ਜਲੰਧਰ:ਕੋਰੋਨਾ ਵਾਇਰਸ ਦੇ ਸਵੇਰੇ ਆਏ 6 ਮਾਮਲਿਆਂ ਤੋਂ ਬਾਅਦ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਡੀ.ਐੱਸ.ਪੀ. ਸਬ ਡਵੀਜ਼ਨ ਕਪੂਰਥਲਾ ਤੇ ਥਾਣਾ ਢਿਲਵਾਂ ਮੁਖੀ ਤੋਂ ਇਲਾਵਾ ਇਕ ਏ.ਐੱਸ.ਆਈ. ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਇਕ ਮਰੀਜ਼ ਕਪੂਰਥਲਾ ਸ਼ਹਿਰ, ਇਕ ਭੁਲੱਥ ਤੇ ਇਕ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪਿੰਡ ਸੈਦਪੁਰ ਨਾਲ ਸਬੰਧਿਤ ਹੈ।ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਰੋਜ਼ਾਨਾ ਜਿੱਥੇ ਵੱਡੀ ਗਿਣਤੀ ਵਿਚ ਮਰੀਜ਼ ਸਾਹਮਣੇ ਆ ਰਹੇ ਹਨ, ਉਥੇ ਹੀ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ 34 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਦੋ ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿਚ ਹੁਣ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 2614 ਹੋ ਗਈ ਹੈ। ਜਿਨ੍ਹਾਂ ਵਿਚੋਂ 1796 ਮਰੀਜ਼ ਇਸ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਜ਼ਿਲ੍ਹੇ ਵਿਚ ਹੁਣ ਤੱਕ 66 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 754 ਹੋ ਗਈ ਹੈ।
ਪਾਵਰ ਨਿਗਮ ਦੇ ਦਫਤਰਾਂ ਵਿਚ ਵੀ ਘੁਸਪੈਠ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕੁਲ 4 ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਕਾਰਣ ਪਾਵਰ ਨਿਗਮ ਦੇ ਸਟਾਫ ਵਿਚ ਤਰਥੱਲੀ ਮਚ ਗਈ ਹੈ ਤੇ ਸਾਰੇ ਕਰਮਚਾਰੀ ਸਹਿਮੇ ਹੋਏ ਨਜ਼ਰ ਆਉਂਦੇ ਹਨ।ਕੋਰੋਨਾ ਦਾ ਪਹਿਲਾ ਕੇਸ ਮਾਡਲ ਟਾਊਨ ਡਵੀਜ਼ਨ ਵਿਚ ਸਾਹਮਣੇ ਆਇਆ। ਇਸ ਡਵੀਜ਼ਨ ਅਧੀਨ ਆਬਾਦਪੁਰਾ ਸਬ-ਡਵੀਜ਼ਨ ਦਾ ਕਰਮਚਾਰੀ ਸੰਦੀਪ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਦਵਿੰਦਰ ਸਿੰਘ ਵਲੋਂ ਸੰਦੀਪ ਦੇ ਸੰਪਰਕ ਵਿਚ ਰਹਿਣ ਵਾਲੇ 5 ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ। ਟੈਸਟ ਦੀ ਜੋ ਰਿਪੋਰਟ ਆਈ, ਉਸ ਮੁਤਾਬਕ ਮਾਡਲ ਟਾਊਨ ਦਫਤਰ ਵਿਚ ਤਾਇਨਾਤ ਪ੍ਰਾਈਵੇਟ ਕੰਪਨੀ ਦਾ ਕਰਮਚਾਰੀ ਸੁਨੀਸ਼ (30) ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜੋ ਕਿ ਕੰਪਿਊਟਰ ਨਾਲ ਸਬੰਧਤ ਕੰਮਕਾਜ ਕਰਦਾ ਹੈ ਤੇ ਉਸ ਦਾ ਜਲੰਧਰ ਸਰਕਲ ਦੀਆਂ ਵੱਖ-ਵੱਖ ਡਵੀਜ਼ਨਾਂ ਵਿਚ ਆਉਣ-ਜਾਣ ਬਣਿਆ ਰਹਿੰਦਾ ਹੈ।
ਇਸੇ ਤਰ੍ਹਾਂ ਵੈਸਟ ਡਵੀਜ਼ਨ ਮਕਸੂਦਾਂ ਅਧੀਨ ਪਟੇਲ ਚੌਕ ਸਬ-ਡਵੀਜ਼ਨ ਦਾ ਐੱਸ. ਡੀ. ਓ. ਕਮਲਪ੍ਰੀਤ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕਾ ਹੈ, ਉਸਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸੇ ਦਫਤਰ ਦਾ ਕਰਮਚਾਰੀ ਗੁਰਪ੍ਰੀਤ ਵੀ ਪਾਜ਼ੇਟਿਵ ਦੱਸਿਆ ਜਾਂਦਾ ਹੈ। ਉਕਤ ਕੇਸਾਂ ਕਾਰਣ ਪਾਵਰ ਨਿਗਮ ਦੇ ਸਾਰੇ ਦਫਤਰਾਂ ਵਿਚ ਅੱਜ ਸੰਨਾਟਾ ਛਾਇਆ ਰਿਹਾ। 80 ਫੀਸਦੀ ਸਟਾਫ ਗੈਰ-ਹਾਜ਼ਰ ਸੀ। ਕਈ ਕਰਮਚਾਰੀਆਂ ਦੇ ਫੋਨ ਬੰਦ ਸਨ, ਜਿਸ ਕਾਰਣ ਆਪਣੇ ਕੰਮ ਸਬੰਧੀ ਦਫਤਰ ‘ਚ ਆਉਣ ਵਾਲੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਰੱਖੜੀ ਦਾ ਤਿਉਹਾਰ ਹੋਣ ਕਾਰਣ ਕਰਮਚਾਰੀ ਥੋੜ੍ਹਾ ਲੇਟ ਦਫਤਰਾਂ ਵਿਚ ਆਏ। ਮਾਡਲ ਟਾਊਨ ਡਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਉਥੇ ਐਕਸੀਅਨ ਦਵਿੰਦਰ ਸਿੰਘ ਸਮੇਤ ਕਈ ਐੱਸ. ਡੀ. ਓ. ਆਪਣੇ ਦਫਤਰਾਂ ਵਿਚ ਕੰਮਕਾਜ ਕਰਦੇ ਰਹੇ, ਜਦਕਿ ਕਲੈਰੀਕਲ ਸਟਾਫ ਅਤੇ ਹੋਰ ਸਟਾਫ ਗਾਇਬ ਸੀ। ਕੈਸ਼ ਕਾਊਂਟਰ ‘ਤੇ ਇਕ ਕਰਮਚਾਰੀ ਤਾਇਨਾਤ ਸੀ।