ਫਗਵਾੜਾ 24 ਅਗਸਤ (ਸ਼ਿਵ ਕੋੜਾ) ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਐਮ.ਡੀ. ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਐਸ. ਰਾਜਨ ਵਲੋਂ ਪੰਜਾਬ ਵਿਚ ਪਹਿਲੀ ਵਾਰ ਇਕ 22 ਸਾਲਾ ਲੜਕੀ ਦੀ ਅੱਖ ਦਾ ਓਪਰੇਸ਼ਨ ਕਰਕੇ ਬਿਲਕੁਲ ਨਵੀਂ ਤਕਨੀਕ ਨਾਲ ਤਿਆਰ ਲੈਨਜ ਪਾ ਕੇ ਲੜਕੀ ਦੀ ਅੱਖ ਨੂੰ ਨਵੀਂ ਰੌਸ਼ਨੀ ਦਿੱਤੀ ਗਈ ਹੈ। ਇਸ ਬਾਰੇ ਗੱਲਬਾਤ ਕਰਨ ਤੇ ਡਾ. ਰਾਜਨ ਨੇ ਦੱਸਿਆ ਕਿ ਅਲਕੋਨ ਕੰਪਨੀ ਵਲੋਂ ਤਿਆਰ ਐਕਰੀਸੋਫਟ ਆਈ ਕਿਊ ਵਿਵਿਟੀ ਨਾਮ ਦਾ ਇਹ ਦੁਨੀਆ ਦਾ ਸਭ ਤੋਂ ਆਧੁਨਿਕ ਅੱਖਾਂ ਦਾ ਲੈਨਜ ਹੈ ਅਤੇ ਪੰਜਾਬ ਵਿਚ ਪਹਿਲੀ ਵਾਰ ਇੰਪਲਾਂਟ ਕੀਤਾ ਗਿਆ ਹੈ। ਇਸ ਲੈਨਜ ਦੀ ਖਾਸੀਅਤ ਇਹ ਹੈ ਕਿ ਇਹ ਟ੍ਰੀਫੋਕਲ ਲੈਨਜ ਨਾਲੋਂ ਵੀ ਅਡਵਾਂਸ ਲੈਨਜ ਹੈ ਜਿਸ ਵਿਚ ਦੂਰ, ਨੇੜੇ ਅਤੇ ਵਿਚਕਾਰਲੀ ਨਜ਼ਰ ਵਿਚ ਨਿਰੰਤਰਤਾ ਬਣੀ ਰਹਿੰਦੀ ਹੈ ਅਤੇ ਫੋਕਸ ਵੀ ਬਰਕਰਾਰ ਰਹਿੰਦਾ ਹੈ ਜਿਸ ਕਰਕੇ ਇਹ ਲੈਨਜ ਹਰ ਉਮਰ ਦੇ ਮਰੀਜਾਂ ਦੀ ਪਹਿਲੀ ਪਸੰਦ ਬਣੇਗਾ। ਇਹ ਲੈਨਜ ਇੰਨਾ ਕਾਰਗਰ ਹੈ ਕਿ ਰਾਤ ਦੇ ਸਮੇਂ ਡਰਾਈਵਿੰਗ ਕਰਨ ਵਿਚ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਦਾ ਪਹਿਲਾ ਲੈਨਜ ਇੰਪਲਾਂਟ ਕਰਨ ਦਾ ਉਹਨਾਂ ਨੂੰ ਹਮੇਸ਼ਾ ਮਾਣ ਰਹੇਗਾ।