ਫਗਵਾੜਾ, 25 ਅਗਸਤ 2021(ਸ਼ਿਵ ਕੋੜਾ) ਫਗਵਾੜਾ ਸ਼ਹਿਰ ਦੇ ਮਾਣ ਵਿੱਚ ਉਦੋਂ ਹੋਰ ਵਾਧਾ ਹੋਇਆ, ਜਦੋਂ ਇਸ ਸ਼ਹਿਰ ਦੀ ਮੰਨੀ ਪ੍ਰਮੰਨੀ ਸ਼ਖਸ਼ੀਅਤ ਡਾ: ਐਮ. ਪੀ. ਸਿੰਘ (ਡਾਇਰੈਕਟਰ ਨੈਸ਼ਨਲ ਲੈਬ) ਨੂੰ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ (ਜੈਮਿਲਾਪ) ਦੀ ਜਿਲ੍ਹਾ ਕਪੂਰਥਲਾ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਇਸ ਚੋਣ ਵਿੱਚ ਕਪੂਰਥਲਾ ਜਿਲ੍ਹੇ ਦੇ ਬਲਾਕ ਫਗਵਾੜਾਭੁਲਥ-ਬੇਗੋਵਾਲਕਪੂਰਥਲਾ ਅਤੇ ਬਲਾਕ ਸੁਲਤਾਨਪੁਰ ਲੋਧੀ ਦੀਆਂ ਕੋਰ ਕਮੇਟੀਆਂ ਨੇ ਭਾਗ ਲਿਆ ਤੇ ਡਾ: ਐਮ. ਪੀ. ਸਿੰਘ (ਫਗਵਾੜਾ) ਨੂੰ ਸਰਬਸੰਮਤੀ ਨਾਲ ਪ੍ਰਧਾਨ  ਸੰਦੀਪ ਕੁਮਾਰ (ਨਡਾਲਾ)ਨੂੰ ਜਰਨਲ ਸਕੱਤਰ ਤੇ ਸ਼੍ਰੀ ਰਮੇਸ਼ ਕੁਮਾਰ(ਕਪੂਰਥਲਾ) ਨੂੰ ਕੈਸ਼ੀਅਰ ਚੁਣਿਆ ਗਿਆ। ਵਰਨਣਯੋਗ ਹੈ ਕਿ ਜੈਮਿਲਾਪ ਦੇਸ਼ ਭਰ ਵਿੱਚ ਮੈਡੀਕਲ ਲੈਬੋਰਟਰੀਆਂ ਦੀ ਸਭ ਤੋਂ ਵੱਡੀ ਤੇ ਚੁਣੀ ਹੋਈ ਰਜਿਸਟਰਡ ਸੰਸਥਾ ਹੈ ਜਿਸਦੀਆਂ ਦੇਸ਼ ਦੇ ਹਰ ਕੋਨੇ ਵਿੱਚ ਇਕਾਈਆਂ ਹਨ। ਡਾ: ਐਮ. ਪੀ. ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਇਸ ਸੰਸਥਾ ਵਲੋਂ ਦਿੱਤੇ ਵਿਸ਼ਵਾਸ਼ ਨੂੰ ਕਾਇਮ ਰੱਖਣਗੇ ਤੇ ਮੈਡੀਕਲ ਲੈਬੋਰਟਰੀ ਭਾਈਚਾਰੇ ਦੀ ਬਿਹਤਰੀ ਲਈ ਹਮੇਸ਼ਾ ਤੱਤਪਰ ਰਹਿਣਗੇ। ਇੱਕ ਚੰਗੇ ਸਮਾਜ ਸੇਵੀ ਤੇ ਅਕਾਦਮਿਕ ਖੇਤਰ ਵਿੱਚ ਚੰਗਾ ਨਾਮਣਾ ਖੱਟ ਚੁੱਕੇ ਡਾ: ਐਮ. ਪੀ. ਸਿੰਘ, ਨੈਸ਼ਨਲ ਲੈਬ ਫਗਵਾੜਾ ਦੇ ਡਾਇਰੈਕਟਰ ਤੇ ਜੀ ਐਨ ਏ ਯੂਨੀਵਰਸਿਟੀ ਦੇ ਅਪਲਾਈਡ ਹੈਲਥ ਸਇੰਸਸ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ। ਦੇਸ਼ ਦੀਆਂ ਕਈ ਸਨਮਾਨਜਨਕ ਪ੍ਰੋਫੈਸ਼ਨਲ ਸੰਸਥਾਵਾਂ ਬਲੱਡ ਸੈਂਟਰਾਂ ਦੀ ਸੰਸਥਾ ਆਈ.ਐਸ.ਬੀ.ਟੀ.ਆਈ (ISBTI) ਨੇ ਉਹਨਾਂ ਨੂੰ ਪੰਜਾਬ ਸਟੇਟ ਦਾ ਸਕੱਤਰ ਵੀ ਚੁਣਿਆ ਹੈ ਤੇ ਲੁਧਿਆਣਾ ਦੇ ਪ੍ਰਸਿੱਧ ਗੁਰੂ ਤੇਗ ਬਹਾਦੁਰ ਹਸਪਤਾਲ ਦੀ ਮੈਨੇਜਿੰਗ ਕਮੇਟੀ ਨੇ ਉਹਨਾਂ ਨੂੰ ਪਥਾਲੋਜੀ ਵਿਭਾਗ ਦਾ ਕੰਨਸੱਲਟੈਂਟ ਵੀ ਬਣਾਇਆ ਹੈ। ਇਸ ਮੌਕੇ ਕੇ.ਕੇ. ਸਰਦਾਨਾ ਮੈਨੇਜਿੰਗ ਡਇਰੈਕਟਰ ਸੁਖਜੀਤ ਸਟਾਰਚ ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈਡ ਡਾ: ਕੁਲਦੀਪ ਕੌਰ ਡਇਰੈਕਟਰ ਪ੍ਰਿੰਸੀਪਲ ਪਿਮਸ ਹਸਪਤਾਲ ਤੇ ਉੱਘੇ ਸਮਾਜ ਸੇਵੀ ਮਲਕੀਅਤ ਸਿੰਘ ਰਘਬੋਤਰਾ ਨੇ ਡਾ: ਐਮ. ਪੀ. ਸਿੰਘ ਨੂੰ ਵਧਾਈ ਦਿੱਤੀ ਤੇ ਆਸ ਕੀਤੀ ਕਿ ਉਹ ਇਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।