ਫਗਵਾੜਾ 19 ਜੁਲਾਈ (ਸ਼ਿਵ ਕੋੜਾ) ਨੌਜਵਾਨ ਕਾਂਗਰਸੀ ਆਗੂ ਸੌਰਵ ਜੋਸ਼ੀ ਨੇ ਅੱਜ ਸਾਥੀਆਂ ਸਮੇਤ ਸਿਵਲ ਹਸਪਤਾਲ ਫਗਵਾੜਾ ਦੇ ਨਵ ਨਿਯੁਕਤ ਐਸ.ਐਮ.ਓ. ਲਹਿੰਬਰ ਰਾਮ ਨਾਲ ਮੁਲਾਕਾਤ ਕੀਤੀ ਅਤੇ ਬਤੌਰ ਐਸ.ਐਮ.ਓ. ਫਗਵਾੜਾ ‘ਚ ਨਿਯੁਕਤੀ ਲਈ ਸ਼ੁਭ ਇੱਛਾਵਾਂ ਭੇਂਟ ਕੀਤੀਆਂ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੌਰਵ ਜੋਸ਼ੀ ਨੇ ਕਿਹਾ ਕਿ ਡਾ. ਲਹਿੰਬਰ ਰਾਮ ਬਹੁਤ ਹੀ ਯੋਗ ਤੇ ਸੇਵਾ ਦੇ ਪ੍ਰਤੀ ਸਮਰਪਿਤ ਅਧਿਕਾਰੀ ਹਨ। ਜਿਹਨਾਂ ਨੇ ਸਿਹਤ ਵਿਭਾਗ ਵਿਚ ਵਢਮੁੱਲੀਆਂ ਸੇਵਾਵਾਂ ਦਿੱਤੀਆਂ ਹਨ। ਇਸ ਲਈ ਉਹ ਪੂਰੇ ਯਕੀਨ ਦੇ ਨਾਲ ਕਹਿ ਸਕਦੇ ਹਨ ਕਿ ਫਗਵਾੜਾ ਸਿਵਲ ਹਸਪਤਾਲ ਦੇ ਐਸ.ਐਮ.ਓ. ਵਜੋਂ ਵੀ ਉਹਨਾਂ ਦੀਆਂ ਸੇਵਾਵਾਂ ਬਿਹਤਰੀਨ ਰਹਿਣਗੀਆਂ।