ਜਲੰਧਰ (7 ਜੁਲਾਈ, 2022)ਡਿਪਟੀ ਮੈਡੀਕਲ ਕਮਿਸ਼ਰਨ ਡਾ. ਜੋਤੀ ਸ਼ਰਮਾ ਵੱਲੋਂ ਕਾਇਆਕਲਪ 2022-23 ਦੇ ਸੰਬੰਧ ਵਿੱਚ ਜਿਲ੍ਹੇ ਦੇ ਸਮੂਹ ਕਾਇਆਕਲਪ ਨੋਡਲ ਅਫਸਰਾਂ ਦੀ ਮੀਟਿੰਗ-ਕਮ-ਟ੍ਰੇਨਿੰਗ ਦਫ਼ਤਰ ਡੀ.ਐਮ.ਸੀ. ਵਿਖੇ ਬੁਲਾਈ ਗਈ। ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਸਿਵਲ ਸਰਜਨ ਡਾ. ਰਮਨ ਸ਼ਰਮਾ ਸ਼ਾਮਲ ਹੋਏ। ਮੀਟਿੰਗ ਦੌਰਾਨ ਸਿਵਲ ਸਰਜਨ ਵੱਲੋਂ ਕਾਇਆਕਲਪ 2022-23 ਦੇ ਵਿੱਚ ਵੱਧ-ਚੜ ਕੇ ਹਿੱਸਾ ਲੈਣ ਲਈ ਜਰੂਰੀ ਹਦਾਇਤਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਡਾ. ਜੋਤੀ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸਮੂਹ ਨੋਡਲ ਅਫਸਰਾਂ ਨੂੰ ਸੰਸਥਾਵਾਂ ਵਿੱਚ ਸਾਫ਼-ਸਫਾਈ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਨ੍ਹਾਂ ਦੇ ਵਿੱਚ ਇਕੋ-ਫ੍ਰੈਂਡਲੀ ਮੁੱਦਿਆਂ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਤਾਂ ਜੋ ਕਾਇਆਕਲਪ 2022-23 ਅਧੀਨ ਜਿਲ੍ਹੇ ਦੇ ਵੱਧ ਤੋਂ ਵੱਧ ਹਸਪਤਾਲ ਵਧੀਆਂ ਅੰਕ ਹਾਸਲ ਕਰ ਸੱਕਣ। ਅਸਿਸਟੈਂਟ ਹਾਸਪਿਟਲ ਐਡਮਨਿਸਟ੍ਰੇਟਰ ਡਾ. ਨੇਹਾ ਕੁਮਾਰੀ ਵੱਲੋਂ ਕਾਇਕਲਪ ਪ੍ਰੋਗਰਾਮ ਦੇ ਸਾਰੇ ਚੈਕ ਪਵਾਇੰਟਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਐਸ.ਐਮ.ਓ. ਅਪਰਾ ਡਾ. ਰਾਜੀਵ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਾਇਕਲਪ ਪ੍ਰੋਗਰਾਮ ਅਧੀਨ ਸਮੂਹ ਨੋਡਲ ਅਫਸਰਾਂ ਨੂੰ ਵਧੀਆ ਕਾਰਗੁਜਾਰੀ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ, ਡੀ.ਡੀ.ਐਚ.ਓ. ਡਾ. ਬਲਜੀਤ ਕੌਰ ਰੂਬੀ, ਡਾ. ਗੁਰਮੀਤ ਆਲ, ਡਾ. ਸਤਿੰਦਰ ਬਜਾਜ ਮੌਜੂਦ ਸਨ।