ਜਲੰਧਰ :- ਪੰਜਾਬ ਐਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਵਿਲੇਸ ਇਕਾਈ
ਡੀ.ਏ.ਵੀ ਕਾਲਜ ਕਸਆਰਡੀਨੇਸਨ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਦੇ ਸਾਰੇ
ਡੀ.ਏ.ਵੀ ਕਾਲਜਾਂ ਵਿੱਚ ਅੱਜ ਦੱਸ ਘੰਟੇ ਦਾ ਕਾਲਜ ਅਧਿਆਪਕਾਂ ਵਲੋਂ
ਧਰਨਾ ਦਿੱਤਾ ਗਿਆ। ਜਿਸਦੇ ਤਹਿਤ ਅੱਜ ਸਥਾਨਕ ਡੀ.ਏ.ਵੀ ਕਾਲਜ ਅੰਮ੍ਰਿਤਸਰ
ਵਿੱਚ ਅਧਿਆਪਕਾਂ ਵਲੋਂ ਹੜਤਾਲ ਕਰਕੇ ਧਰਨਾ ਲਗਾਇਆ ਗਿਆ ਅਤੇ ਰੈਲੀ
ਕੀਤੀ। ਰੈਲੀ ਨੂੰ ਸੰਬੋਧਨ ਕਰਦੇ ਡੀ.ਏ.ਵੀ ਕਾਲਜ ਕਸਆਰਡੀਨੇਸਨ
ਕਮੇਟੀ ਦੇ ਕੰਨਵੀਨਰ ਡਾ.ਬੀ.ਬੀ.ਯਾਦਵ ਨੇ ਦੱਸਿਆ ਕਿ ਅੱਜ ਦਾ ਇਹ
ਧਰਨਾ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵਲੋਂ ਕਾਲਜ
ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਕਰਕੇ ਮਜਬੂਰਨ
ਵੱਸ ਲਗਾਉਣਾ ਪਿਆ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਡੀ.ਏ.ਵੀ
ਮੈਨੇਜਿੰਗ ਕਮੇਟੀ ਨਾਲ ਤਕਰੀਬਨ 11 ਮੀਟਿੰਗਾਂ ਕਰ ਚੁੱਕੀਆਂ ਹਨ, ਪ੍ਰੰਤੂ
ਹਰ ਮੀਟਿੰਗ ਵਿੱਚ ਅਧਿਆਪਕਾਂ ਨੂੰ ਨਿਰਾਸਾਂ ਹੀ ਪੱਲੇ ਪਈ। ਧਰਨੇ ਨੂੰ
ਸੰਬੋਧਨ ਕਰਦੇ ਉਹਨਾਂ ਨੇ ਦੱਸਿਆ ਕਿ ਕੈਰੀਅਰ ਅਡਵਾਂਸਮੈਟ ਸਕੀਮ
ਅਧੀਨ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਤਕਰੀਬਨ 3 ਸਾਲਾਂ ਤੱਕ ਸਸਪੈਡਿੰਗ
ਪਈਆਂ ਹਨ। ਜਿਸ ਕਰਕੇ ਅਧਿਆਪਕ ਵਰਗ ਵਿੱਚ ਭਾਰੀ ਨਿਰਾਸਾ ਪਾਈ ਜਾ ਰਹੀ
ਹੈ। ਇਸਤੋਂ ਇਲਾਵਾ ਬਹੁਤ ਸਾਰੇ ਕਾਲਜਾਂ ਵਿੱਚ ਅਧਿਆਪਕਾਂ ਦੇ ਬਕਾਏ ਬਾਕੀ
ਪਏ ਹਨ, ਜਿੰਨਾਂ ਨੂੰ ਵੀ ਦੇਣ ਤਕ ਮੈਨੇਜਿੰਗ ਕਮੇਟੀ ਆਨਾੑਕਾਨੀ ਕਰ ਰਹੀ
ਹੈ। ਇਸ ਵਾਸਤੇ ਸਭ ਤੋਂ ਪਹਿਲੀ ਮੀਟਿੰਗ 05-08-2018 ਨੂੰ ਉਸ ਸਮੇਂ ਦੇ
ਡਾਇਰੈਕਟਰ ਸਤੀਸ਼ ਸ਼ਰਮਾ ਜੀ ਨਾਲ ਕੀਤੀ ਗਈ ਅਤੇ ਉਹਨਾਂ ਨੇ ਸਾਰੇ ਮਸਲਿਆਂ
ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਾਅਦਾ ਕੀਤਾ ਸੀ, ਪ੍ਰੰਤੂ ਉਹ
ਸਾਰੀਆਂ ਮੰਗਾਂ ਅੱਜ ਤੱਕ ਵੀ ਪੂਰੀਆਂ ਨਹੀਂ ਹੋਈਆ। ਜਿਸ ਕਰਕੇ ਹੀ
ਜਥੇਬੰਦੀ ਨੂੰ ਸਘੰਰਸ ਦਾ ਰਾਹ ਅਪਨਾਉਣਾ ਪਿਆ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਰੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੇ
ਯੂਨਿਟ ਪ੍ਰਧਾਨ ਡਾ.ਗੁਰਦਾਸ ਸਿੰਘ ਸੇਖ ਨੇ ਡੀ.ਏ.ਵੀ ਕਾਲਜ ਮੈਨੇਜਿੰਗ
ਕਮੇਟੀ ਦੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ। ਉਹਨਾਂ ਨੇ ਦੱਸਿਆ ਕਿ
ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਕਵਰਡ ਅਤੇ ਅਨੑਕਵਰਡ ਅਧਿਆਪਕਾਂ
ਵਿੱਚ ਪਾੜਾਂ ਪਾ ਕੇ ਉਹਨਾਂ ਨੂੰ ਕੈਰੀਅਰ ਐਡਵਾਂਸਮੈਟ ਸਕੀਮ ਦੀ
ਪ੍ਰਮੋਸ਼ਨ ਤੋਂ ਵਾਝਾਂ ਰੱਖਣਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਕਿ ਮੈਨੇਜਿੰਗ
ਕਮੇਟੀ ਦੀ ਆਪਣੀ ਗਲਤੀ ਕਰਕੇ ਬਹੁਤ ਸਾਰੇ ਅਧਿਆਪਕਾਂ ਦੇ ਪ੍ਰਮੋਸ਼ਨ ਕੇਸ
ਡੀ.ਪੀਫ਼.ਆਈ ਕਾਲਜ ਕੋਸਲ ਪੈਡਿੰਗ ਪਏ ਹਨ ਜਿਸ ਕਰਕੇ ਬਹੁਤੇ ਕਾਲਜਾਂ ਨੂੰ
ਮਿਲਣ ਵਾਲੀ ਗਰਾਂਟ ਵੀ ਘੱਟ ਗਈ ਹੈ ਅਤੇ ਬਹੁਤੇ ਡੀ.ਏ.ਵੀ ਕਾਲਜਾਂ ਦੇ
ਰੁਪੈ ਦੀ ਬਕਾਇਆ ਰਾਸੀ ਡੀ.ਪੀ.ਆਈ ਕੋਸਲ ਪੈਡਿੰਗ ਹੈ। ਜਿਸ
ਕਰਕੇ ਕਈ ਕਾਲਜਾਂ ਵਿੱਚ ਵਿੱਤੀ ਸੰਕਟ ਦੀ ਸਮੱਸਿਆ ਵੀ ਉਤਪੰਨ ਹੋ ਗਈ ਹੈ।
ਡਾ. ਸੇਖ ਨੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨੂੰ ਅਧਿਆਪਕਾਂ
ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਜੇਕਰ
ਮੰਗਾਂ ਜਲਦੀ ਪੂਰੀਆਂ ਨਹੀ ਹੁੰਦੀਆਂ ਤਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੀ
ਪੜਾਈ ਦਾ ਹੋ ਰਹੇ ਨੁਕਸਾਨ ਲਈ ਮੈਨੇਜਿੰਗ ਕਮੇਟੀ ਖੁਦ ਜੁੰਮੇਵਾਰ ਹੋਵੇਗੀ।
ਰੈਲੀ ਨੂੰ ਇਸਤੋਂ ਇਲਾਵਾ ਮਲਕੀਤ ਸਿੰਘ ਅਤੇ ਡਾ.ਮਨੀਸ
ਗੁਪਤਾ ਨੇ ਸੰਬੋਧਨ ਕੀਤਾ। ਧਰਨੇ ਵਿੱਚ ਕਾਲਜ ਦੇ ਸਾਰੇ ਅਧਿਆਪਕਾਂ ਨੇ
ਭਾਰੀ ਗਿਣਤੀ ਵਿੱਚ ਭਾਗ ਲਿਆ ਅਤੇ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ
ਦੇ ਅੜੀਅਲ ਰਵੱਈਏ ਵਿਰੁੱਧ ਨਾਅਰੇਬਾਜੀ ਕੀਤੀ। ਇਸ ਸਮੇਂ ਗੁਰਜੀਤ
ਸਿੰਘ ਸਿੱਧੂ, ਰੰਧਾਵਾ, ਸੰਜੀਵ ਦੱਤਾ,
ਰਵੀ ਸਰਮਾ,ਰਜੇਸ ਮਿੱਤੂ,ਆਸੂ ਵਿੱਜ, ਹਰਸਿਮਰਨ ਅਨੰਦ,
ਡਾ.ਮਨਪ੍ਰੀਤ, ਡਾ.ਨੀਰੂ ਗੁਪਤਾ, ਡਾ.ਰਜਨੀ ਖੰਨਾ, ਵਿਕਰਮ
ਸਰਮਾ , ਰਜਨੀਸ , ਡਾ.ਨੀਰਜ ਗੁਪਤਾ,ਡਾ.ਕਮਲ ,ਮੈਡਮ ਰਜਨੀ ਬਾਲਾ , ਮੈਡਮ ਡੇਜੀ ਅਤੇ ਸੁਰਿੰਦਰ
ਕੁਮਾਰ ਆਦਿ ਹਾਜਰ ਸਨ।