
ਨੂੰ ਇਹ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਇਸ ਮੌਕੇ ਡਾ. ਜੋਤੀ ਸ਼ਰਮਾ ਡਿਪਟੀ ਮੈਡੀਕਲ ਕਮਿਸ਼ਨਰ,ਡਾ.ਅਨਿਲ ਨਾਗਰਥ
ਪ੍ਰਧਾਨ,ਡਾ. ਕੇ.ਐਸ.ਰਾਣਾ,ਡਾ. ਸੁਖਵਿੰਦਰ ਸਿੰਘ ਸਕੱਤਰ, ਕਿਰਪਾਲ ਸਿੰਘ ਝੱਲੀ
ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਅਤੇ ਹੋਰ ਹਾਜਰ ਸਨ।