ਜਲੰਧਰ :ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ ਵਿੱਚ ਕੋਰੋਨਾ ਵਾਇਰਸ ਕਰਕੇ ਪੈਦਾ ਹੋਣ ਵਾਲੇ ਕਿਸੇ ਵੀ ਹੰਗਾਮੀ ਹਲਾਤਾਂ ਦਾ ਪੂਰੀ ਸਮਰੱਥਾ ਨਾਲ ਨਜਿੱਠਣ ਲਈ ਸ਼ਹਿਰ ਵਿਖੇ 1900 ਬੈਡਾਂ ਵਾਲੀ ਆਈਸੋਲੇਸ਼ਨ ਵਾਰਡ ਬਣਾਉਣ ਅਤੇ ਪ੍ਰਬੰਧ ਕਰਨ ਲਈ ਉਚ ਤਾਕਤੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਥਿਤੀ ਪੂਰੀ ਤਰ• ਕੰਟਰੋਲ ਅਧੀਨ ਹੈ ,ਇਸ ਲਈ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ• ਕਿਹਾ ਕਿ ਜ਼ਿਲ• ਵਿੱਚ ਕੋਰੋਨਾ ਵਾਇਰਸ ਦੇ 168 ਸੈਂਪਲ ਲਏ ਗਏ ਹਨ ਜਿਸ ਵਿਚੋਂ 140 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 20 ਸੈਂਪਲਾਂ ਦੇ ਰਿਪੋਰਟ ਆਉਣੀ ਬਾਕੀ ਹੈ ਜਦਕਿ 6 ਕੇਸ ਪਾਜੀਟਿਵ ਪਾਏ ਗਏ ਹਨ। ਉਨ• ਕਿਹਾ ਕਿ ਜ਼ਿਲ ਪ੍ਰਸ਼ਾਸਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ• ਤਿਆਰ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਵਿਖੇ 400 ਬੈਡਾਂ ਵਾਲੀ ਆਈਸੋਲੇਸ਼ਨ ਵਾਰਡ ਤੋਂ ਇਲਾਵਾ 500 ਬੈਡਾਂ ਵਾਲੀ ਆਈਸੋਲੇਸ਼ਲ ਸਹੂਲਤ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਸ) , 500 ਬੈਡਾਂ ਵਾਲੀ ਆਈਸੋਲੇਸ਼ਨ ਸਹੂਲਤ ਮੈਰੀਟੋਰੀਅਸ ਸਕੂਲ ਅਤੇ 500 ਬੈਡਾਂ ਵਾਲੀ ਆਈਸੋਲੇਸ਼ਨ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੌਜੀ ਵਿਖੇ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਆਈਸੋਲੇਸ਼ਨ ਵਾਰਡ ਤਿਆਰ ਕਰਨ ਦਾ ਮੁੱਖ ਮੰਤਵ ਕੋਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰਨਾ ਹੈ। ਉਨ•ਾਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਬਣਾਈ ਗਈ ਆਈਸੋਲੇਸ਼ਨ ਵਾਰਡ ਦੇ ਪ੍ਰਬੰਧਾਂ ਲਈ ਉਪ ਮੰਡਲ ਮੈਜਿਸਟਰੇਟ ਡਾ.ਜੈ ਇੰਦਰ ਸਿੰਘ ਉਚ ਤਾਕਤੀ ਕਮੇਟੀ ਦੇ ਪ੍ਰਧਾਨ ਹੋਣਗੇ ਜਦਕਿ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਮੈਂਬਰ ਸਕੱਤਰ ਅਤੇ ਸਹਾਇਕ ਕਮਿਸ਼ਨਰ ਪੁਲਿਸ ਹਰਸਿਮਰਤ ਸਿੰਘ, ਐਸ.ਡੀ.ਓ.(ਪੀ.ਡਬਲਿਊ.ਡੀ) ਤਰੁਣ ਕੁਮਾਰ, ਐਸ.ਡੀ.ਓ.ਬਿਜਲੀ ਬੋਰਡ ਗੋਪਾਲ ਕ੍ਰਿਸ਼ਨ, ਸਿਹਤ ਅਫ਼ਸਰ ਨਗਰ ਨਿਗਮ ਡਾ. ਕ੍ਰਿਸ਼ਨਾ, ਸਹਾਇਕ ਖ਼ੁਰਾਕ ਅਤੇ ਸਪਲਾਈ ਅਫ਼ਸਰ ਰਾਜ ਕੁਮਾਰ, ਈ.ਟੀ.ਓ. ਦਵਿੰਦਰਕੁਮਾਰ ਅਤੇ ਐਸ.ਡੀ.ਓ. (ਪੀ.ਡਬਲਿਊ.ਡੀ.) ਪ੍ਰੇਮ ਕਮਲ ਕਮੇਟੀ ਮੈਂਬਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ•ਾਂ ਪਿਮਸ ਵਿਖੇ ਬਣਾਈ ਜਾ ਰਹੀ 500 ਬੈਡਾਂ ਵਾਲੀ ਆਈਸੋਲੇਸ਼ਨ ਵਾਰਡ ਲਈ ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ ਕਮੇਟੀ ਦੇ ਪ੍ਰਧਾਨ ਜਦਕਿ ਸੀਨੀਅਰ ਮੈਡੀਕਲ ਅਫ਼ਸਰ ਰਾਜੀਵ ਸ਼ਰਮਾ ਮੈਂਬਰ ਸਕੱਤਰ ਅਤੇ ਸਹਾਇਕ ਕਮਿਸ਼ਨਰ ਪੁਲਿਸ ਧਰਮਪਾਲ ਜੁਨੇਜਾ, ਰੈਜੀਡੈਂਟ ਡਾਇਰੈਕਟਰ ਪਿਮਸ ਡਾ.ਅਮਿਤ ਸਿੰਘ, ਮੈਡੀਕਲ ਅਫ਼ਸਰ ਕੁਲਬੀਰ ਸ਼ਰਮਾ, ਮੈਡੀਕਲ ਅਫ਼ਸਰ ਡਾ.ਕੰਵਲ, ਐਸ.ਡੀ.ਓ.(ਪੀ.ਡਬਲਿਊ.ਡੀ.) ਜਤਿੰਦਰ ਅਰਜੁਨ, ਸਹਾਇਕ ਕਾਰਜਕਾਰੀ ਇੰਜੀਨੀਅਰ ਮਾਨ ਸਿੰਘ, ਐਸ.ਡੀ.ਓ. ਨਗਰ ਨਿਗਮ ਰਾਮ ਪਾਲ, ਸਹਾਇਕ ਖ਼ੁਰਾਕ ਅਤੇ ਸਪਲਾਈ ਅਫ਼ਸਰ ਸੁਦੇਸ਼ ਭਾਰਤੀ, ਈ.ਟੀ.ਓ.ਨਵਜੋਤ ਭਾਰਤੀ ਅਤੇ ਐਸ.ਡੀ.ਓ.(ਪੀ.ਡਬਲਿਓ.ਡੀ) ਸੁਖਦੇਵ ਰਾਜ ਮੈਂਬਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਰੀਟੋਰੀਆ ਸਕੂਲ ਜਲੰਧਰ ਵਿਖੇ 500 ਬੈਡਾਂ ਵਾਲੀ ਆਈਸੋਲੇਸ਼ਨ ਵਾਰਡ ਤਿਆਰ ਕਰਨ ਅਤੇ ਪ੍ਰਬੰਧਾਂ ਦੀ ਦੇਖਰੇਖ ਲਈ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਕਮੇਟੀ ਦੇ ਪ੍ਰਧਾਨ ਜਦਕਿ ਜ਼ਿਲ ਟੀਕਾਕਰਨ ਅਫ਼ਸਰ ਡਾ.ਸੀਮਾ ਮੈਂਬਰ ਸਕੱਤਰ ਅਤੇ ਸਹਾਇਕ ਕਮਿਸ਼ਨਰ ਪੁਲਿਸ ਬਰਜਿੰਦਰ ਸਿੰਘ, ਜ਼ਿਲ• ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ ਅਤੇ ਰਾਮ ਪਾਲ ਸੈਣੀ, ਐਸ.ਡੀ.ਓ.(ਪੀ.ਡਬਲਿਊ.ਡੀ.) ਤਰੁਣ ਕੁਮਾਰ, ਸਹਾਇਕ ਕਾਰਜਕਾਰੀ ਇੰਜੀਨੀਅਰ ਬਿਜਲੀ ਬੋਰਡ ਕਮਲਪ੍ਰੀਤ ਸਿੰਘ, ਐਸ.ਡੀ.ਓ. ਨਗਰ ਨਿਗਮ ਕੇ.ਜੀ.ਬੱਬਰ, ਸਹਾਇਕ ਖ਼ੁਰਾਕ ਅਤੇ ਸਪਲਾਈ ਅਫ਼ਸਰ ਪਰਮਜੀਤ ਸਿੰਘ, ਈ.ਟੀ.ਓ. ਦਵਿੰਦਰ ਸਿੰਘ ਪੰਨੂ ਅਤੇ ਐਸ.ਡੀ.ਓ.(ਪੀ.ਡਬਲਿਊ.ਡੀ.) ਸੁਖਦੇਵ ਰਾਜ ਬਤੌਰ ਮੈਂਬਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਡਾ.ਬੀ.ਆਰ.ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਤਕਨਾਲੌਜੀ ਵਿਖੇ ਬਣਾਈ ਜਾਣ ਵਾਲੀ ਆਈਸੋਲੇਸ਼ਨ ਵਾਰਡ ਲਈ ਅਸਟੇਟ ਅਫ਼ਸਰ ਜਲੰਧਰ ਵਿਕਾਸ ਅਥਾਰਟੀ ਨਵਨੀਤ ਕੌਰ ਬੱਲ ਕਮੇਟੀ ਦੇ ਪ੍ਰਧਾਨ ਜਦਕਿ ਜ਼ਿਲ• ਸਿਹਤ ਅਫ਼ਸਰ ਡਾ.ਸੁਰਿੰਦਰ ਸਿੰਘ ਮੈਂਬਰ ਸਕੱਤਰ ਹੋਣਗੇ। ਉਨ•ਾਂ ਅੱਗੇ ਦੱਸਿਆ ਕਿ ਇਸ ਕਮੇਟੀ ਵਿੱਚ ਡੀ.ਐਸ.ਪੀ.ਸੁਰਿੰਦਰ ਪਾਲ ਧੋਗੜੀ, ਰਜਿਸਟਰਾਰ ਨਿਟ ਐਸ.ਕੇ.ਮਿਸਰਾ, ਐਸ.ਡੀ.ਓ.(ਪੀ.ਡਬਲਿਊ.ਡੀ.) ਜਤਿੰਦਰ ਅਰੁਣ, ਸਹਾਇਕ ਕਾਰਜਕਾਰੀ ਇੰਜੀਨੀਅਰ ਬਿਜਲੀ ਬੋਰਡ ਰਾਮ ਲਾਲ, ਜੇ.ਈ. ਬੀ.ਡੀ.ਪੀ.ਓ.ਦਫ਼ਤਰ ਅਸ਼ਵਨੀ ਗੋਰਾ, ਸਹਾਇਕ ਖ਼ੁਰਾਕ ਅਤੇ ਸਪਲਾਈ ਅਫ਼ਸਰ ਜਗਮੋਹਨ ਸਿੰਘ, ਈ.ਟੀ.ਓ. ਪਵਨ ਅਤੇ ਐਸ.ਡੀ.ਓ.(ਪੀ.ਡਬਲਿਊ.ਡੀ.)ਸੁਖਦੇਵ ਰਾਜ ਨੂੰ ਕਮੇਟੀ ਵਿੱਚ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਘਰਾਂ ਵਿੱਚ ਹੀ ਰਹਿਣ ਤਾਂ ਕਿ ਇਹ 1900 ਬੈਡਾਂ ਵਾਲੀ ਆਈਸੋਲੇਸ਼ਨ ਵਾਰਡ ਆਖਰੀ ਦਿਨ ਤੱਕ ਖ਼ਾਲੀ ਰਹਿ ਸਕੇ।
—————