ਜਲੰਧਰ 02 ਜੁਲਾਈ 2020
ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਮਾਈਕਰੋ ਸਮਾਲ ਅਤੇ ਮੀਡੀਆ ਇੰਟਰਪਰਾਜਿਜ਼ ਦੇ ਮਾਲਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਔਖੀ ਘੜੀ ਵਿੱਚ ਉਨਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਮੈਕਸੀਮਮ ਮਾਈਲੇਜ ਆਫ ਐਮਰਜੰਸੀ ਕਰੈਡਿਟ ਲਾਈਨ ਗਾਰੰਟੀ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਐਮਰਜੰਸੀ ਕਰੈਡਿਟ ਲਾਈਨ ਗਾਰੰਟੀ ਦੇ ਨਾਮ ਵਾਲੀ ਨਵੀਂ ਸਕੀਮ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਜਿਸ ਤਹਿਤ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜ਼ਿਜ਼ ਉਦਯੋਗਾਂ ਨੂੰ ਉਨਾਂ ਦੀ ਕਰੈਡਿਟ ਸਮਰੱਥਾ ਤੋਂ 20 ਪ੍ਰਤੀਸ਼ਤ ਜ਼ਿਆਦਾ ਪੂੰਜੀ ਬਿਨਾਂ ਕਿਸੇ ਜਮ•ਾਂ ਦੇ ਮੁਹੱਈਆ ਕਰਵਾਈ ਜਾਣੀ ਹੈ। ਉਨ•ਾਂ ਦੱਸਿਆ ਕਿ ਇਸ ਸਬੰਧੀ ਯੋਗ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜ਼ਿਜ਼ ਉਦਯੋਗਾਂ ਅਤੇ ਵਿੱਤੀ ਸੰਸਥਾਵਾਂ ਨਾਲ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਵੀ ਬਿਹਤਰ ਤਾਲਮੇਲ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਸੂਬੇ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਮੁੜ ਲੀਹਾਂ ‘ਤੇ ਲਿਆਉਣ ਲਈ ਐਮਰਜੰਸੀ ਕਰੈਡਿਟ ਲਾਈਨ ਗਾਰੰਟੀ ਸਕੀਮ ਸੈਲ ਦਾ ਡਾਇਰੈਕਟਰ ਉਦਯੋਗ ਪੰਜਾਬ ਦੇ ਦਫ਼ਤਰ ਵਿਖੇ ਜਿਸ ਵਿੱਚ ਕੰਸਲਟੈਂਟ ਪੰਜਾਬ ਬਿਊਰੋ ਇਨਵੈਸਮੈਂਟ ਪ੍ਰਮੋਸ਼ਨ  ਤੁਸ਼ਾਰ ਤੁਲਸੀਆਂ, ਚੀਫ਼ ਮੇਨੈਜਰ-ਕਮ-ਨੋਡਲ ਅਫ਼ਸਰ ਸਟੇਟ ਲੈਵਲ ਬੈਂਕਰਸ ਕਮੇਟੀ ਨਰੇਸ਼ ਕੁਮਾਰ ਸ਼ਰਮਾ ਅਤੇ ਜਾਇੰਟ ਡਾਇਰੈਕਟਰ (ਕਰੈਡਿਟ) , ਉਦਯੋਗ ਤੇ ਵਪਾਰ ਵਿਭਾਗ ਪੰਜਾਬ  ਸਰਬਜੀਤ ਸਿੰਘ ਨੂੰ ਸ਼ਾਮਿਲ ਕਰਕੇ ਗਠਨ ਕੀਤਾ ਗਿਆ ਹੈ।  ਥੋਰੀ ਨੇ ਕਿਹਾ ਕਿ ਕਰਜ਼ ਦੀ ਪ੍ਰਵਾਨਗੀ ਅਤੇ ਵੰਡ ਲਈ ਜੇਕਰ ਐਮ.ਐਸ.ਐਮ.ਈ.ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ  ਤੁਸ਼ਾਰ ਤੁਲਸੀਆਂ ਜਾਂ ਸਿੱਧੇ ਡਾਇਰੈਕਟਰ ਉਦਯੋਗ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਇਸ ਸਕੀਮ ਦਾ ਨਿਯਮਤ ਤੌਰ ‘ਤੇ ਜਾਇਜ਼ਾ ਲੈਣਗੇ ਤਾਂ ਜੋ ਮਾਈਕਰੋ ਸਮਾਲ ਅਤੇ ਮੀਡੀਆ ਇੰਟਰਪਰਾਜਿਜ਼ ਨੂੰ ਇਸ ਮਹੀਨੇ ਦੇ ਅੰਤ ਤੱਕ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਉਨ•ਾਂ ਬੈਂਕਾਂ ਨੂੰ ਕਿਹਾ ਕਿ ਇਸ ਸਕੀਮ ਅਧੀਨ 15 ਜੁਲਾਈ ਤੱਕ ਅਪਲਾਈ ਕੀਤੇ ਗਏ ਕਰਜ਼ ਦੀ 100 ਪ੍ਰਤੀਸ਼ਤ ਪ੍ਰਵਾਨਗੀ ਅਤੇ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਵੰਡ ਨੂੰ ਯਕੀਨੀ ਬਣਾਇਆ ਜਾਵੇ। ਥੋਰੀ ਨੇ ਸੂਬਾ ਸਰਕਾਰ ਵਲੋਂ ਪੰਜਾਬ ਵਿੱਚ ਉਦਯੋਗਾਂ ਦੀ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਦੌਰਾਨ ਪੈਦਾ ਹੋਈ ਇਸ ਔਖੀ ਘੜੀ ਵਿਚੋਂ ਮਾਈਕਰੋ ਸਮਾਲ ਅਤੇ ਮੀਡੀਅਮ ਇੰਟਰਪਰਾਜ਼ਿਜ ਨੂੰ ਬਾਹਰ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।