ਫਗਵਾੜਾ: 1 ਫਰਵਰੀ (ਸ਼ਿਵ ਕੋੜਾ) ਚੋਣ ਕਮੀਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨਸਭਾ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਵਾਲੇ ਅਮਲੇ ਨੂੰ ਕੋਵਿਡ-19 ਤੋਂ ਬਚਾਅ ਲਈ ਸਿਹਤ ਵਿਭਾਗ ਦੇ ਨਿਰਦੇਸ਼ ਹੇਠ ਸਿਵਲ ਹਸਪਤਾਲ ਫਗਵਾੜਾ ਦੇ ਐਸ.ਐਮ.ਓ. ਲੈਂਬਰ ਰਾਮ ਅਤੇ ਟੀਕਾਕਰਨ ਇੰਚਾਰਜ ਏ.ਐਨ.ਐਮ. ਮੋਨਿਕਾ ਵਲੋਂ ਭੇਜੀ ਟੀਮ ਨੇ ਗੌਂਸਪੁਰ ਸਥਿਤ ਡੀ.ਐਸ.ਪੀ. ਦਫਤਰ ਦੇ ਸਾਂਝ ਕੇਂਦਰ ਵਿਖੇ ਕੋਵਿਡ ਟੀਕਾਕਰਣ ਕੈਂਪ ਲਗਾਇਆ। ਇਸ ਦੌਰਾਨ ਵਿਸ਼ਾਲ ਕੁਮਾਰ ਅਤੇ ਸੰਦੀਪ ਕੁਮਾਰ ਅਧਾਰਤ ਟੀਮ ਨੇ ਸਰਕਾਰੀ ਮੁਲਾਜਮਾ ਨੂੰ ਕੋਵਿਡ ਵੈਕਸੀਨ ਦੀ ਲੋੜ ਅਨੁਸਾਰ ਦੂਸਰੀ ਤੇ ਬੂਸਟਰ ਡੋਜ ਦਾ ਟੀਕਾਕਰਣ ਕੀਤਾ। ਸਾਂਝ ਕੇਂਦਰ ਫਗਵਾੜਾ ਦੀ ਇੰਚਾਰਜ ਮੈਡਮ ਕੈਲਾਸ਼ ਕੌਰ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਓਮੀਕ੍ਰੋਨ ਦੇ ਖਤਰੇ ਦੇ ਮੱਧੇਨਜ਼ਰ ਟੀਕਾਕਰਣ ਅਤੇ ਬੂਸਟਰ ਡੋਜ ਬਹੁਤ ਜਰੂਰੀ ਹੈ ਤਾਂ ਜੋ ਮੁਲਾਜਮ ਬਿਨਾਂ ਕਿਸੇ ਖਤਰੇ ਤੋਂ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਡਿਊਟੀ ਨਿਭਾ ਸਕਣ। ਇਸ ਮੌਕੇ ਰੀਡਰ ਸੁਰਿੰਦਰ ਪਾਲ, ਬਲਵਿੰਦਰ ਕੁਮਾਰ ਤੋਂ ਇਲਾਵਾ ਹਰਭਜਨ ਸਿੰਘ, ਰਸ਼ਪਾਲ ਸਿੰਘ, ਅਨੀਤਾ, ਐਚ.ਸੀ. ਬਲਰਾਜ ਕੌਰ ਪਾਲ, ਪਰਮਿੰਦਰ ਸਿੰਘ, ਕਰਨੈਲ ਸਿੰਘ, ਅਸ਼ੋਕ ਕੁਮਾਰ, ਹਰਭਜਨ ਸਿੰਘ, ਸੁਖਵਿੰਦਰ ਕੁਮਾਰ ਆਦਿ ਹਾਜਰ ਸਨ।