ਜਲੰਧਰ: ਨੋਵਲ ਕੋਰੋਨਾ ਵਾਇਰਸ ਪ੍ਰਤੀ ਜਨ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਡਾ. ਗੁਰਿੰਦਰ
ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਅੇਪੀਡਿਮੋਲੋਜਿਸਟ ਡਾ.ਸਤੀਸ਼ ਕੁਮਾਰ ਦੀ ਅਗਵਾਈ
ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸੋਮਵਾਰ ਨੂੰ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲ਼ੰਧਰ
ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ ਸਤੀਸ਼ ਕੁਮਾਰ ਜਿਲ੍ਹਾ
ਅੇਪੀਡਿਮੋਲੋਜਿਸਟ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ ਇੱਕ ਨਵਾਂ ਵਾਇਰਸ ਹੈ,ਜਿਸ ਦੀ ਪਹਿਚਾਣ ਪਹਿਲੀ ਵਾਰ ਚੀਨ ਦੇ
ਵੁਹਾਨ ਹੁਬੇ ਪ੍ਰੋਵਿੰਸ ਵਿੱਚ ਕੀਤੀ ਗਈ।ਜਾਗਰੂਕਤਾ ਹੋਣ ਨਾਲ ਇਸ ਵਾਇਰਸ ਦੀ ਲਪੇਟ ਚ ਆਉਣ ਤੋਂ ਬਚਿਆ ਜਾ
ਸਕਦਾ ਹੈ ।ਉਨ੍ਹਾਂ ਕਿਹਾ ਕਿ ਬੁਖਾਰ ,ਖਾਸੀ , ਜ਼ੁਕਾਮ , ਨੱਕ ਵਗਣਾ ਅਤੇ ਗਲੇ ਵਿੱਚ ਖਾਰਿਸ਼ ਹੋਣਾ ਅਤੇ ਸਾਹ
ਲੈਣ ਵਿੱਚ ਤਕਲੀਫ ਮਹਿਸੂਸ ਕਰਨਾ ਕੋਰੋਨਾ ਵਾਇਰਸ ਦੇ ਆਮ ਲੱਛਣ ਹਨ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ
ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਖੰਘਦੇ ਤੇ ਛਿੱਕਦੇ ਸਮੇਂ ਨੱਕ
ਅਤੇ ਮੂੰਹ ਨੂੰ ਰੁਮਾਲ ਨਾਲ ਢੱਕ ਲਿਆ ਜਾਵੇ ਜਦ ਮਰੀਜ਼ ਖਾਂਸੀ ਕਰਦਾ ਹੈ ਜਾਂ ਛਿੱਕਦਾ ਹੈ ਤਾਂ ਵਾਇਰਸ ਆਸ
ਪਾਸ ਮੌਜੂਦ ਵਿਅਕਤੀਆਂ ਤੱਕ ਫੈਲਦਾ ਹੈ ਅਤੇ ਨਾਲ ਹੀ ਨਜ਼ਦੀਕ ਪਈਆਂ ਚੀਜ਼ਾਂ ਤੇ ਵੀ ਪੁੰਹਚ ਜਾਂਦਾ ਹੈ
।ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰੋ, ਸਗੋਂ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਲਵੋ।ਉਨ੍ਹਾਂ ਕਿਹਾ ਕਿ ਜੇਕਰ
ਕੋਈ ਵੀ ਵਿਅਕਤੀ ਜੋ 1 ਜਨਵਰੀ 2020 ਤੋਂ ਬਾਅਦ ਚੀਨ ਦੇ ਦੌਰੇ ਤੇ ਗਿਆ ਹੈ ਜਾਂ ਸ਼ੱਕੀ ਮਰੀਜ਼ ਦੇ ਸੰਪਰਕ ਵਿੱਚ
ਆਇਆ ਹੈ ਤਾਂ ਤੁਰੰਤ ਸਰਕਾਰੀ ਸਿਹਤ ਸੰਸਥਾਵਾਂ ਨਾਲ ਸੰਪਰਕ ਜਾਂ ਕਾਲ ਸੈਂਟਰ ਨੰਬਰ ਫ਼#39;ਤੇ ਕਾਲ ਕੀਤਾ
ਜਾਵੇ।ਸੰਪਰਕ ਲਈ ਸਿਹਤ ਮੰਤਰਾਲੇ ਦਾ ਕਾਲ ਸੈਂਟਰ 011-23978046 , ਪੰਜਾਬ ਸਟੇਟ ਕੰਟਰੋਲ ਰੂਮ ਨੰ +91-
88720-90029 , ਜ਼ਿਲ੍ਹਾ ਜਲੰਧਰ ਕੰਟਰੋਲ ਰੂਮ ਨੰ 0181-2224848 ਅਤੇ ਜ਼ਿਲ੍ਹਾ ਐਪੀਡੈਮੀਅੋਲੋਜਿਸਟ ਜਲੰਧਰ
81988-31888 ਅਤੇ ਹੋਰ ਵਧੇਰੇ ਜਾਣਕਾਰੀ ਲਈ 24ਣ7 ਟੋਲ ਫਰੀ ਮੈਡੀਕਲ ਹੈਲਪ ਲਾਈਨ ਨੰਬਰ 104 ਡਾਇਲ ਕਰੋ ।
ਜਾਗਰੂਕਤਾ ਸੈਮੀਨਾਰ ਦੌਰਾਨ ਸ਼੍ਰੀ ਦਰਸ਼ਨ ਭੱਟੀ ਅਸਿਸਟੈਂਟ ਮਲੇਰੀਆ ਅਫਸਰ ਵੱਲੋਂ ਵੀ ਵਿਦਿਆਰਥੀਆਂ
ਨੂੰ ਸਿਹਤ ਸਿੱਖਿਆ ਦਿੱਤੀ ਗਈ ।ਉਨ੍ਹਾਂ ਕਿਹਾ ਕਿ ਇੰਨਫੈਕਸ਼ਨ ਤੋਂ ਬਚਣ ਲਈ ਹੱਥਾਂ ਨੂੰ ਸਾਫ ਸੁਥਰਾ
ਰੱਖਿਆ ਜਾਵੇ, ਥੋੜ੍ਹੇ ਥੋੜ੍ਹੇ ਵਕਫੇ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬੁਣ ਨਾਲ ਚੰਗੀ ਤਰ੍ਹਾ ਧੋਇਆ
ਜਾਵੇ।ਮਾਸਕ ਦਾ ਪ੍ਰਯੋਗ ਕਰੋ ਅਤੇ ਭੀੜ-ਭਾੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪ੍ਰਹੇਜ ਕਰੋ।ਸ਼੍ਰੀ ਮਨਜੀਤ ਸਿੰਘ
ਸਿਹਤ ਕਰਮਚਾਰੀ ਵੱਲੋਂ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਯੋਗ ਵਿਧੀ ਬਾਰੇ ਵੀ ਸਮਝਾਇਆ ।ਸ਼੍ਰੀ ਜਗਜੀਤ ਸਿੰਘ
ਸਿਹਤ ਕਰਮਚਾਰੀ ਵੱਲੋਂ ਵੀ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦਿੱਤੀ ਗਈ।
ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਬਰਿੰਦਰ ਕੌਰ ਵੱਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਸਿਹਤ ਵਿਭਾਗ
ਦੀ ਟੀਮ ਵਲੋਂ ਕੋਰੋਨਾ ਵਾਇਰਸ ਸਬੰਧੀ ਦਿੱਤੀ ਗਈ ਜਾਣਕਾਰੀ ਆਪਣੇ ਆਲੇ ਦੁਆਲੇ ਲੋਕਾਂ ਨਾਲ ਵੱਧ ਤੋਂ ਵੱਧ
ਸਾਂਝੀ ਕਰਕੇ ਵੱਧ ਤੋਂ ਵੱਧ ਜਨ ਜਾਗਰੂਕਤਾ ਫੈਲਾਈ ਜਾਵੇ।ਉਨਾਂ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ
ਕੀਤਾ ਗਿਆ।ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰਦੀਪ ਮਿੱਤਲ, ਅਧਿਆਪਕ ਸ਼੍ਰੀ ਸਲਿੰਦਰ ਸਿੰਘ,ਸ਼੍ਰੀ ਲਖਬੀਰ ਸਿੰਘ,ਸ਼੍ਰੀ
ਸੁਖਵਿੰਦਰ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਹਾਜਰ ਸਨ। ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਸਬੰਧੀ
ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾ -ਪੋਸਟਰ ਅਤੇ ਪੈਂਫਲੈਟਸ ਵੀ ਤਕਸੀਮ ਕੀਤੇ ਗਏ।