ਜਲੰਧਰ (31-05-2022): ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ;ਵਿਸ਼ਵ
ਤੰਬਾਕੂ ਰਹਿਤ ਦਿਵਸ ਮੌਕੇ ਪੁਲਸ ਲਾਈਨ ਜਲੰਧਰ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ
ਆਯੋਜਨ ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ ਅਤੇ ਐਸ.ਐਮ.ਓ. ਡਾ. ਪਰਮਜੀਤ ਦੀ ਯੋਗ ਅਗਵਾਈ ਵਿੱਚ ਕੀਤਾ ਗਿਆ।
ਇਸ ਮੌਕੇ ਡਾ. ਆਦਿਤਯਪਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 31 ਮਈ ਨੂੰ "ਵਿਸ਼ਵ
ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਵਿਸ਼ਵ ਤੰਬਾਕੂ ਰਹਿਤ ਦਿਵਸ ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ
ਨਹੀਂ; ਥੀਮ ਹੇਠ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ
ਮਾਨਸਿਕ, ਆਰਥਿਕ ਤੇ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕੋਟਪਾ ਐਕਟ ਬਾਰੇ ਅਤੇ ਸਰੀਰ ਤੇ ਤੰਬਾਕੂ ਦੇ
ਪੈਂਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਤੰਬਾਕੂ ਵਿੱਚ ਚਾਰ ਹਜ਼ਾਰ ਜ਼ਹਿਰੀਲੇ ਤੱਤ ਹੁੰਦੇ ਹਨ ਜਿਸ ਵਿਚ ਨਿਕੋਟੀਨ ਬਹੁਤ
ਭਿਆਨਕ ਹੁੰਦਾ ਹੈ। ਉਨ੍ਹਾਂ ਵੱਲੋਂ ਤੰਬਾਕੂਨੋਸ਼ੀ ਅਤੇ ਕੋਟਪਾ ਐਕਟ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ. ਆਦਿਤਯਪਾਲ ਵੱਲੋਂ ਦੱਸਿਆ ਗਿਆ ਕਿ ਤੰਬਾਕੂ ਪਦਾਰਥਾਂ ਦੀ ਸੂਚੀ ਵਿੱਚ ਬੀੜੀ, ਸਿਗਰੇਟ, ਗੁਟਖਾ, ਪਾਨ ਮਸਾਲਾ, ਈ-
ਸਿਗਰੇਟ, ਹੁੱਕਾ ਆਦਿ ਸ਼ਾਮਿਲ ਹਨ। ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਭਾਰਤ
ਵਿਚ ਅੱਜੇ ਵੀ 35 ਪ੍ਰਤੀਸ਼ਤ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਤੰਬਾਕੂ ਸੇਵਨ ਨਾਲ ਸ਼ਰੀਰ ਦੇ ਫੇਫੜਿਆਂ ਤੇ ਸਭ ਤੋਂ ਜਿਆਦਾ
ਅਸਰ ਪੈਂਦਾ ਹੈ। ਇਸ ਨਾਲ ਕਈ ਘਾਤਕ ਬਿਮਾਰੀਆਂ ਤਪਦਿਕ, ਜਿਗਰ ਰੋਗ, ਮੂੰਹ ਦਾ ਕੈਂਸਰ, ਪ੍ਰਜਨਨ ਸ਼ਕਤੀ ਉੱਤੇ ਅਸਰ, ਹਾਈ
ਬਲੱਡ ਪ੍ਰੈੱਸਰ ਹੋ ਸਕਦੀਆਂ ਹਨ। ਡਾ. ਪਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ।
ਕੋਟਪਾ ਐਕਟ ਅਧੀਨ ਵਿਸ਼ੇਸ਼ ਧਾਰਾਵਾਂ ਹੇਠ ਜਨਤਕ ਥਾਵਾਂ ਤੇ ਸੌ ਗਜ਼ ਦੇ ਦਾਇਰੇ ਵਿਚ ਤੰਬਾਕੂ ਦੀ ਵਿਕਰੀ ਤੇ ਰੋਕ, ਬੀੜੀ ਸਿਗਰਟ
ਵੇਚਣ ਵਾਲਿਆਂ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਇਸ ਮੌਕੇ ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ ਵੱਲੋਂ ਤੰਬਾਕੂ ਦੇ ਮਾੜੇ ਪ੍ਰਭਾਵਾਂ
ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ. ਆਦਿਤਯਪਾਲ ਵੱਲੋਂ ਸੈਮਾਨਾਰ ਦੇ ਸਫਲ ਆਯੋਜਨ ਲਈ ਏ.ਸੀ.ਪੀ. ਹੈੱਡਕਵਾਰਟਰ ਸ. ਮਨਵੀਰ ਸਿੰਘ ਬਾਜਵਾ ਵੱਲੋਂ ਦਿੱਤੇ ਗਏ
ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਪੁਲਿਸ ਲਾਈਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ
ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਦਿਵਾਈਆ ਗਿਆ। ਜਾਗਰੂਕਤਾ ਸੈਮੀਨਾਰ ਦੌਰਾਨ ਦੇ ਅੰਤ ਵਿੱਚ ਏ.ਸੀ.ਪੀ. ਹੈੱਡਕਵਾਰਟਰ ਸ.
ਮਨਵੀਰ ਸਿੰਘ ਵੱਲੋਂ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਦੇ ਸਰੀਰ ;ਤੇ ਪੈਂਦੇ ਮਾਰੇ ਪ੍ਰਭਾਵਾਂ ਅਤੇ ਕੋਟਪਾ ਐਕਟ ਸੰਬੰਧੀ
ਜਾਣਕਾਰੀ ਦੇਣ ਲਈ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ।