ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰਾ ਪੰਜਾਬ ਜ਼ਿਲ੍ਹਾ ਮਹਿਲਾ ਕਾਂਗਰਸ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਸਥਾਨਕ ਸਰਕਾਰਾਂ
ਚੋਣਾ ਵਿੱਚ ਕਾਂਗਰਸ ਪਾਰਟੀ ਦੇ ਭਾਰੀ ਬਹੂਮਤ ਨਾਲ ਜਿੱਤ ਤੇ ਖੁੱਸ਼ੀ ਪ੍ਰਗਟ ਕਰਦੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ
ਕੈਂਪਟਨ ਅਮਰਿੰਦਰ ਸਿੰਘ ਦੀ ਕਾਰਜੋਕਾਰੀ ਨੂੰ ਜਾਂਦਾ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਰੋਨੀ ਮਾਹਾਮਾਰੀ ਦੇ ਦਿਨ੍ਹਾਂ ਵਿੱਚ ਆਪਣੇ ਪੰਜਾਬ
ਦੇ ਲੋਕਾਂ ਦਾ ਪੂਰਾ ਸਾਥ ਦਿੱਤਾ ਸੀ ਅਤੇ ਬੀ.ਜੇ. ਪੀ ਸਰਕਾਰ ਵੱਲੋ ਲਿਆਂਦੇ ਤਿੰਨ ਖੇਤੀ ਕਾਲੇ ਕਾਨੂੰਨਾ ਦਾ ਸਖਤ ਸ਼ਬਦਾ ਵਿੱਚ ਵਿਰੋਧ ਕਰ
ਕਿਸਾਨਾ ਦੇ ਹੱਕ ਦੀ ਅਵਾਜ ਉਠਾਈ ਹੈ ਇਸ ਤੋ ਸਾਫ ਸਿੱਧ ਹੁੰਦਾ ਹੈ ਕਿ ਕਾਂਗਰਸ ਪਾਰਟੀ ਲੋਕਾਂ ਦੇ ਹਿੱਤਾ ਦੀ ਰਾਖੀ ਕਰਣ ਵਾਲੀ ਸਰਕਾਰ
ਹੈ। ਡਾ ਸੇਠੀ ਨੇ ਕਿਹਾ ਕਿ ਸੂਬੇ ਦੇ ਵੋਟਰ ਅਕਾਲੀ ਦਲ, ਭਾਜਪਾ, ਅਤੇ ਆਪ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਭਰਮ ਭੁਲੇਖਿਆਂ ਵਿੱਚੋ ਪੂਰੀ ਤਰ੍ਹਾਂ
ਨਿਕਲ ਚੁੱਕੇ ਹਨ ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਵੱਲੋ ਫੈਲਾਏ ਜਾ ਰਹੇ ਝੂਠ ਤੋਂ ਗੁੰਮਰਾਹ ਨਹੀ ਹੋਣਾ ਚਾਹੁੰਦੇ ਜਿਸ ਤਰ੍ਹਾਂ ਵਿਰੋਧੀ ਧਰਾ ਨੇ ਪੰਜਾਬ
ਦਾ ਮਾਹੋਲ ਖਰਾਬ ਕਰਣ ਦੀ ਕੋਸ਼ਿਸ਼ ਕੀਤੀ ਗਈ, ਪੰਜਾਬ ਨੂੰ ਬਦਨਾਮ ਕਰਨ ਦੀ ਕੌਸ਼ਿਸ਼ਾ ਕੀਤੀ ਇਸ ਨੂੰ ਪੰਜਾਬ ਦੇ ਲੋਕੇ ਨੇ ਸਿਰੇ ਤੋ ਨਕਾਰਿਆ
ਹੈ ਅਤੇ ਆਪਣਾ ਕੀਮਤੀ ਵੌਟ ਕਾਂਗਰਸ ਪਾਰਟੀ ਨੂੰ ਦਿੱਤਾ ਹੈ।