ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਜਿੱਥੇ ਵਿਦਿਆਰਥੀ ਵੱਖ-ਵੱਖ ਉੱਚ ਪ੍ਰਾਪਤੀਆਂ ਕਰਕੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ ਉੱਥੇ ਇਥੋਂ ਦੇ ਅਧਿਆਪਕ ਵੀ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਇਸੇ ਕੜੀ ਵਿਚ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਬਲਦੇਵ ਸਿੰਘ ਢਿੱਲੋਂ ਆਪਣੀ ਯੋਗਤਾ, ਪ੍ਰਤਿਭਾ ਅਤੇ ਅਕਾਦਮਿਕ ਤੇ ਪ੍ਰਸ਼ਾਸ਼ਨਕ ਸੂਝਬੂਝ ਸਦਕਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ, ਵਿਖੇ ਪ੍ਰਿੰਸੀਪਲ ਬਣੇ ਹਨ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆ ਉਨ੍ਹਾਂ ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਹੈ। ਨਵੇਂ ਅਹੁਦੇ ’ਤੇ ਜੁਆਇਨ ਕਰਵਾਉਣ ਸਮੇਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਬਲਦੇਵ ਸਿੰਘ ਢਿੱਲੋਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਤੇ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਨੇ ਲਾਇਲਪੁਰ ਖ਼ਾਲਸਾ ਜਲੰਧਰ ਜਲੰਧਰ ਵਿਖੇ ਅਧਿਆਪਨ ਦੇ ਖੇਤਰ ਵਿਚ 20 ਸਾਲ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਖੋਜ ਅਤੇ ਅਧਿਐਨ ਦੇ ਖੇਤਰ ਵਿਚ ਨਿੱਠ ਕੇ ਕੰਮ ਕਰਦਿਆਂ 25 ਰਿਸਰਚ ਪੇਪਰ ਤੇ 7 ਪੁਸਤਕਾਂ ਲਿਖੀਆਂ ਹਨ। ਇਸ ਤਰ੍ਹਾਂ 2 ਰਿਸਰਚ ਪ੍ਰੋਜੈਕਟ ਅਤੇ 23 ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਾਨਫਰੰਸਾਂ ਵਿਚ ਭਾਗ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਕਾਲਜਾਂ ਵਿਚ ਗੈਸਟ ਲੈਕਚਰ ਦਿੱਤੇ ਅਤੇ ਯੂ.ਕੇ. ਅਤੇ ਯੂ.ਐਸ.ਏ. ਵਿਖੇ ਵੱਖ-ਵੱਖ ਕਾਨਫਰੰਸਾਂ ਵਿਚ ਖੋਜ ਪੱਤਰ ਵੀ ਪ੍ਰਸਤੁਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇੰਨੇ ਪ੍ਰਭਾਸ਼ੀਲ ਅਤੇ ਅਕਾਦਮਿਕ ਖੇਤਰ ਵਿਚ ਉੱਚ ਪ੍ਰਾਪਤੀਆਂ ਕਰਨ ਵਾਲੇ ਪ੍ਰੋਫੈਸਰ ਡਾ. ਬਲਦੇਵ ਸਿੰਘ ਨੂੰ ਕਾਲਜ ਵਿਖੇ ਸੇਵਾਵਾਂ ਦਿੰਦਿਆ ਦਿੱਤੀ ਗਈ ਹਰ ਜ਼ਿੰਮੇਵਾਰੀ ਉਨ੍ਹਾਂ ਤਨਦੇਹੀ ਨਾਲ ਨਿਭਾਈ। ਉਨ੍ਹਾਂ ਦੀ ਸਾਊ ਸ਼ਖਸੀਅਤ, ਅਕਾਦਮਿਕ ਤੇ ਖੋਜ ਸੰਬੰਧੀ ਪ੍ਰਾਪਤੀਆਂ ਤੇ ਕਾਲਜ ਨੂੰ ਦਿੱਤੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗਵਰਨਿੰਗ ਕੌਂਸਲ ਵਲੋਂ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡਾ. ਬਲਦੇਵ ਸਿੰਘ ਢਿੱਲੋਂ ਪੀ.ਸੀ.ਸੀ.ਟੀ.ਯੂ. ਦੇ ਕਾਲਜ ਯੂਨਿਟ ਦੇ ਅੱਠ ਸਾਲ ਪ੍ਰਧਾਨ ਅਤੇ ਸਕੱਤਰ ਦੇ ਅਹੁੱਦੇ ’ਤੇ ਵੀ ਰਹੇ ਹਨ। ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ ਨੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਅਤਿ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੇ ਹੀ ਕਾਲਜ ਦੀ ਗਵਰਨਿੰਗ ਕੌਂਸਲ ਵਲੋਂ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਉਹ ਸੰਸਥਾ ਦੀ ਤਰੱਕੀ ਲਈ ਦਿਨ ਦੁੱਗਣੀ ਤੇ ਰਾਤ ਚੌਗੁਣੀ ਮਿਹਨਤ ਕਰਨਗੇ ਤੇ ਸੰਸਥਾ ਨੂੰ ਉੱਚਾ ਚੁੱਕਣ ਲਈ ਨਰੋਏ ਕਦਮ ਉਠਾਉਣਗੇ। ਇਸ ਮੌਕੇ ਡਾ. ਮਨੋਹਰ ਸਿੰਘ, ਮੁਖੀ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਅਤੇ ਡਾ. ਮਨਪ੍ਰੀਤ ਸਿੰਘ ਲਹਿਲ ਵੀ ਹਾਜ਼ਰ ਸਨ।