ਜਲੰਧਰ :- ਸੀਟੀ ਗਰੁੱਪ ਅਤੇ ਜਲੰਧਰ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸੜਕ
ਸੁੱਰਖਿਆ ਜੀਵਨ ਰਖਿਆ ਥਮੀ ਤੇ ਬੀ.ਐੱਸ.ਐਫ ਚੌਂਕ ਵਿਖੇ ਟ੍ਰੈਫਿਕ
ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਸਰਾਹਨਾ ਕਰਣ ਲਈ ਸੜਕ
ਸੁਰੱਖਿਆ ਮਹੀਨੇ ਦੇ ਅਧੀਨ ਇੱਕ ਗਤੀਵਿਧੀ ਕਰਵਾਈ ਗਈ। ਇਸ
ਦੌਰਾਨ ਸੀਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ, ਸਹਾਇਕ
ਕਮਿਸ਼ਨਰ ਪੁਲਿਸ (ਏ.ਸੀ.ਪੀ ਟ੍ਰੈਫਿਕ) ਹਰਬਿੰਦਰ ਸਿੰਘ, ਏਐਸਆਈ
ਸ਼ਮਸ਼ੇਰ ਸਿੰਘ ਅਤੇ ਏਐਸਆਈ ਨਰਿੰਦਰਜੀਤ ਸਿੰਘ ਮੌਜੂਦ ਸਨ।
ਇਸ ਗਤਿਵਿਧੀ ਵਿੱਚ ਹੈਲਮੈਟ ਪਾਉਣ, ਸੀਟ ਬੈਲਟ ਲਗਾਉਣ, ਰੈਡ ਲਾਈਟ ਨਾ
ਟਪੱਣ ਅਤੇ ਮਾਸਕ ਪਾ ਕੇ ਗੱਡੀ ਚਲਾਉਣ ਲਈ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਸੀਟੀ ਗਰੁੱਪ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਟੀਕਰ ਅਤੇ
ਗੁਲਾਬ ਦੇ ਫੂਲ ਦਿੱਤੇ ਗਏ।
ਸਹਾਇਕ ਕਮਿਸ਼ਨਰ ਪੁਲਿਸ (ਏ.ਸੀ.ਪੀ ਟ੍ਰੈਫਿਕ) ਹਰਬਿੰਦਰ ਸਿੰਘ ਨੇ
ਸੀਟੀ ਗਰੁੱਪ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ
ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਮੌਕੇ ’ਤੇ ਹੀ ਚਲਾਣ ਕੱਟ
ਕੇ ਸੱਜ਼ਾ ਦੇ ਦਿੱਤੀ ਜਾਂਦੀ ਹੈ, ਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ
ਲੋਕਾਂ ਲਈ ਕੋਈ ਕੁਝ ਨਹੀਂ ਕਰਦਾ ਹੈ, ਜਿਸ ਦੇ ਚਲਦੇ ਇਸ ਗਤਿਵਿਧੀ ਦਾ
ਆਯੋਜਨ ਕੀਤਾ ਗਿਆ।
ਸੀਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ
ਪੁਲਿਸ ਕਮਿਸ਼ਨਰੇਟ ਨੂੰ ਵਿਸ਼ੇਸ਼ ਤੌਰ ਤੇ ਟੈ੍ਰਫਿਕ ਪੁਲਿਸ ਟੀਮ ਨੂੰ ਇਸ ਮਹੀਨੇ
ਦੀ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਉਣ ਲਈ ਵਧਾਈ ਦਿੰਦਾ ਹਾਂ। ਲੋਕਾਂ
ਵਿੱਚ ਇਹ ਸੁਰੱਖਿਤ ਡਰਾਈਵਿੰਗ ਦੀ ਭਾਵਨਾ ਪੈਦਾ ਕਰਨ ਲਈ ਅਸੀਂ
ਉਨ੍ਹਾਂ ਦਾ ਸਮਰਥਨ ਕਰਦੇ ਰਹਾਂਗੇ। ਇਸ ਦੇ ਨਾਲ ਹੀ ਜੇਕਰ ਇਸ
ਐਕਟੀਵਿਟੀ ਨਾਲ 10 ਫੀਸਦੀ ਲੋਕ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ
ਲੱਗ ਪਏ ਤਾਂ ਭਵਿੱਖ ਵਿੱਚ ਵੀ ਲੋਕ ਭਲਾਈ ਲਈ ਇਸ ਤਰ੍ਹਾਂ ਦੇ
ਗਤੀਵਿਧਿਆਂ ਆਯੋਜਿਤ ਕਰਵਾਉਂਦੇ ਰਹਾਂਗੇ। ਇਸ ਦੇ ਨਾਲ ਹੀ ਟ੍ਰੈਫਿਕ
ਨਿਯਮਾਂ ਦੀ ਪਾਲਣਾ ਕਰਣ ਵਾਲਿਆ ਨੂੰ ਇਹ ਸ਼ੰਲਾਘਾ ਨਿਸ਼ਚਤ ਤੌਰ ਤੇ ਪ੍ਰੇਰਿਤ
ਕਰੇਗੀ।