ਜਲੰਧਰ, 7 ਜੂਨ ਡਿਪਸ ਸਕੂਲ ਲਖਣ ਦੇ ਪਡ੍ਡੇ ਵਿਖੇ ਬੱਚਿਆਂ ਲਈ ਸਮਰ ਕੈਂਪ ਦੌਰਾਨ ਸਮਰ ਕੂਲ ਵਾਟਰ ਮੇਲਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿਚ ਸਾਰੇ ਵਿਦਿਆਰਥੀ ਨੇ ਆਨਲਾਈਨ ਪਾਰਟੀ ਦਾ ਅਨੰਦ ਲਿਆ ਅਤੇ ਖਰਬੂਜੇ ਤੋਂ ਬਣੇ ਵੱਖ-ਵੱਖ ਸ਼ਰਬਤ, ਸਲਾਦ ਅਤੇ ਸਨੈਕਸ ਦਾ ਸਵਾਦ ਚੱਖਿਆ। ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਮਾਵਾਂ ਦੇ ਸਹਿਯੋਗ ਨਾਲ ਖਰਬੂਜ਼ੇ ਕੱਟ ਕੇ ਵੱਖ ਵੱਖ ਸ਼ਕਲਾਂ ਵਿੱਚ ਸਜਾ ਕੇ ਆਪਣੀ ਸਿਰਜਣਾਤਮਕਤਾ ਪ੍ਰਦਰਸ਼ਿਤ ਕੀਤੀ। ਕੁਝ ਵਿਦਿਆਰਥੀਆਂ ਨੇ ਪੇਪਰ ਦੀ ਵਰਤੋਂ ਕਰਕੇ ਤਰਬੂਜੇ ਬਣਾਏ। ਵਿਦਿਆਰਥੀਆਂ ਨਾਲ ਇਸ ਖਰਬੂਜੇ ਦੀ ਪਾਰਟੀ ਦਾ ਅਨੰਦ ਲੈਂਦੇ ਹੋਏ ਅਧਿਆਪਕਾਂ ਨੇ ਉਨ੍ਹਾਂ ਨੂੰ ਟੇਬਲ ਸ਼ੈਲੀ ਬਾਰੇ ਜਾਣਕਾਰੀ ਦਿੱਤੀ। ਉਨਹਾਂ ਦਸਿਆ ਕਿ ਮੇਜ਼ ਤੇ ਬੈਠ ਕੇ ਖਾਣਾ ਕਿਵੇਂ ਖਾਦੇ ਹੈ। ਕਿਵੇਂ ਇਕ ਦੂਜੇ ਨੂੰ ਖਾਣਾ ਪਲੇਟ ਵਿਚ ਪਾ ਕੇ ਦਿੰਦੇ ਹੈ। ਸਕੂਲ ਪ੍ਰਿੰਸੀਪਲ ਸੁਸ਼ਮਾ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਅਤੇ ਕੈਂਪ ਰਾਹੀਂ ਵਿਦਿਆਰਥੀ ਬਹੁਤ ਕੁਝ ਸਿੱਖਣ ਲਈ ਪ੍ਰੇਰਿਤ ਹੁੰਦੇ ਹਨ। ਕੈਂਪ ਅਤੇ ਗਤੀਵਿਧਿਆਂ ਉਨ੍ਹਾਂ ਦੀ ਸ਼ਖਸੀਅਤ ਵਿਚ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਂਦੀ ਹੈ, ਜਿਸ ਨਾਲ ਉਨ੍ਹਾਂ ਦਾ ਵਿਸ਼ਵਾਸ ਵਧਦਾ ਹੈ।