ਜਲੰਧਰ 28 ਅਕਤੂਬਰ 2020
  ਜਲੰਧਰ ਦੇ ਬਰਲਟਨ ਪਾਰਕ ਵਿਖੇ ਬਣਾਏ ਜਾ ਰਹੇ ਸਪੋਰਟਸ ਹੱਬ ਸਬੰਧੀ ਕੀਤੀਆਂ ਜਾ ਰਹੀਆ ਕਾਰਵਾਈਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਵਲੋਂ ਅਧਿਕਾਰੀਆਂ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟ ਦੇ ਕੰਮ ਤੇਜ਼ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ।
  ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿੰਨੀ ਮਹਾਜਨ ਨਾਲ ਵੀਡੀਓ ਕਾਨਫਰੰਸ ਵਿੱਚ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮਾਰਟ ਸਿਟੀ ਮੁਹਿੰਮ ਤਹਿਤ ਜਲੰਧਰ ਦੇ ਬਰਲਟਨ ਪਾਰਕ ਵਿਖੇ 250 ਕਰੋੜ ਰੁਪਏ ਦੀ ਲਾਗਤ ਨਾਲ ਸਪੋਰਟ ਹੱਬ ਬਣਾਉਣ ਦੀ ਤਜਵੀਜ ਹੈ। ਉਨ•ਾਂ ਕਿਹਾ ਕਿ ਇਹ ਪ੍ਰੋਜੈਕਟ ਫਸਲ ਬੋਲੀਕਾਰ ਵਲੋਂ ਪੀਪੀਪੀ ‘ਤੇ ਅਧਾਰਤਿ ਤਿਆਰ ਕੀਤਾ ਜਾਵੇਗਾ।
   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਖੇਡਾਂ ਸਬੰਧੀ ਵਿਸ਼ਵ ਪੱਧਰੀ ਸਹੂਲਤਾਂ ਜਿਸ ਵਿੱਚ ਫੁੱਟਬਾਲ ਸਟੇਡੀਅਮ, ਆਲ ਵੈਦਰ ਸਵਿਮਿੰਗ ਪੂਲ, ਐਥਲੇਟਿਕ ਸਟੇਡੀਅਮ, ਇੰਨਡੋਰ ਸਪੋਰਟ, ਟੈਨਿਸ ਕੋਰਟਸ, ਕ੍ਰਿਕਟ ਨੈਟ, ਬੈਡਮਿੰਟਨ ਕੋਰਟਸ, ਟੇਬਲ ਟੈਨਿਸ, ਸ਼ੂਟਿੰਗ ਰੇਂਜ ਮੁਹੱਈਆ ਕਰਵਾਉਣ ਤੋਂ ਇਲਾਵਾ ਬਰਲਟਨ ਪਾਰਕ ਵਿਖੇ ਪੈਦਲ ਚੱਲਣ , ਦੌੜਨ, ਓਪਨ ਜਿੰਮ, ਬਾਸਕਿਟ ਬਾਲ ਕੋਰਟਸ, ਵਾਲੀਬਾਲ ਪ੍ਰੋਜੈਕਟ, ਸਕੈਟਿੰਗ ਰਿੰਗ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਟੈਂਡਰ ਜਨਵਰੀ 2020 ਵਿੱਚ ਮੰਗੇ ਗਏ ਸਨ ਪਰ ਕੋਈ ਟੈਂਡਰ ਪ੍ਰਾਪਤ ਨਹੀਂ ਹੋਇਆ ਅਤੇ ਫਿਰ ਇਸ ਪ੍ਰੋਜੈਕਟ ਲਈ ਟੈਂਡਰ ਲਈ ਬੋਲੀਕਾਰਾਂ ਨਾਲ ਦੋ ਵੈਬ ਮੀਟਿੰਗਾਂ ਵੀ ਕੀਤੀਆਂ ਗਈਆਂ ਅਤੇ  ਕੋਵਿਡ-19 ਮਹਾਂਮਾਰੀ ਕਰਕੇ ਵਿੱਤੀ ਹਾਲਤ ਪ੍ਰਭਾਵਿਤ ਹੋਣ ਕਰਕੇ ਬੋਲੀ ਲਈ ਕੁਝ ਸਮਾਂ ਮੰਗਿਆ ਗਿਆ।      ਥੋਰੀ ਨੇ ਦੱਸਿਆ ਕਿ ਹੁਣ ਇਸ ਪ੍ਰੋਜੈਕਟ ਲਈ ਟੈਂਡਰ ਜਮ•ਾਂ ਕਰਵਾਉਣ ਦੀ ਅੰਤਿਮ ਮਿਤੀ 2 ਨਵੰਬਰ 2020 ਹੈ । ਉਨ•ਾਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਸ ਅਹਿਮ ਪ੍ਰੋਜੈਕਟ ਲਈ ਸਫ਼ਲ ਬੋਲੀਕਾਰ ਮਿਲ ਜਾਵੇ। ਉਨ•ਾਂ ਕਿਹਾ ਕਿ ਬੋਲੀਕਾਰਾਂ ਦੀ ਸਹੂਲਤ ਨੂੰ ਦੇਖਦੇ ਹੋਏ 250 ਕਰੋੜ ਦੇ ਇਸ ਪ੍ਰੋਜੈਕਟ ਨੂੰ ਛੋਟੇ ਪੈਕੇਜ ਵਿੱਚ ਵੰਡ ਦਿੱਤਾ ਜਾਵੇ।

  ਇਸ ਉਪਰੰਤ ਉਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ 525.85 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਸਪਲਾਈ ਕਰਨ ਅਤੇ ਪਿੰਡ ਜਗਰਾਵਾਂ ਵਿਖੇ 275 ਐਮ.ਐਲ.ਡੀ.ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ ਸਮੁੱਚੇ ਕੰਮ ਦੀ ਨਿਗਰਾਨੀ ਕੀਤੀ ਜਾਵੇ ਅਤੇ ਇਸ ਸਬੰਧੀ ਰੋਜ਼ਾਨਾ ਪ੍ਰਗਤੀ ਰਿਪੋਰਟ ਉਨਾ ਨੂੰ ਸੌਂਪੀ ਜਾਵੇ।