ਫਗਵਾੜਾ 9 ਸਤੰਬਰ (ਸ਼ਿਵ ਕੋੜਾ) ਡਾ. ਬੀ.ਆਰ. ਅੰਬੇਡਕਰ ਬਲੱਡ ਆਰਗਨਾਈਜੇਸ਼ਨ ਵਲੋਂ ਜੱਥੇਬੰਦੀ ਦੇ ਫਾਉਂਡਰ ਚੇਅਰਮੈਨ ਸਵਰਗਵਾਸੀ ਜਗਜੀਵਨ ਲਾਲ ਕੈਲੇ ਦੀ ਪਹਿਲੀ ਬਰਸੀ ਮੌਕੇ ਡਾ. ਅੰਬੇਡਕਰ ਪਾਰਕ ਪਲਾਹੀ ਗੇਟ ਫਗਵਾੜਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸਦਾ ਸ਼ੁੱਭ ਆਰੰਭ ਡਾ. ਰੀਨਾ ਵਲੋਂ ਸ਼ਮਾ ਰੌਸ਼ਨ ਕਰਕੇ ਕਰਵਾਇਆ ਗਿਆ। ਕੈਂਪ ਦੌਰਾਨ ਬਸਪਾ ਪੰਜਾਬ ਦੇ ਜਨਰਲ ਸਕੱਤਰ ਰਮੇਸ਼ ਕੌਲ ਸਾਬਕਾ ਕੌਂਸਲਰ, ਡਾ. ਸੁਖਵੀਰ ਸਲਾਰਪੁਰ ਸੂਬਾ ਸਕੱਤਰ, ਸੁਰਿੰਦਰ ਢੰਡਾ ਸੂਬਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਐਡਵੋਕੇਟ ਕੁਲਦੀਪ ਭੱਟੀ ਪ੍ਰਧਾਨ ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ, ਹਰਭਜਨ ਸੁਮਨ ਪ੍ਰਧਾਨ ਅੰਬੇਡਕਰ ਸੈਨਾ ਮੂਲ ਨਿਵਾਸੀ, ਇੰਜੀਨੀਅਰ ਪ੍ਰਦੀਪ ਮੱਲ ਜਿਲ੍ਹਾ ਉਪ ਪ੍ਰਧਾਨ, ਬਲਵਿੰਦਰ ਬੋਧ ਸ਼ਹਿਰੀ ਪ੍ਰਧਾਨ, ਅਮਰਜੀਤ ਖੁੱਤਣ ਜਿਲ੍ਹਾ ਜਨਰਲ ਸਕੱਤਰ, ਪਰਮਜੀਤ ਖਲਵਾੜਾ ਮੈਂਬਰ ਸ਼ਿਕਾਇਤ ਨਿਵਾਰਣ ਕਮੇਟੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸਵ. ਜਗਜੀਵਨ ਲਾਲ ਕੈਲੇ (ਐਸ.ਡੀ.ਓ. ਪਾਵਰਕਾਮ) ਨੂੰ ਸ਼ਰਧਾਂਜਲੀ ਭੇਂਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਵ. ਕੈਲੇ ਨੇ ਜਿੱਥੇ ਆਖਰੀ ਸਾਹ ਤੱਕ ਪਾਵਰਕਾਮ ਦੀ ਨੌਕਰੀ ਪੂਰੀ ਇਮਾਨਦਾਰੀ ਨਾਲ ਕੀਤੀ ਉੱਥੇ ਹੀ ਸਮਾਜ ਸੇਵਾ ‘ਚ ਉਹਨਾਂ ਦੇ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਆਰਗਨਾਈਜੇਸ਼ਨ ਦੇ ਪ੍ਰਮੁੱਖ ਆਗੂ ਪਰਮਿੰਦਰ ਬੋਧ ਨੇ ਸਮੂਹ ਹਾਜਰੀਨ ਤੋਂ ਇਲਾਵਾ ਦੋਆਬਾ ਹਸਪਤਾਲ ਬਲੱਡ ਬੈਂਕ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਦੌਰਾਨ 31 ਯੁਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਆਕਾਸ਼ ਬੰਗੜ, ਅਮਨ ਦਾਦਰਾ, ਕਮਲਜੀਤ ਕੰਬੀ, ਨਿਰਮਲ ਪੁਆਰ, ਜੀਤਾ ਭੁੱਲਾਰਾਈ, ਸਨੀ ਲੋਈ, ਅਸ਼ੋਕ ਬੋਧ, ਬੀ.ਕੇ. ਰੱਤੂ, ਮਨੀ ਟਿੱਬੀ, ਵਿੱਕੀ, ਬੰਟੀ, ਹੈੱਪੀ ਬਾਬਾ ਗਧੀਆ, ਕਮਲ ਲੱਖਪੁਰ, ਰਾਮ ਮੂਰਤੀ ਖੇੜਾ ਬਸਪਾ ਆਗੂ, ਗੋਲਡੀ ਬਸਰਾ, ਅਜੇ ਮੂਲ ਨਿਵਾਸੀ, ਗੁਲਸ਼ਨ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਹਾਜਰ ਸਨ