ਜਲੰਧਰ
ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਡਾਕਟਰਾਂ ਲਈ ਜਰੂਰੀ ਦਵਾਈਆਂ ਅਤੇ ਸਰਜੀਕਲ ਆਈਟਮਾਂ ਦੇ ਭੰਡਾਰ ‘ਤੇ ਨਜ਼ਰ ਰੱਖਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਮੂਹ ਸਟਾਕਿਸਟਾਂ ਨੂੰ ਹਦਾਇਤ ਕੀਤੀ ਕਿ 35 ਤਰਾਂ ਦੀਆਂ ਦਵਾਈਆਂ ਅਤੇ ਸਰਜੀਕਲ ਚੀਜ਼ਾਂ ਦੇ ਭੰਡਾਰ ਸਬੰਧੀ ਰੋਜ਼ਾਨਾ ਰਿਕਾਰਡ ਜ਼ਿਲ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਇਆ ਜਾਵੇ । ਸ੍ਰੀ ਸ਼ਰਮਾ ਨੇ ਸਪਸ਼ਟ ਕੀਤਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ ਕਿਹਾ ਕਿ ਦਵਾਈ ਵਿਕਰੇਤਾਵਾਂ ਨੂੰ ਰੋਜ਼ਾਨਾ ਗੋਲੀ ਪੈਰਾਸਿਟਾਮੋਲ(“. Paracetamol), ਗੋਲੀ ਐਜੀਥਰੋਮਾਈਸਿਨ(T.Aziithromycin), ਗੋਲੀ ਰੈਪਰਾਜ਼ੋਲ(T. Rabeprazole), ਗੋਲੀ ਲੀਵੋਸਿਟਰੀਜ਼ਿਨ(Levocetrizine), ਸਿਰਪ ਡਰਾਈ ਕੱਫ਼(Syrup Dry Cough), ਸਿਰਫ਼ ਐਕਸਪੈਕਟੋਰੈਂਟ(Syrup Expectorant), ਫਲਿਊਡ ਆਰ.ਆਈ. (Fluid Rl ), ਫਲਿਊਡ ਡੀ.ਐਨ.ਐਸ. (Fluid 4NS 6luid NS), ਫਲਿਊਡ ਡੈਕਸਟਰੋਸ 5 %( Fluid Dextrose ੫%), ਇਜੈਕਸ਼ਨ ਰੈਨੀਟੀਡਾਈਨ(Inj. Ranitidine), ਇੰਜੈਕਸ਼ਨ ਪੈਰਾਸਿਟਾਮੋਲ(Inj. Paracetamol), ਇੰਜੈਕਟਸ਼ਨ ਅਮੌਕਸੀਕਲੇਵ(Inj. Amoxiclav), ਇੰਜੈਕਸ਼ਨ ਡੇਰੀਫੀਨਾਈਲ(Inj. Derephyline), ਗੋਲੀ ਵਿਟਾਮਿਟ ਸੀ(T. Vitamin C), ਕੋਟਨ 50 ਗਰਾਮ(Cotton 50 Gm), ਗੋਲੀ ਔਸਿਲਟਾਮੀਵੀਰ 75 ਐਮ.ਜੀ(T. Osiltamivir 75 Mg), ਕੈਪਸੂਲ ਅਮੌਕਸੀਕਲੇਵ 625(C. Amoxyclav 625), ਗੋਲੀ, ਲੋਪੀਨਵਿਰ ਜਾਂ ਰੀਟੋਨਵਿਰ(“. Lopinavir Or Ritonavir), ਗੋਲੀ ਹਾਈਡਰੋਕਲੋਰੋਰੀਨ 400 ਐਮਜੀ(T. Hydroxychloroquine 400 Mg), ਗੋਲੀ ਹਾਈਡਰੋਕਲੋਰੋਰੀਨ 200 ਐਮਜੀ(“. Hydroxychloroquine ੨੦੦ Mg), ਪ੍ਰੈਡਨੀਸੋਲੇਨ(Prednisolone), ਮਿਥਾਇਲ ਪ੍ਰੈਡਨੀਸੋਲੋਨ(Methyl Prednisolone), ਸਿਸਲੀਸੋਨਾਈਡ(3iclesonide), ਇਨਹੈਲਰ(9nhaler), ਨਿਊਬੁਲਾਈਜੇਸ਼ਨ ਡੀਵਾਈਸ(Nebuli੍ਰation 4evice,), ਪੀ.ਪੀ.ਈ. ਕਿਟਾਂ( PP5 Kits), ਐਨ-95 ਮਾਸਕ(, N ੯੫ Masks), 3 ਪਲਾਈ ਮਾਸਕ(੩ Ply Masks), ਐਗਜਾਮੀਨੇਸ਼ਨ ਗਲਵਸ(5xamination 7loves), ਕੈਪਸ(3aps), ਸ਼ੋਅ ਕਵਰ(shoe 3overs), 2 ਪਲਾਈ ਮਾਸਕ(੨ Ply Masks), ਹੈਂਡ ਸੈਨੀਟਾਈਜ਼ਰ 500 ਤੇ 100 ਐਮ.ਐਲ(8and Saniti੍ਰers-੫੦੦ml, 8and Saniti੍ਰers-੧੦੦m) ਅਤੇ ਸੋਡੀਅਮ ਹਾਈਪੋਕਲੋਰਾਈਡ (Sodium 8ypochloride) ਦੇ ਸਟਾਕ ਸਬੰਧੀ ਰੋਜ਼ਾਨਾ ਜਾਣਕਾਰੀ ਜ਼ਿਲ ਪ੍ਰਸ਼ਾਸਨ ਨੂੰ ਦੇਣੀ ਲਾਜ਼ਮੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਜ਼ਿਲ ਵਿੱਚ ਜਰੂਰੀ ਦਵਾਈਆਂ ਅਤੇ ਸਰਜੀਕਲ ਚੀਜ਼ਾਂ ਦੀ ਉਲਬੱਧਤਾ ਨੂੰ ਯਕੀਨੀ ਬਣਾਉਣ ਹੈ ਅਤੇ ਜੇਕਰ ਇਨ ਦਵਾਈਆਂ ਅਤੇ ਚੀਜ਼ਾਂ ਦੀ ਕਮੀ ਹੈ ਤਾਂ ਇਸ ਸਬੰਧੀ ਸੂਚਨਾ ਪੰਜਾਬ ਸਰਕਾਰ ਨੂੰ ਭੇਜ ਕੇ ਜਰੂਰੀ ਚੀਜ਼ਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਸ਼ਰਮਾ ਨੇ ਕਿਹਾ ਜ਼ੋਨਲ ਲਾਈਸੈਂਸਿੰਗ ਅਥਾਰਟੀ ਲਖਵੰਤ ਸਿੰਘ ਆਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਨੋਡਲ ਅਫ਼ਸਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਸਾਡੇ ਸਭ ਦਾ ਫਰਜ ਬਣਦਾ ਹੈ ਕਿ ਜ਼ਿਲ ਵਿੱਚ ਕੋਰੋਨਾ ਵਾਇਰਸ ਦੇ ਟਾਕਰੇ ਲਈ ਸਖ਼ਤ ਕਦਮ ਉਠਾਏ ਜਾਣ। ਉਨ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇਗੀ। ਉਨ ਕਿਹਾ ਕਿ ਜ਼ਿਲ ਪ੍ਰਸ਼ਾਸਨ ਵਲੋਂ ਸਾਰੀ ਸਥਿਤੀ ‘ਤੇ ਬਹੁਤ ਹੀ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਰੂਰੀ ਚੀਜ਼ਾਂ ਦੀ ਨਕਲੀ ਘਾਟ ਦਿਖਾ ਕੇ ਕਿਸੇ ਨੂੰ ਵੀ ਮੁਨਾਫ਼ਾਖੋਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ ਕਿਹਾ ਕਿ ਜ਼ਿਲ ਵਿੱਚ ਮੰਗ ਅਤੇ ਸਪਲਾਈ ਵਿੱਚ ਤਾਲਮੇਲ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
———————-