ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਆਪਣੀ ਮਿਲਣੀ ਮੁਹਿੰਮ ਨੂੰ ਜਾਰੀ ਰੱਖਦਿਆ ਅੱਜ ਸਰਕਟ ਹਾਊਸ ਜਲੰਧਰ ਵਿੱਚ ਸ਼ਹਿਰ ਦੇ ਸਿੱਖਿਆ ਸ਼ਾਸ਼ਤਰੀਆਂ ਨਾਲ ਮਿਲ ਕੇ ਉਹ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਬਾਰੇ ਕੀ ਸੋਚ ਦੇ ਹਨ ਇਹ ਜਾਣਿਆ। ਇਸ ਮੀਟਿੰਗ ਵਿੱਚ ct group of institute ਤੋਂ ਸ਼੍ਰੀਮਤੀ ਪਰਮਿੰਦਰ ਚੰਨੀ ਤੇ ਉਨ੍ਹਾਂ ਦੇ ਨਾਲ ਡਿਪਟੀ ਡਾਇਰੈਕਟਰ ਅਤੇ ਐਚ.ਓ.ਡੀ ਸੈਂਟਰ ਆਫ ਹੈਪੀਨੈਸ ਸ਼੍ਰੀਮਤੀ ਅਮ੍ੀਤਾ ਕੋਹਲੀ,lpu ਤੋ ਡਾ. ਵਿਜੇ ਛੈਛੀ,innocent heart ਤੋ ਗਰੁੱਪ ਡਾਇਰੈਕਟਰ ਡਾ. ਸੈਲੇਸ਼ ਤ੍ਰਿਪਾਨੀ,shiksha infosys ਤੋ ਡਾ. ਸੁਮੇਸ਼ ਸੈਣੀ, ਫਿਲੌਰ ਤੋਂ ਸੀਨੀਅਰ ਲੈਕਚਰਾਰ ਮਤੀਰੁਪਿੰਦਰ ਕੌਰ ਤੇ ਲਾਇਲਪੁਰ ਖਾਲਸਾ ਕਾਲਜ ਲੜਕੀਆਂ ਤੋ ਸ਼ੀਵਾਨੀ ਦੀਵਾਨ ਨੇ ਹਿਸਾ ਲਿਆ। ਇਸ ਮੌਕੇ ਡਾ ਸੇਠੀ ਨਾਲ ਗੱਲਬਾਤ ਕਰਦਿਆ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੜ੍ਹਾਈ ਦਾ ਸਤਰ ਉੱਚਾ ਚੁੱਕਣ ਲਈ ਜੋ ਸਮਾਰਟ ਸਕੂਲ ਬਣਾਏ ਹਨ ਉਸ ਤੋਂ ਸਾਰੇ ਬਹੁੱਤ ਖੁੱਸ਼ ਹਨ। ਇਸ ਦੇ ਨਾਲ-ਨਾਲ ਸਕੂਲ ਕਾਲਜਾ ਵਿੱਚ ਸਕਿੱਲ ਡਵੈਲਪਮੈਂਟ ਦੇ ਕੌਰਸਾਂ ਨੂੰ ਲਾਗੂ ਕਰਣ ਦੀ ਬਹੁੱਤ ਜਰੂਰਤ ਹੈ ਪੰਜਾਬ ਦਾ ਯੂਥ ਬਾਹਰ ਵੱਲ ਜਾ ਰਿਹਾ ਹੈ ਉਸ ਨੂੰ ਰੋਕਣ ਲਈ ਐਜੂਕੇਸ਼ਨ ਪਾਲਸੀ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਦਿੱਤੇ ਸੁਝਾਅ ਨੌਟ ਕੀਤੇ ਗਏ ਤੇ ਭਰੋਸਾ ਦਿੱਤਾ ਕਿ ਇਹ ਸੁਝਾਅ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੱਕ ਜਰੂਰ ਪਹੁੰਚਾਏ ਜਾਣਗੇ।