ਫਗਵਾੜਾ 21 ਜੁਲਾਈ (ਸ਼ਿਵ ਕੋੜਾ) : ਸ੍ਰੀ ਗੁਰੂ ਰਵਿਦਾਸ ਸਭਾ ਰਜਿ. ਅਰਬਨ ਅਸਟੇਟ ਫਗਵਾੜਾ ਦੇ ਯਤਨਾਂ ਸਦਕਾ ਡਾ. ਅੰਬੇਡਕਰ ਭਵਨ ਵਿਖੇ ਈ.ਐਸ.ਆਈ. ਫਗਵਾੜਾ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦੌਰਾਨ ਕੋਵਿਡ ਵੈਕਸੀਨ ਦੀ ਪਹਿਲੀ ਤੇ ਦੂਸਰੀ ਡੋਜ ਦੇ ਕੁੱਲ 70 ਟੀਕੇ ਲਗਾਏ ਗਏ। ਇਸ ਕੈਂਪ ਵਿਚ ਇਲਾਕੇ ਭਰ ਦੇ ਲੋਕਾਂ ਅਤੇ ਸਭਾ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਡਾ. ਅੰਬੇਡਕਰ ਭਵਨ ਵਿਚ ਇਹ ਚੌਥਾ ਕੈਂਪ ਲਗਾਇਆ ਗਿਆ ਹੈ। ਜਿਸਦਾ ਪ੍ਰਬੰਧ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ। ਉਹਨਾਂ ਕਿਹਾ ਕਿ ਨੇੜਲੇ ਭਵਿੱਖ ਵਿਚ ਕੋਰੋਨਾ ਵੈਕਸੀਨ ਲਗਾਉਣ ਦੇ ਹੋਰ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇ ਸਭਾ ਦੇ ਪ੍ਰਧਾਨ ਸੋਹਨ ਸਹਿਜਲ, ਸਕੱਤਰ ਮੁਨੀਸ਼ ਮਹਿਮੀ ਤੋਂ ਇਲਾਵਾ ਮੈਂਬਰ ਘਣਸ਼ਾਮ, ਗੁਰਦਾਵਰ ਬੰਗਾ, ਜਗਨਨਾਥ, ਜਰਨੈਲ ਸਿੰਘ, ਬਾਬੂ ਲਾਲ, ਨਾਜਰ ਸਿੰਘ, ਸ਼ਿੰਗਾਰਾ ਸਿੰਘ, ਬਲਕਾਰ ਕਟਾਰੀਆ, ਲੁਪਿੰਦਰ ਕੁਮਾਰ, ਤਰਸੇਮ ਸੱਲ੍ਹਣ, ਅਵਤਾਰ ਸਿੰਘ ਦਰਦੀ ਆਦਿ ਹਾਜਰ ਸਨ।