ਜਲੰਧਰ :ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋ ਂਰੋਕਣ ਲਈ ਘਰਾਂ ਵਿੱਚ ਰਹਿ ਕੇ ਜਿੰਮੇਵਾਰ ਨਾਗਰਿਕ ਬਣਨ
ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਫਲੈਗ ਮਾਰਚ ਦੌਰਾਨ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲੰਧਰ ਨੂੰ ਹਾਟ ਸਪੌਟ ਐਲਾਨਿਆ ਗਿਆ ਹੈ ਅਤੇ ਹੁਣ ਸਾਡੇ ਸਭ ਲਈ ਪਹਿਲਾ ਅਤੇ ਆਖਰੀ ਫਰਜ਼ ਇਹ ਬਣਦਾ ਹੈ ਕਿ ਦੇਸ਼ ਹਿੱਤ ਲਈ ਅਪਣੇ ਘਰਾਂ ਵਿੱਚ ਰਹਿ ਕੇ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸ਼ਸਨ ਨੂੰ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਪੂਰਨ ਸਹਿਯੋਗ ਦੇਈਏ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਸ਼ਹਿਰ ਵਿੱਚ ਪਹਿਲਾਂ ਹੀ ਕਰਫ਼ਿਊ ਸਖ਼ਤੀ ਨਾਲ ਲਗਾਇਆ ਗਿਆ ਹੈ । ਉਨ•ਾਂ ਕਿਹਾ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਹਲਾਤਾਂ ਵਿੱਚ ਬਾਹਰ ਜਾਣਾ ਪੈਂਦਾ ਹੈ ਤਾਂ ਅਧਿਕਾਰਤ ਅਥਾਰਟੀ ਤੋਂ ਪਾਸ ਪ੍ਰਾਪਤ ਕਰਕੇ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇ।
ਉਨ•ਾਂ ਕਿਹਾ ਕਿ ਲੋਕਾਂ ਦੁਆਰਾ ਖੁਦ ਕਰਫ਼ਿਊ ਦੀ ਸਖ਼ਤੀ ਨਾਲ ਪਾਲਣਾ ਕਰਕੇ ਕੋਰੋਨਾ ਵਾਇਰਸ ਖਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕੀਤਾ ਸਕਦਾ ਹੈ। ਉਨ•ਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਲੋਕ ਸਿਹਤਮੰਦ ਤੇ ਸੁਰੱਖਿਅਤ ਰਹਿਣ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਸੁਰੱਖਿਆ ਬਲਾਂ ਨਾਲ ਬੀ.ਐਮ.ਸੀ.ਚੌਕ, ਨਾਮਦੇਵ ਚੌਕ, ਕੰਪਨੀ ਬਾਗ਼ ਚੌਕ, ਜੋਤੀ ਚੌਕ, ਬਸਤੀ ਅੱਡਾ ਚੌਕ, ਜੇਲ• ਰੋਡ, ਵਰਕਸ਼ਾਪ ਚੌਕ, ਕਪੂਰਥਲਾ ਚੌਕ,ਫੁੱਟਬਾਲ ਚੌਕ, ਡਾ.ਬੀ.ਆਰ.ਅੰਬੇਦਕਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਜਵਾਹਰ ਨਗਰ ਮਾਰਕਿਟ ਅਤੇ ਹੋਰਨਾਂ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।
———————-