ਜਲੰਧਰ 22 ਮਾਰਚ 2021
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਪੰਜਾਬ ਰਾਈਟ ਟੂ ਬਿਜਨੈਸ ਐਕਟ-2020 ਤਹਿਤ ਬਿਜਨੈਸ਼ਮੈਨ ਕਰੁਨ ਧਵਨ ਨੂੰ ਸ਼ਹਿਰ ਵਿੱਚ ਪਾਈਪ ਫਿਟਿੰਗ ਉਦਯੋਗ ਸਥਾਪਿਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਸਰਟੀਫਿਕੇਟ ਸੌਂਪਿਆ ਗਿਆ।ਡਿਪਟੀ ਕਮਿਸ਼ਨਰ ਜਿਨਾਂ ਦੇ ਨਾਲ ਉਪ ਮੰਡਲ ਮੈਜਿਸਟਰੇਅ ਰਾਹੁਲ ਸਿੱਧੂ ਅਤੇ ਜਨਰਲ ਮੇਨੈਜਰ ਦੀਪ ਸਿੰਘ ਗਿੱਲ ਮੌਜੂਦ ਸਨ ਵਲੋਂ ਜਲੰਧਰ ਵਿਖੇ ਮੈ/ਸ ਵੈਲਬੌਂਡ ਪਾਈਪ ਫਿਟਿੰਗ ਪ੍ਰਾਈਵੇਟ ਲਿਮਟਿਡ ਦੇ ਨਾਮ ’ਤੇ ਪਾਈਪ ਫਿਟਿੰਗ ਯੂਨਿਟ ਲਗਾਉਣ ਲਈ ਇਹ ਸਰਟੀਫਿਕੇਟ ‘ਬਿਜਨਸ ਫਸਟ ਪੋਰਟਲ’ ’ਤੇ ਅਪਲਾਈ ਕਰਨ ਤੋਂ ਬਾਅਦ ਸੌਂਪਿਆ ਗਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਤਹਿਤ ‘ਬਿਜ਼ਨਸ ਫਸਟ ਪੋਰਟਲ’ ’ਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਅਪਲਾਈ ਕਰਨ ਤੋਂ ਬਾਅਦ ਸਾਰੀਆਂ ਸਬੰਧਿਤ ਐਨ.ਓ.ਸੀਸ 15 ਦਿਨਾਂ ਦੇ ਵਿੱਚ ਪੂਰੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨਵਾਂ ਕਾਰੋਬਾਰ/ਬਿਜਨੈਸ ਸ਼ੁਰੂ ਕਰਨ ਲਈ ਐਨ.ਓ.ਸੀਸ ਸਬੰਧੀ ਸਾਰੀਆਂ ਕਾਰਵਾਈਆਂ ਇਸ ਮਾਧੀਅਮ ਰਾਹੀਂ ਰਿਕਾਰਡ ਸਮੇਂ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਨੈਕਾਰ ਨੂੰ ਸਬੰਧਿਤ ਵਿਭਾਗ ਵਲੋਂ ਲੋੜੀਂਦੀ ਐਨ.ਓ.ਸੀ. ਤਿੰਨ ਸਾਲ ਦੇ ਸਮੇਂ ਵਿੱਚ ਪ੍ਰਾਪਤ ਕਰਨੀ ਹੁੰਦੀ ਹੈ ਜਦਕਿ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਇਸ ਪੋਰਟਲ ਰਾਹੀਂ ਸਿਧਾਂਤਕ ਪ੍ਰਵਾਨਗੀ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਦਯੋਗ ਅਤੇ ਕਾਮਰਸ ਵਿਭਾਗ ਵਲੋਂ ਕਾਰੋਬਾਰ ਅਸਾਨੀ ਨਾਲ ਸ਼ੁਰੂ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਅਸਾਨੀ ਨਾਲ ਲੈਣ ਅਤੇ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਨਿਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਵੇਂ ਉਦਯੋਗ ਲੱਗਣ ਨਾਲ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲਣਗੇ।ਜਨਰਲ ਮੇਨੈਜਰ ਜ਼ਿਲ੍ਹਾ ਉਦਯੋਗ ਕੇਂਦਰ ਦੀਪ ਸਿੰਘ ਗਿੱਲ ਨੇ ਉਦਯੋਗਪਤੀਆਂ ਸੱਦਾ ਦਿੱਤਾ ਕਿ ਆਪਣਾ ਕਾਰੋਬਾਰ ਅਸਾਨੀ ਨਾਲ ਸ਼ੁਰੂ ਕਰਨ ਅਤੇ ਵੱਖ ਵੱਖ ਰੈਗੂਲੇਟਰੀ ਕਲੀਅਰੈਂਸ ਅਤੇ ਵਿੱਤੀ ਪ੍ਰੋਤਸਾਹਨ ਆਦਿ ਸਹੂਲਤਾਂ ਦਾ ਲਾਭ ਉਠਾਉਣ ਲਈ ਉਦਯੋਗ ਤੇ ਕਾਮਰਸ ਵਿਭਾਗ ਪੰਜਾਬ ਦੇ ‘ਬਿਜ਼ਨਸ ਫਸਟ ਪੋਰਟਲ’ ਦੀ ਵਰਤੋਂ ਕਰਨ। ਬਿਜ਼ਨਸ ਫਸਟ ਪੋਰਟਲ’ ਰਾਹੀਂ ਪ੍ਰਵਾਨਗੀ ਦਾ ਸਰਟੀਫਿਕੇਟ ਪ੍ਰਾਪਤ ਕਰਨ ’ਤੇ ਕਰੁਨ ਧਵਨ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਸਕੀਮ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਗਿਆ।