ਡੇਰਾਬੱਸੀ :- ਡੇਰਾਬੱਸੀ ਦੇ ਮੁੱਖ ਬਾਜ਼ਾਰ ਨੇੜੇ ਰਿਹਾਇਸ਼ੀ ਇਲਾਕੇ ‘ਚ ਅੱਜ ਸਵੇਰੇ ਉਸਾਰੀ ਅਧੀਨ ਇੱਕ 2 ਮੰਜ਼ਲਾ ਇਮਾਰਤ ਅਚਾਨਕ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 4 ਮਜ਼ਦੂਰਾਂ ਦੇ ਦੱਬੇ ਹੋਣ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਮਾਰਤ ਡਿੱਗਣ ਦੀ ਸੂਚਨਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੇ ਦਿੱਤੀ ਗਈ, ਜਿਸ ਦੇ ਕਾਫ਼ੀ ਦੇਰ ਬਾਅਦ ਤੱਕ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਾ ਅਤੇ ਲੋਕ ਆਪਣੇ ਪੱਧਰ ‘ਤੇ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਜੱਦੋ-ਜਹਿਦ ਕਰ ਰਹੇ ਸਨ। ਜਾਣਕਾਰੀ ਮੁਤਾਬਕ ਮੀਰਾਮੱਲੀ ਮੁਹੱਲੇ ‘ਚ ਇੱਕ ਵਿਅਕਤੀ ਵਲੋਂ ਆਪਣੇ ਪੁਰਾਣੇ ਘਰ ਨੂੰ ਤੋੜ ਕੇ ਦੁਕਾਨਾਂ ਬਣਾਈਆਂ ਜਾ ਰਹੀਆਂ ਸਨ, ਜਿਸ ਦਾ ਅਚਾਨਕ ਲੈਂਟਰ ਡਿੱਗ ਗਿਆ। ਖ਼ਬਰ ਲਿਖੇ ਜਾਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪੁੱਜਿਆ।