
ਜਲੰਧਰ (ਰਾਜਪਾਲ ਕੌਰ): ਡਾਇਰੈਕਟਰ ਆਯੁਰਵੇਦ ਦੇ ਆਦੇਸ਼ ਅਨੁਸਾਰ ਪੰਜਵੇਂ ਆਯੁਰਵੈਦਿਕ ਦਿਹਾੜੇ ਮੌਕੇ ਆਯੁਰਵੈਦਿਕ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਅਤੇ ਮਰੀਜ਼ਾਂ ਨੂੰ ਚੰਗਾ ਇਲਾਜ ਮੁਹੱਈਆ ਕਰਾਉਣ ਲਈ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ.ਜੋਗਿੰਦਰ ਪਾਲ ਦੀ ਅਗਵਾਈ ਹੇਠ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਗਾਜ਼ੀਪੁਰ ਵਿਖੇ ਕੋਵਿਡ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਪੰਚਕਰਮ ਮਾਹਿਰ ਡਾ.ਚੇਤਨ ਮਹਿਤਾ, ਡਾ.ਮਨੁ ਹੱਲਣ ਅਤੇ ਉਪਵੈਦ ਮਦਨ ਲਾਲ ਦੀ ਟੀਮ ਨੇ 103 ਮਰੀਜਾਂ ਦੀ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਡਾ.ਜੋਗਿੰਦਰ ਪਾਲ ਨੇ ਹਾਜਿਰ ਲੋਕਾਂ ਨੂੰ ਕੋਵਿਡ, ਡਾ.ਚੇਤਨ ਮਹਿਤਾ ਨੇ ਕੋਵਿਡ ਵਿਚ ਆਯੁਰਵੇਦ ਦੇ ਪ੍ਰਭਾਵ ਅਤੇ ਡਾ.ਮੰਨੂ ਹੱਲਣ ਨੇ ਕੋਵਿਡ ਵਿਚ ਖੁਰਾਕ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਗਾਇਕ ਸਰਦਾਰ ਜਰਨੈਲ ਸਿੰਘ ਵਲੋਂ ਆਯੁਰਵੇਦ ਦੀ ਮਹੱਤਤਾ ਬਾਰੇ ਗੀਤ ਸੁਣਾਏ ਗਏ । ਇਸ ਮੌਕੇ ਕਸਤੂਰੀ ਲਾਲ, ਸਰਪੰਚ ਗੁਰਮੇਜ ਕੌਰ, ਪੰਚ ਪਰਗਟ ਸਿੰਘ, ਕੁਲਵੰਤ ਕੌਰ, ਜਸਬੀਰ ਕੌਰ, ਅਵਤਾਰ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਭੁਪਿੰਦਰ ਪਾਲ ਕੌਰ, ਸੁਰਿੰਦਰ ਪਾਲ ਕੌਰ, ਸੰਦੀਪ ਕੁਮਾਰ ਹਾਜਿਰ ਸਨ ।